ਮਹਾਰਿਸ਼ੀ ਸੁਆਮੀ ਦਯਾਨੰਦ ਸਰਸਵਤੀ ਜੀ ਦਾ 201 ਵਾਂ ਜਨਮਦਿਨ ਅਤੇ
ਰਿਸ਼ੀ ਬੋਧ ਉਤਸਵ ਬੜੀ ਧੁੰਮ ਧਾਮ ਅਤੇ ਸਰਧਾ ਨਾਲ ਮਨਾਇਆ ਗਿਆ ।
ਸੁਸ਼ੀਲ ਬਰਨਾਲਾ ਪੰਜਾਬੀ ਜਾਗਰਣ ਗੁਰਦਾਸਪੁਰ
ਆਰੀਆ ਸਮਾਜ ਮੰਦਰ ਪਿੰਡ ਬਰਨਾਲਾ ਵਲੋਂ ਮਹਾਰਿਸ਼ੀ ਸੁਆਮੀ ਦਯਾਨੰਦ ਸਰਸਵਤੀ ਜੀ ਦਾ 201 ਵਾਂ ਜਨਮਦਿਨ ਅਤੇ ਰਿਸ਼ੀ ਬੋਧ ਉਤਸਵ ਬੜੀ ਧੁੰਮ ਧਾਮ ਅਤੇ ਸਰਧਾ ਨਾਲ ਮਨਾਇਆ ਗਿਆ । ਹਿਤੇਸ਼ ਸਾਸ਼ਤਰੀ ਵਲੋਂ ਹਵਨ ਜਗ ਕਰਵਾਇਆ ।ਰਵਿੰਦਰ ਪਾਲ ਰਿਸ਼ੁ ਆਪਣੀ ਧਰਮ ਪਤਨੀ ਨਾਲ ਬਤੌਰ ਮੁੱਖ ਜਜਮਾਨ ਸਾਮਿਲ ਹੋਏ।ਮੌਕੇ ਤੇ ਹਾਜ਼ਰ ਸ਼ਰਧਾਲੂਆ ਨੇ ਹਵਨ ਜਗ ਵਿੱਚ ਆਹੁਤਿਆ ਪਾ ਕੇ ਰਿਸ਼ੀ ਵਲੋਂ ਦਰਸਾਏ ਮਾਰਗ ਤੇ ਚਲਨ ਦਾ ਸੰਕਲਪ ਲਿਆ ।ਮੁੱਖ ਵਕਤਾ ਤਰਸੇਮ ਲਾਲ ਆਰੀਆ ਨੇ ਦਸਿਆ ਕਿ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਨੇ ਪਾਖੰਡ ਅੰਧਵਿਸ਼ਵਾਸ,ਅਧਰਮ ਅਤੇ ਸਮਾਜ ਵਿਚ ਫੈਲੀਆ ਕੁਰੀਤੀਆਂ ਵਿਰੁੱਧ ਪਰਚਾਰ ਕੀਤਾ।ਇਸਤਰੀਆਂ ਅਤੇ ਸੁਦਰਾ ਨਾਲ ਕੀਤੇ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਅਤੇ ਵੇਦ ਦੇ ਪ੍ਰਚਾਰ ਲਈ ਪੁਰਾ ਜੀਵਨ ਅਰਪਣ ਕਰ ਦਿਤਾ ਦੇਸ਼ ਦੀ ਆਜ਼ਾਦੀ ਵਿੱਚ ਆਰੀਆ ਸਮਾਜੀਆ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ।ਇਸ ਮੌਕੇ ਤੇ ਪ੍ਰੈਸ ਸਕੱਤਰ ਸੁਸ਼ੀਲ ਕੁਮਾਰ,ਪ੍ਰਧਾਨ ਯਸਪਾਲ ਠਾਕੁਰ,ਜਤਿੰਦਰ ਤਰੇਹਨ,ਗੁਰਦਿੱਤ ਸਿੰਘ,ਗੁਰਚਰਨ ਸਿੰਘ,ਗੁਰਦਿਆਲ ਸਿੰਘ,ਰਮੇਸ਼ ਪਾਲ,ਸਾਮ ਲਾਲ,ਪ੍ਰੀਤਮ ਚੰਦ,ਪੰਕਜ ਕੁਮਾਰ,ਕਾਰਤਿਕ,ਵਿਜੈ ਚਾਡਲ,ਸੰਜੀਵ ਕੁਮਾਰ,ਨਰਿੰਦਰ ਕੁਮਾਰ,ਰਾਜ ਕੁਮਾਰੀ,ਸੋਨੀਆ ਗੁਲਸ਼ਨ,ਚੰਚਲਾ ਡੋਗਰਾ ਤੋ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ