ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਆਗਾਜ਼ ਕੀਤਾ ਗਿਆ
।
ਸੁਸ਼ੀਲ ਬਰਨਾਲਾ ਗੁਰਦਾਸਪੁਰ -:
ਇਸਤਰੀ ਸਤਿਸੰਗ ਸਭਾ ਗੁਰਦੁਆਰਾ ਨੰਗਲ ਕੋਟਲੀ ਗੁਰਦਾਸਪੁਰ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਮਤਿ ਸਮਾਗਮ ਮਿਤੀ 23 ਮਈ ਤੋਂ 31ਮਈ ਤੱਕ ਸਮਾਗਮ ਕਰਵਾਏ ਜਾ ਰਹੇ ਹਨ । ਜਿਸ ਵਿੱਚ ਮਿਤੀ 23ਮਈ ਤੋਂ 30 ਮਈ ਤੱਕ ਕਥਾਵਾਚਕ ਭਾਈ ਗੁਰਨਾਮ ਸਿੰਘ ਦੋਰਾਂਗਲਾ ਸ੍ਰੀ ਦਰਬਾਰ ਸਾਹਿਬ ਬਾਣੀ ਦੀ ਵਿਆਖਿਆ ਕਰ ਰਹੇ ਹਨ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਤੇ ਜੀਵਨ ਸਬੰਧੀ ਜਾਣਕਾਰੀ ਦੇ ਰਹੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ,ਇਸਤਰੀ ਸਤਸੰਗ ਸਭਾ ਦੀ ਪ੍ਰਧਾਨ ਕੰਵਲਜੀਤ ਕੌਰ ਨੇ ਕੀਤਾ ਕਿ ਇਸਤਰੀ ਸੰਤਸੰਗ ਸਭਾ ਦੇ ਸਮਾਗਮ ਪਿਛਲੇ ਵੀਹ ਸਾਲਾਂ ਤੋ ਚਲ ਰਹੇ ਹਨ ,ਗੁਰਬਾਣੀ ਦਾ ਪ੍ਰਚਾਰ ਅਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਕੇ ਬਹੁਤ ਸਾਰੀਆਂ ਬੀਬੀਆਂ ਅਤੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆਂ ਜਾ ਰਿਹਾ ਹੈ , ਉਹਨਾਂ ਦਸਿਆ ਕਿ ਮਿਤੀ 30 ਅਤੇ 31 ਤਰੀਖ ਨੂੰ ਮੁੱਖ ਸਮਾਗਮ ਹੋ ਰਹੇ ਹੈ ਜਿਸ ਵਿਚ ਭਾਈ ਸਤਨਾਮ ਸਿੰਘ ਬਾਰਠ ਸਾਹਿਬ ਵਾਲੇ ਕਥਾ ਭਾਈ ਗੁਰਨਾਮ ਸਿੰਘ ਜੀ,ਕੀਰਤਨ ਭਾਈ ਬਲਜੀਤ ਸਿੰਘ,ਭਾਈ ਹਰਪ੍ਰੀਤ ਸਿੰਘ ਕਨੇਡਾ ਵਾਲੇ,ਭਾਈ ਦਮਨਪ੍ਰੀਤ ਸਿੰਘ ਗੋਤਾ ਵਾਲੇ ਕਥਾ ਅਤੇ ਕੀਰਤਨ,ਭਾਈ ਅਨੂਪ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਬੀਬੀ ਕੰਵਲਜੀਤ ਕੌਰ ਮਸਕੀਨ ਵਾਲੇ ਕੀਰਤਨ ਕਰਨ ਗਏ
ਇਸ ਸਮਾਗਮ ਵਿੱਚ ਭਾਈ ਸੁਮੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਸਿੰਘ ਸਭਾ,ਭਾਈ ਜਗਤਾਰ ਸਿੰਘ ਦੁਖਨਿਵਰਨ ਸਾਹਿਬ ਵਾਲੇ, ਜਥੇਦਾਰ ਪਹੁੰਚ ਰਹੇ ਹਨ । ਇਸ ਸਮਾਗਮ ਵਿੱਚ
ਭਾਈ ਬਲਜੀਤ ਸਿੰਘ ਹਜੂਰੀ ਰਾਗੀ ਗੁਰਦੁਆਰਾ ਨੰਗਲ ਕੋਟਲੀ ,ਗੁਰਮੀਤ ਕੌਰ ਨੰਗਲ ਕੋਟਲੀ,ਬੀਬੀ ਦਰਸ਼ਨ ਕੌਰ,ਦਲਜੀਤ ਕੌਰ,ਇੰਦਰਜੀਤ ਕੌਰ ਪ੍ਰਕਾਸ਼ ਕੌਰ ਆਦਿ ਹਾਜ਼ਰ ਸਨ।ਇਸ ਮੋਕੇ ਤੇ ਠੰਡੇ ਮਿੱਠੇ ਜਲ ਦੀ ਛਬੀਲਾਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ।