ਲੈਂਡ ਪੁਲਿੰਗ ਪਾਲਿਸੀ ਕਿਸਾਨ ਅਤੇ ਪੰਜਾਬ ਵਿਰੋਧੀ ਸੀ, ਭਾਜਪਾ ਦੇ ਦਬਾਅ ਅੱਗੇ ਝੁਕੀ ਸਰਕਾਰ : ਹੀਰਾ ਵਾਲੀਆ
ਬਟਾਲਾ, 12 ਅਗਸਤ (ਸੁਖਨਾਮ ਸਿੰਘ ਰਮੇਸ਼ ਸਿੰਘ) – ਪੰਜਾਬ ਸਰਕਾਰ ਦੁਆਰਾ ਲੈਂਡ ਪੁਲਿੰਗ ਪਾਲਿਸੀ ਨੂੰ ਵਾਪਸ ਲੈਣ ਦੇ ਫੈਸਲੇ ’ਤੇ ਭਾਰਤੀ ਜਨਤਾ ਪਾਰਟੀ ਦੇ ਜਿਲਾ ਪ੍ਰਧਾਨ ਹੀਰਾ ਵਾਲੀਆ ਨੇ ਕਿਹਾ ਕਿ ਇਹ ਪਾਲਿਸੀ ਸ਼ੁਰੂ ਤੋਂ ਹੀ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਸੀ। ਇਸ ਪਾਲਿਸੀ ਦੀ ਆੜ ਵਿਚ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਜਮੀਨ ਖੋਹਣ ਦਾ ਯਤਨ ਕਰ ਰਹੀ ਸੀ। ਹੀਰਾ ਵਾਲੀਆ ਨੇ ਕਿਹਾ ਕਿ ਲੈਂਡ ਪੁਲਿੰਗ ਪਾਲਿਸੀ ਦੀ ਘੋਸ਼ਣਾ ਦੇ ਬਾਅਦ ਹੀ ਭਾਰਤੀ ਜਨਤਾ ਪਾਰਟੀ ਇਸਦਾ ਕੜਾ ਵਿਰੋਧ ਕਰ ਰਹੀ ਸੀ। ਅਤੇ ਹੁਣ ਪ੍ਰਦੇਸ਼ ਪੱਧਰ ਅੰਦੋਲਨ ਸ਼ੁਰੂ ਕਰਨ ਦੀ ਤਿਆਰੀ ਵਿਚ ਸੀ। ਇਹ ਅੰਦੋਲਨ 17 ਅਗਸਤ ਤੋਂ ਸ਼ੁਰੂ ਹੋਣਾ ਸੀ ਮਗਰ ਪੰਜਾਬ ਸਰਕਾਰ ਭਾਰੀ ਜਨਤਾ ਪਾਰਟੀ ਦੇ ਦਬਾਅ ਦੇ ਅੱਗੇ ਪੂਰੀ ਤਰਾਂ ਝੁਕ ਗਈ ਹੈ। ਹੀਰਾ ਵਾਲੀਆ ਨੇ ਕਿਹਾ ਕਿ ਲੈਂਡ ਪੁਲਿੰਗ ਪਾਲਿਸੀ ਵਾਪਸ ਲੈਣਾ ਕਿਸਾਨਾਂ ਦੀ ਜਿੱਤ ਹੈ। ਪੰਜਾਬ ਅਤੇ ਪੰਜਾਬੀਆਂ ਦੀ ਜਿੱਤ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਦਬਾਅ ਦੀ ਜਿੱਤ ਹੈ। ਹੀਰਾ ਵਾਲੀਆ ਨੇ ਕਿਹਾ ਕਿ ਜਦ ਵੀ ਪ੍ਰਦੇਸ਼ ਸਰਕਾਰ ਪੰਜਾਬ ਦੇ ਹਿੱਤਾਂ ਦੇ ਵਿਰੋਧ ਵਿਚ ਫੈਸਲੇ ਲਵੇਗੀ ਭਾਰਤੀ ਜਨਤਾ ਪਾਰਟੀ ਇਸਦਾ ਸਖਤ ਵਿਰੋਧ ਕਰੇਗੀ।













