ਫਗਵਾੜਾ-(ਆਰ.ਪੀ.ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਲੱਖਪੁਰ ਵਿਖੇ ਲੋਹੜੀ ਦਾ ਤਿਓਹਾਰ ਸਕੂਲ ਪਿ੍ਰੰਸੀਪਲ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ। ਆਯੋਜਿਤ ਸਮਾਗਮ ਵਿਚ ਕਮੇਟੀ ਸਕੱਤਰ ਸਰਬਜੀਤ ਸਿੰਘ ਢੱਡਵਾਲ ਅਤੇ ਮੈਡਮ ਬਿੰਦੀਆ ਸੰਧੂ ਪਤਨੀ ਬਲਵਿੰਦਰ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਸਮੂਹ ਸਕੂਲ ਸਟਾਫ ਨੂੰ ਲੋਹੜੀ ਦੀਆਂ ਸ਼ੁੱਭ ਇੱਛਾਵਾਂ ਭੇਂਟ ਕਰਦਿਆਂ ਕਿਹਾ ਕਿ ਲੋਹੜੀ ਤੇ ਮਾਘੀ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਤਿਓਹਾਰ ਹਨ ਜਿਹਨਾਂ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਧਰੋਹਰ ਨੂੰ ਸੁਰਜੀਤ ਰੱਖਣ ਲਈ ਇਸ ਰਵਾਇਤ ਨੂੰ ਜਾਰੀ ਰੱਖਣਾ ਜਰੂਰੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪਿਛੋਕੜ ਨਾਲ ਜੁੜੀਆਂ ਰਹਿ ਸਕਣ। ਇਸ ਮੌਕੇ ਲੋਹੜੀ ਦੀ ਧੂਣੀ ਵੀ ਜਲਾਈ ਗਈ ਅਤੇ ਰਿਵਾਇਤ ਅਨੁਸਾਰ ਲੋਹੜੀ ਦੇ ਗੀਤ ਗਾਉਂਦੇ ਹੋਏ ਸ਼ਗੁਨ ਵਜੋਂ ਧੂਣੀ ਵਿਚ ਮੂੰਗਫਲੀ ਤੇ ਰੇਓੜੀਆਂ ਪਾਈਆਂ ਗਈਆਂ। ਪਿ੍ਰੰਸੀਪਲ ਜਸਵਿੰਦਰ ਸਿੰਘ ਨੇ ਲੋਹੜੀ ਦੇ ਮਹੱਤਵ ਬਾਰੇ ਦੱਸਿਆ ਅਤੇ ਕਿਹਾ ਕਿ ਰਵਾਇਤੀ ਤਿਓਹਾਰ ਮਨਾਉਣ ਦਾ ਮਕਸਦ ਨਵੀਂ ਪੀੜ੍ਹੀ ਨੂੰ ਅਮੀਰ ਪੰਜਾਬੀ ਵਿਰਸੇ ਨਾਲ ਜੋੜਨਾ ਹੈ। ਇਸ ਮੌਕੇ ਮੈਡਮ ਇੰਦਰਜੀਤ ਕੌਰ, ਦਿਲਪ੍ਰੀਤ ਕੌਰ, ਸਰੂਤੀ ਪਾਠਕ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਸੁਰਿੰਦਰ ਕੁਮਾਰ, ਸਤਪਾਲ ਦਾਦਰਾ, ਮੇਹਰ ਚੰਦ, ਜਗਦੇਵ ਸਿੰਘ, ਬਾਲ ਕ੍ਰਿਸ਼ਨ ਨਾਂਗਲਾ, ਬਿੱਟਾ ਬੇਗਮਪੁਰ ਆਦਿ ਹਾਜਰ ਸਨ।