9ਵਾਂ ਮੋਰੀ ਰੁਣਾ ਝੁਣ ਲਾਇਆ ਭੈਣੇ ਸਾਵਣ ਆਇਆਂ ਸਾਲਾਨਾ ਸਮਾਗਮ ਬੜੀ ਸਰਧਾ ਅਤੇ ਧੁਮ ਧਾਮ ਨਾਲ ਮਨਾਇਆ ।
ਸੁਸ਼ੀਲ ਬਰਨਾਲਾ ਪੰਜਾਬੀ ਜਾਗਰਣ ਗੁਰਦਾਸਪੁਰ
ਅਜ 3/8/2025ਦਿਨ ਐਤਵਾਰ ਨੂੰ ਇਸਤਰੀ ਸਤਿਸੰਗ ਸਭਾ ਸ੍ਰੀ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਜੇਲ ਰੋਡ ਗੁਰਦਾਸਪੁਰ ਵਲੋਂ 9ਵਾਂ “ਮੋਰੀ ਰੁਣਾ ਝੁਣ ਲਾਇਆ ਭੈਣੇ ਸਾਵਣ ਆਇਆਂ “ਸਾਲਾਨਾ ਸਮਾਗਮ ਸਤਸੰਗ ਕਰਕੇ ਬੀਬੀਆ ਨੇ ਬੜੀ ਧੁਮ ਧਾਮ ਤੇ ਸ਼ਰਧਾਪੂਰਵਕ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮਨਾਇਆ ।ਇਸ ਮੌਕੇ ਤੇ ਪ੍ਰਬੰਧਕ ਕਮੇਟੀ ਬੀਬੀ ਬਲਵਿੰਦਰ ਕੌਰ, ਬੀਬੀ ਕੰਵਲਜੀਤ ਕੌਰ ਸੈਣੀ,ਬੀਬੀ ਗੁਰਪ੍ਰੀਤ ਕੌਰ ਮਾਨ,ਬੀਬੀ ਸੁਖਰਾਜ ਕੌਰ ਮਾਨ,ਬੀਬੀ ਜਸਵਿੰਦਰ ਕੌਰ,ਸੁਖਜੀਤ ਕੌਰ ਨਾਗਰਾ,ਨੇ ਸ਼ਾਝੇ ਤੋਰ ਤੇ ਕਿਹਾ ਕਿ ਅਜਿਹੇ ਸਮਾਗਮ ਸੰਗਤ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੁੰਦੇ ਹਨ ।ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪੜੇ ਚਾੜਣ ਲਈ ਇਲਾਕਾ ਨਿਵਾਸੀਆਂ ਵਲੋਂ ਦਿੱਤੇ ਪੂਰਨ ਸਹਿਯੋਗ ਲਈ ਉਹਨਾਂ ਤਹਿਦਿਲੋ ਧੰਨਵਾਦ ਕੀਤਾ ।ਇਸ ਮੌਕੇ ਤੇ ਪੁੜੇ ਖੀਰ ਕੜੀ ਦਾਲ ਚੌਲ ਦਾ ਅਤੁੱਟ ਲੰਗਰ ਦੀ ਸੇਵਾ ਡਾਕਟਰ ਅੰਮ੍ਰਿਤ ਪਾਲ ਸਿੰਘ,ਬਾਬਾ ਬਲਦੇਵ ਸਿੰਘ,ਬਾਬਾ ਅਮਰਜੀਤ ਸਿੰਘ,ਬਾਬਾ ਅਮਰੀਕ ਸਿੰਘ,ਅੰਮ੍ਰਿਤਪਾਲ ਸਿੰਘ ਭਾਈ ਜੋਗਿੰਦਰ ਸਿੰਘ,ਗੁਰਮੁਖ ਸਿੰਘ ਨੇ ਸੇਵਾ ਨਿਭਾਈ ।














