ਰਾਸ਼ਟਰੀ ਪ੍ਰਧਾਨ ਬਣਨ ਤੋਂ ਬਾਅਦ ਪਰਮਜੀਤ ਸਿੰਘ ਗਿੱਲ ਗੁਰਦੁਆਰਾ ਅੰਗੀਠਾ ਸਾਹਿਬ ਹੋਏ ਨਤਮਸਤਕ
(ਅਨੀਤਾ ਬੇਦੀ ਨਿਰਮਲ ਸਿੰਘ)
ਸੰਤਾਂ ਮਹਾਂਪੁਰਖਾਂ ਦੇ ਅਸ਼ੀਰਵਾਦ ਨਾਲ ਹੀ ਇਸ ਮੁਕਾਮ ਤੇ ਪਹੁੰਚਿਆ ਹਾਂ : ਪਰਮਜੀਤ ਸਿੰਘ ਗਿੱਲ
ਸਰਦਾਰ ਪਰਮਜੀਤ ਸਿੰਘ ਗਿੱਲ ਹਿਮਾਲਿਆ ਪਰਿਵਾਰ ਸੰਗਠਨ ਦੇ ਰਾਸਟਰੀ ਕਾਰਜਕਾਰੀ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਬ੍ਰਹਮਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਵਾਲਿਆਂ ਦੇ ਪਾਵਨ ਅਸਥਾਨ ਗੁਰਦਵਾਰਾ ਸ਼੍ਰੀ ਅੰਗੀਠਾ ਸਾਹਿਬ ਵਿਖੇ ਨਤਮਸਤਕ ਹੋਏ ।
ਇਸ ਮੌਕੇ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣ ਸੰਪਰਦਾਇ ਦੇ ਮੁੱਖੀ ਅਤੇ ਪੋਤਰਾ ਬ੍ਰਹਮਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਵੱਲੋਂ ਪਰਮਜੀਤ ਸਿੰਘ ਗਿੱਲ ਅਤੇ ਸਾਹਿਲ ਗਿੱਲ ਦਾ ਵਿਸ਼ੇਸ ਤੌਰ ਤੇ ਦੋਸ਼ਾਲਾ, ਸਿਰੋਪਾਓ ਅਤੇ ਯਾਦਗਾਰੀ ਚਿੰਨ ਨਾਲ ਸਨਮਾਨ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਸੰਤਾ ਮਹਾਂਪੁਰਖਾਂ ਦੇ ਅਸ਼ੀਰਵਾਦ ਨਾਲ ਹੀ ਉਹ ਇਸ ਮੁਕਾਮ ਤੇ ਪਹੁੰਚੇ ਹਨ ਅਤੇ ਸੰਗਠਨ ਵੱਲੋਂ ਜੋ ਉਹਨਾਂ ਦੀ ਜਿੰਮੇਵਾਰੀ ਲਗਾਈ ਗਈ ਹੈ ਉਸ ਪ੍ਰਤੀ ਉਹ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਵਿਖਾਉਂਦੇ ਹੋਏ ਸੰਗਠਨ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇੱਕ ਕਰ ਦੇਣਗੇ।
ਕੈਪਸਨ:
ਰਾਸ਼ਟਰੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੂੰ ਸਿਰੋਪਾਓ ਅਤੇ ਦੁਸ਼ਾਲਾ ਦੇ ਕੇ ਸਨਮਾਨ ਕਰਦੇ ਹੋਏ ਨਿੱਕੇ ਘੁੰਮਣਾ ਸੰਪਰਦਾਇ ਦੇ ਮੁਖੀ ਬਾਬਾ ਬੁੱਧ ਸਿੰਘ ਨਾਲ ਹਨ ਸਾਹਿਲ ਗਿੱਲ ਅਤੇ ਹੋਰ ।













