ਕਪੂਰਥਲਾ , 12 ਜਨਵਰੀ (ਕੌੜਾ)- ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਕੋਰੋਨਾ ਰਿਪੋਰਟ ਪੋਜ਼ਟਿਵ ਆਈ ਹੈ। ਇਸ ਗੱਲ ਦੀ ਪੁਸ਼ਟੀ ਉਹਨਾਂ ਦੇ ਮੁੱਖ ਸੇਵਾਦਾਰ ਵੱਲੋਂ ਕੀਤੀ ਗਈ ਹੈ। ਵਰਣਨਯੋਗ ਹੈ ਕਿ ਉਹਨਾਂ ਦੇ ਸੇਵਾਦਾਰ ਦੀ ਰਿਪੋਰਟ ਪਹਿਲਾਂ ਪੋਜ਼ਟਿਵ ਆਈ ਸੀ। ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਕੁਝ ਦਿਨ ਤੋਂ ਬੁਖਾਰ ਸੀ ਤੇ ਉਹਨਾਂ ਦਾ ਕੋਰੋਨਾ ਟੈਸਟ ਕਰਨ ਤੇ ਰਿਪੋਰਟ ਪੋਜ਼ਟਿਵ ਪਾਈ ਗਈ।