ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਮੌਤ ਹੋਣ ਦੀ ਜਾਣਕਾਰੀ ਦੇਣ ਤੋਂ ਬਾਅਦ ਵੀ ਜਾਰੀ ਕਰ ਦਿੱਤਾ ਦੂਸਰੀ ਡੋਜ਼ ਦਾ ਸਰਟੀਫਿਕੇਟ
ਏਸੇ ਹੀ ਤਰ੍ਹਾਂ ਸਿਹਤ ਵਿਭਾਗ ਦੀ ਲਾਪਰਵਾਹੀ ਦੇ ਨਾਲ ਵਧ ਰਿਹਾ ਪੰਜਾਬ ਭਰ ਵਿਚ ਕੋਰੋਨਾ
ਗੁਰਦਾਸਪੁਰ -( ਰਛਪਾਲ ਸਿੰਘ ਰਾਹੁਲ ਸ਼ਰਮਾ)- ਦੇਸ਼ ਭਰ ਵਿਚ ਕੋਰੋਨਾ ਦੇ ਓਮੀਕ੍ਰੌਨ ਵੈਰੀਐਂਟ ਦੇ ਵਧ ਰਹੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਵੈਕਸੀਨੇਸ਼ਨ ਤੇ ਵਧੇਰੇ ਜ਼ੋਰ ਦੇ ਕੇ ਸਮੂਹ ਰਾਜਾ ਦੀਆਂ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਸਨ। ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਰੋਕਥਾਮ ਦੇ ਲਈ ਪਾਬੰਦੀਆਂ ਲਗਾਉਣ ਦੇ ਨਾਲ ਸਿਹਤ ਵਿਭਾਗ ਨੂੰ ਵੈਕਸੀਨੇਸ਼ਨ ਤੇਜ਼ ਕਰਨ ਦੇ ਲਈ ਕਿਹਾ ਗਿਆ ਹੈ। ਉਧਰ ਸਰਕਾਰ ਵੱਲੋਂ ਵੈਕਸੀਨੇਸ਼ਨ ਦੇ ਮਿਲੇ ਆਦੇਸ਼ਾਂ ਨੂੰ ਜਲਦੀ ਹੀ ਲਾਗੂ ਕਰਨ ਦੇ ਚੱਕਰ ਵਿਚ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਸਿਹਤ ਵਿਭਾਗ ਨੇ ਦੋ ਮਹੀਨੇ ਪਹਿਲੇ ਇਸ ਸੰਸਾਰ ਤੋਂ ਸਵਰਗ ਸਧਾਰ ਚੁੱਕੇ ਬਜ਼ੁਰਗ ਮਹਿਲਾ ਦਾ ਸੈਕਿੰਡ ਟੀਕਾ ਸਕਸੈੱਸਫੁਲ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ ।ਪਰਿਵਾਰ ਵਾਲਿਆਂ ਦੇ ਆਰੋਪ ਹਨ ਕਿ ਉਨ੍ਹਾਂ ਨੂ ਸਿਹਤ ਵਿਭਾਗ ਦੇ ਕਰਮਚਾਰੀ ਦਾ ਫੋਨ ਆਇਆ ਸੀ ਕਿ ਆਪ ਜੀ ਦੀ ਮਾਤਾ ਨੂੰ ਕੋਰੋਨਾ ਦੀ ਸੈਕਿੰਡ ਡੋਜ਼ ਲੱਗਣੀ ਹੈ ਪਿੰਡ ਅੱਬਲਖੈਰ ਦੀ ਡਿਸਪੈਂਸਰੀ ਵਿੱਚ ਲੱਗੇ ਕੈਂਪ ਵਿੱਚ ਆ ਕੇ ਉਨ੍ਹਾਂ ਨੂੰ ਵੈਕਸੀਨ ਦਾ ਦੂਸਰਾ ਟੀਕਾ ਲਗਵਾ ਲਵੋ ਉਨ੍ਹਾਂ ਪਰਿਵਾਰ ਵਾਲਿਆਂ ਨੇ ਕਰਮਚਾਰੀ ਸਿਹਤ ਵਿਭਾਗ ਨੂੰ ਦੱਸਿਆ ਕਿ ਉਹਨਾ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਦੇ ਫ਼ੋਨ ਤੇ ਸਿਹਤ ਕਰਮਚਾਰੀਆਂ ਨੇ ਮੈਸੇਜ ਭੇਜ ਦਿੱਤਾ ਕਿ ਮਾਤਾ ਨੂੰ ਕੋਰੋਨਾ ਦੀ ਦੂਸਰੀ ਡੋਜ਼ ਸਕਸੈੱਸਫੁੱਲ ਦਾ ਮੈਸੇਜ ਭੇਜ ਕੇ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਕੋਰੋਨਾ ਵਧਣ ਦੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਬਹੁਤ ਹੀ ਪ੍ਰਕਾਰ ਦੀਅਾਂ ਪਾਬੰਦੀਅਾਂ ਦੇ ਆਦੇਸ਼ ਲਾਗੂ ਕਰ ਕੇ ਲੋਕਾਂ ਨੂੰ ਨਿਯਮਾਂ ਦਾ ਪਾਲਣ ਕਰਨ ਤੇ ਵੈਕਸੀਨ ਕਰਵਾਉਣ ਦੇ ਲਈ ਜਾਗਰੂਕ ਕੀਤਾ ਹੈ ਜਾ ਰਿਹਾ ਹੈ ।ਉਧਰ ਦੂਸਰੇ ਪਾਸੇ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋ ਧਾਂਦਲੀਆਂ ਸਾਹਮਣੇ ਆਉਣ ਨਾਲ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ ਜੇਕਰ ਮਾਤਾ ਨੂੰ ਬਿਨਾਂ ਵੈਕਸੀਨ ਕਰਵਾਉਣ ਦੇ ਸਰਟੀਫਿਕੇਟ ਜਾਰੀ ਹੋ ਸਕਦਾ ਹੈ ਤਾਂ ਇਸ ਤਰ੍ਹਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਜਾਣ ਪਹਿਚਾਣ ਵਾਲੇ ਬਹੁਤ ਸਾਰੇ ਲੋਕ ਹੋਣਗੇ ਜੋ ਬਿਨਾਂ ਵੈਕਸੀਨ ਲਗਵਾਉਣ ਤੋਂ ਸਰਟੀਫਿਕੇਟ ਲੈ ਕੇ ਘੁੰਮ ਰਹੇ ਹੋਣਗੇ ।ਇਸੇ ਤਰ੍ਹਾਂ ਸਿਹਤ ਵਿਭਾਗ ਦੀ ਲਾਪਰਵਾਹੀ ਸਾਹਮਣੇ ਆਉਣ ਨਾਲ ਕੋਰੋਨਾ ਦਾ ਖ਼ਤਰਾ ਘੱਟ ਹੋਣ ਦੀ ਥਾਂ ਨਿੱਤ ਦਿਨ ਜ਼ਿਆਦਾ ਵਧਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ ਪੂਰਾ ਮਾਮਲਾ ਇਹ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖਰਲ ਨਿਵਾਸੀ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਬਜ਼ੁਰਗ ਮਾਤਾ ਪਿਆਰ ਕੌਰ ਜਿਸ ਦੀ ਉਮਰ ਕਰੀਬ(60) ਸਾਲ ਹੈ । ਦੀ ਦੋ ਮਹੀਨੇ ਪਹਿਲਾਂ ਇਸ ਸੰਸਾਰ ਤੋਂ ਮੌਤ ਹੋ ਚੁੱਕੀ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਮਾਤਾ ਨੂ ਮਰਨ ਤੋਂ ਪਹਿਲਾਂ ਕੋਰੋਨਾ ਰੋਕੂ ਵੈਕਸੀਨ ਦੀ ਪਹਿਲੀ ਕੋਵੀਸ਼ੀਲਡ ਡੋਜ਼ ਲਗਵਾ ਚੁੱਕੀ ਸੀ ,ਪਰ ਮਾਤਾ ਲੰਮੇ ਸਮੇਂ ਤੋਂ ਬਿਮਾਰ ਹੋਣ ਦੇ ਕਾਰਨ ਉਸ ਦੀ ਅਚਾਨਕ ਮੌਤ ਹੋ ਗਈ ਸੀ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਦਿਨੀਂ ਪਿੰਡ ਅੱਬਲਖੈਰ ਵਿੱਚ ਸਥਿਤ ਸਿਹਤ ਡਿਸਪੈਂਸਰੀ ਤੋਂ ਸਿਹਤ ਵਿਭਾਗ ਦੇ ਕਰਮਚਾਰੀ ਦਾ ਫੋਨ ਆਇਆ ਸੀ ਨੇ ਕਿਹਾ ਕਿ ਤੁਸੀਂ ਆਪਣੀ ਬਜ਼ੁਰਗ ਮਾਤਾ ਪਿਆਰ ਕੌਰ ਨੂੰ ਦੂਸਰੀ ਕੋਰੋਨਾ ਰੋਕੂ ਡੋਜ਼ ਵੈਕਸੀਨ ਦੀ ਲਗਵਾਉਣੀ ਹੈ ਆਪ ਡਿਸਪੈਂਸਰੀ ਵਿੱਚ ਲੱਗੇ ਕੈਂਪ ਵਿਚ ਮਾਤਾ ਨੂੰ ਲਿਆ ਕੇ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ਼ ਲਗਵਾ ਲਵੋ ਤਾਂ ਪਰਿਵਾਰ ਵਾਲਿਆਂ ਨੇ ਸਿਹਤ ਵਿਭਾਗ ਦੇ ਫ਼ੋਨ ਕਰ ਰਹੇ ਕਰਮਚਾਰੀ ਨੂੰ ਫੋਨ ਤੇ ਹੀ ਦੱਸਿਆ ਕਿ ਉਨ੍ਹਾਂ ਦੀ ਮਾਤਾ ਦੀ ਦੋ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਵੀ ਪਰਿਵਾਰ ਵਾਲਿਆਂ ਨੂੰ ਸਿਹਤ ਵਿਭਾਗ ਦੇ ਕਰਮਚਾਰੀਆ ਨੇ ਪਰਿਵਾਰ ਵਾਲਿਆਂ ਦੇ ਮੋਬਾਇਲ ਫੋਨ ਤੇ ਮਾਤਾ ਨੂੰ ਦੂਸਰੀ ਡੋਜ਼ ਸਫ਼ਲਤਾਪੂਰਵਕ ਲੱਗਣ ਦਾ ਮੈਸੇਜ ਭੇਜ ਦਿੱਤਾ ਸੀ ਜਦੋਂ ਇਸ ਸੰਬੰਧ ਵਿਚ ਦੋਰਾਂਗਲਾ ਸਥਿਤ ਸਿਹਤ ਵਿਭਾਗ ਦੇ ਐੱਸ ਐੱਮ ਓ ਡਾ: ਗੌਰਵ ਦੇ ਨਾਲ ਫੋਨ ਤੇ ਗੱਲ ਕੀਤੀ ਤਾਂ ਉਹ ਕੋਈ ਸਵਾਲਾਂ ਦੇ ਠੋਸ ਜੁਆਬ ਨਹੀਂ ਦੇ ਸਕੇ ਜਿਸ ਤੋਂ ਸਾਫ ਪਤਾ ਚੱਲਦਾ ਹੈ ਕਿ ਉਹ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਕੋਰੋਨਾ ਵੈਕਸੀਨ ਨੂੰ ਸ਼ਾਇਦ ਬਲੈਕ ਵਿੱਚ ਵੇਚ ਰਹੇ ਹੋਣ ਜਿਸ ਕਰਕੇ ਉਹ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਠੋਸ ਨਹੀਂ ਦੇ ਸਕੇ ਸਗੋਂ ਡਾ ਗੌਰਵ ਵੱਲੋਂ ਪੱਤਰਕਾਰਾਂ ਨੂੰ ਉਲਟਾ ਹੀ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਤੁਸੀਂ ਇਸ ਸੰਬੰਧ ਵਿਚ ਖ਼ਬਰ ਪਬਲਿਸ ਕੀਤੀ ਤਾਂ ਤੁਹਾਨੂੰ ਮੈਂ ਕਈ ਪ੍ਰਕਾਰ ਦਾ ਜਾਨੀ ਮਾਲੀ ਨੁਕਸਾਨ ਪਹੁੰਚਾਉਣ ਦੀ ਹਿੰਮਤ ਰੱਖਦਾ ਹਾਂ । ਜਦੋਂ ਇਸ ਸੰਬੰਧ ਵਿਚ ਸਿਵਲ ਸਰਜਨ ਗੁਰਦਾਸਪੁਰ ਡਾ:ਵਿਜੇ ਕੁਮਾਰ ਬੈਂਸ ਦੇ ਨਾਲ ਤੇ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਦੇ ਕਹਿਣਾ ਸੀ ਕਿ ਇਹ ਘੋਰ ਅਪਰਾਧ ਹੈ ਮੈਂ ਮਾਮਲੇ ਦੀ ਜਾਂਚ ਕਰਵਾ ਕੇ ਸਬੰਧਤ ਕਰਮਚਾਰੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।