ਮਾਸਟਰ ਸਲੀਮ 10 ਜੂਨ ਨੂੰ ਮਹਾਮਾਈ ਦੇ ਜਾਗਰਣ ਚ ਭੇਂਟਾਂ ਰਾਹੀ ਸੰਗਤਾਂ ਨੂੰ ਕਰਨਗੇ ਨਿਹਾਲ
ਗੁਰਦਾਸਪੁਰ ਸੁਸ਼ੀਲ ਬਰਨਾਲਾ
–ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਜੈ ਮਾਂ ਵੈਸ਼ਨੋ ਸਭਾ ਵੱਲੋਂ ਵਿਸ਼ਾਲ ਮਹਾਮਾਈ ਜਾਗਰਣ ਮਿਤੀ 10 ਜੂਨ 2025, ਦਿਨ ਮੰਗਲਵਾਰ ਨੂੰ ਪਿੰਡ ਜੀਵਨਵਾਲ ਬੱਬਰੀ, ਗੁਰਦਾਸਪੁਰ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਮਹਾਮਾਈ ਜੀ ਦਾ ਗੁਣਗਾਣ ਕਰਨ ਲਈ ਮਾਂ ਸਰਸਵਤੀ ਮਿਊਜੀਕਲ ਗਰੁੱਪ ਪਰਮਾਨੰਦ ਅਤੇ ਇੰਟਰਨੈਸ਼ਨਲ ਪੰਜਾਬੀ ਗਾਇਕ ਮਾਸਟਰ ਸਲੀਮ ਜੀ ਵਿਸੇ਼ਸ ਤੌਰ ਤੇ ਪਹੁੰਚ ਰਹੇ ਹਨ । ਇਸ ਜਾਗਰਣ ਦੀ ਜਾਣਕਾਰੀ ਮਾਂ ਵੈਸ਼ਨੋ ਸਭਾ ਦੇ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਦਿੰਦੇ ਹੋਏ ਦੱਸਿਆ ਕਿ ਮਹਾਮਾਈ ਦਾ ਜਾਗਰਣ ਹਰ ਸਾਲ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਰਧਾ ਭਾਵਨਾ ਨਾਲ ਕਰਵਾਇਆ ਜਾਂਦਾ ਹੈ , ਸੋ ਆਪ ਸਭ ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਜਾਗਰਣ ਵਿੱਚ ਪਹੁੰਚ ਕੇ ਮਹਾਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ । ਮਹਾਮਾਈ ਜੀ ਦੇ ਜਾਗਰਣ ਦਾ ਪ੍ਰਸਾਰਨ ਜੇ ਏ ਜੀ ਪੰਜਾਬੀ ਚੈਨਲ ਉਤੇ ਲਾਈਵ ਦਿਖਾਇਆ ਜਾਵੇਗਾ । ਮਹਾਮਾਈ ਦੇ ਜਾਗਰਣ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਲਈ ਲੰਗਰ ਅਤੁੱਟ ਵਰਤਾਇਆ ਜਾਵੇਗਾ ।