ਹੀਰਾ ਵਾਲੀਆ ਸਰਬਸੰਮਤੀ ਨਾਲ ਭਾਜਪਾ ਦੇ ਜਿਲ੍ਹਾ ਪ੍ਰਧਾਨ ਚੁਣੇ ਗਏ
ਪਾਰਟੀ ਹਾਈਕਮਾਂਡ ਵਲੋਂ ਜੋ ਮੇਰੇ ਉਪਰ ਇਕ ਵਾਰ ਫਿਰ ਜੋ ਵਿਸ਼ਵਾਸ ਜਿਤਾਇਆ ਗਿਆ ਹੈ ਉਸ ਨੂੰ ਪੂਰੀ ਤਨਦਹੀ ਨਾਲ ਨਿਭਾਵਾਂਗਾ
ਬਟਾਲਾ, 4 ਅਗਸਤ (ਸੁਖਨਾਮ ਸਿੰਘ ਹਰਮੇਸ਼ ਸਿੰਘ
) – ਭਾਰਤੀ ਜਨਤਾ ਪਾਰਟੀ ਵਲੋਂ ਜਿਲ੍ਹਾ ਬਟਾਲਾ ਦੇ ਪ੍ਰਧਾਨ ਦੀ ਸਰਬਸੰਮਤੀ ਨਾਲ ਚੋਣ ਕੀਤੀ। ਜਿਸ ਵਿਚ ਹੀਰਾ ਵਾਲੀਆ ਨੂੰ ਇਕ ਵਾਰ ਫਿਰ ਜਿਲ੍ਹਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਅਬਜਰਵਰ ਮਹਿੰਦਰ ਕੌਰ ਜੋਸ ਅਤੇ ਜਿਲ੍ਹਾ ਬਟਾਲਾ ਦੇ ਚੋਣ ਅਧਿਕਾਰੀ ਨਰੇਸ਼ ਸ਼ਰਮਾ ਦੀ ਹਾਜਰੀ ਹਾਈਕਮਾਂਡ ਵਲੋਂ ਆਈ ਪ੍ਰਧਾਨਗੀ ਦੀ ਲੈਟਰ ਹੀਰਾ ਵਾਲੀਆ ਨੂੰ ਸੌਪੀ ਅਤੇ ਉਹਨਾਂ ਨੇ ਇਕ ਵਾਰ ਫਿਰ ਹੀਰਾ ਵਾਲੀਆ ਨੂੰ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਅੱਜ ਪਾਰਟੀ ਹਾਈਕਮਾਂਡ ਦੇ ਨਿਰਦੇਸ਼ਾਂ ਤਹਿਤ ਬਟਾਲਾ ਵਿਖੇ ਆਏ ਸੀਨੀਅਰ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਖਾਸ ਕਰਕੇ ਜਿਲ੍ਹਾ ਬਟਾਲਾ ਦੇ ਭਾਜਪਾ ਆਗੂਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਰਿਣੀ ਰਹਿਣਗੇ ਜਿਹਨਾਂ ਨੇ ਮੇਰਾ ਹਮੇਸ਼ਾ ਸਾਥ ਦਿੱਤਾ ਹੈ। ਹੀਰਾ ਵਾਲੀਆ ਨੇ ਕਿਹਾ ਕਿ ਸਾਡੀ ਇੱਕੋਂ ਇਕ ਕੋਸ਼ਿਸ਼ ਹੈ ਕਿ ਪਾਰਟੀ ਦਾ ਝੰਡਾ ਬੁਲੰਦ ਕੀਤਾ ਜਾਵੇ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਘਰ ਘਰ ਪਹੁੰਚਾਈਆਂ ਜਾਣ। ਹੀਰਾ ਵਾਲੀਆ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਇਕ ਵਾਰ ਫਿਰ ਵਿਸ਼ਵਾਸ ਜਿਤਾਇਆ ਹੈ ਮੈਂ ਭਰੋਸਾ ਦਿੰਦਾ ਹਾਂ ਕਿ ਪਾਰਟੀ ਦੀਆਂ ਗਤੀਵਿਧੀਆਂ ਨੂੰ ਪਹਿਲਾ ਵਾਂਗ ਹੀ ਪੂਰੀ ਸਰਗਰਮੀ ਨਾਲ ਅੱਗੇ ਵਧਾਇਆ ਜਾਵੇਗਾ ਇਸਦੇ ਨਾਲ ਹੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਸਲਾਹ ਨਾਲ ਹੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਵੇਗਾ।













