ਭਾਰਤ ‘ਚ ਹੁਣ ਲੜਕੀਆਂ ਨਾਲ ਬਹੁਤਾ ਵਿਤਕਰਾ ਨਾ ਹੋਣਾ ਸ਼ਲਾਘਾਯੋਗ
ਫਗਵਾੜਾ-(ਆਰ.ਪੀ.ਸਿਘ ) -ਫਗਵਾੜਾ ਸਬ ਡਵੀਜਨ ਦੇ ਪੇਂਡੂ ਇਲਾਕਿਆਂ ਵਿਚ ਅੱਜ ਲੋਹੜੀ ਦਾ ਤਿਓਹਾਰ ਪੂਰੇ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਸਵੇਰੇ ਭਾਰੀ ਠੰਡ ਦੇ ਬਾਵਜੂਦ ਬੱਚਿਆਂ ਦੀਆਂ ਟੋਲੀਆਂ ਨੇ ਲੋਹੜੀ ਮੰਗਣ ਦੀ ਸਦੀਆਂ ਪੁਰਾਣੀ ਰਵਾਇਤ ਨੂੰ ਕੋਰੋਨਾ ਮਹਾਮਾਰੀ ਦੇ ਬਾਵਜੂਦ ਕਾਇਮ ਰੱਖਿਆ ਅਤੇ ਪਿੰਡਾਂ ਦੀਆਂ ਗਲੀਆਂ ਸੁੰਦਰ ਮੁੰਦਰੀਏ ਆਦਿ ਲੋਕਗੀਤਾਂ ਨਾਲ ਗੂੰਜਦੀਆਂ ਨਜਰ ਆਈਆਂ। ਜਿਹਨਾਂ ਘਰਾਂ ਵਿਚ ਨਵੇਂ ਵਿਆਹ ਹੋਏ ਹਨ ਜਾਂ ਨਵੇਂ ਬੱਚੇ ਦਾ ਜਨਮ ਹੋਇਆ ਹੈ ਉਹਨਾਂ ਘਰਾਂ ਵਿਚ ਲੋਹੜੀ ਦਾ ਉਤਸ਼ਾਹ ਵਿਸ਼ੇਸ਼ ਤੌਰ ਤੇ ਦੇਖਣਯੋਗ ਰਿਹਾ। ਇਸ ਵਾਰ ਖਾਸ ਗੱਲ ਇਹ ਨਜਰ ਆਈ ਕਿ ਲੜਕੇ ਅਤੇ ਲੜਕੀ ਵਿਚ ਕੋਈ ਫਰਕ ਨਾ ਕਰਦੇ ਹੋਏ ਬਹੁਤ ਸਾਰੇ ਪਰਿਵਾਰਾਂ ਨੇ ਲੜਕੀਆਂ ਦੇ ਜਨਮ ਦੀ ਵੀ ਉਸੇ ਤਰ੍ਹਾਂ ਖੁਸ਼ੀ ਮਨਾਈ ਜਿਸ ਤਰ੍ਹਾਂ ਕਿ ਆਮ ਤੌਰ ਤੇ ਲੜਕਿਆਂ ਦੀ ਲੋਹੜੀ ਮਨਾਈ ਜਾਂਦੀ ਹੈ। ਇਸੇ ਲੜੀ ਤਹਿਤ ਪਿੰਡ ਲੱਖਪੁਰ ਵਿਖੇ ਕੈਨੇਡਾ ਤੋਂ ਵਤਨ ਪਰਤੇ ਐਨ.ਆਰ.ਆਈ. ਪਿਆਰਾ ਸਿੰਘ ਢੱਡਵਾਲ ਅਤੇ ਜਰਮਨ ਤੋਂ ਆਏ ਕੁਲਵਿੰਦਰ ਸਿੰਘ ਟਿਵਾਣਾ ਦੇ ਪਰਿਵਾਰਾਂ ਨੇ ਬੜੇ ਹੀ ਚਾਵਾਂ ਨਾਲ ਲੋਹੜੀ ਦਾ ਤਿਓਹਾਰ ਮਨਾਇਆ। ਉਹਨਾਂ ਇਸ ਗੱਲ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ ਕਿ ਹੁਣ ਭਾਰਤ ਵਿਚ ਵੀ ਵਿਦੇਸ਼ਾਂ ਦੀ ਤਰ੍ਹਾਂ ਲੜਕੇ ਅਤੇ ਲੜਕੀ ਵਿਚਕਾਰ ਬਹੁਤਾ ਵਿਤਕਰਾ ਨਹੀਂ ਕੀਤਾ ਜਾਂਦਾ। ਉਹਨਾਂ ਕਿਹਾ ਕਿ ਔਲਾਦ ਪਰਮਾਤਮਾ ਦੀ ਦਾਤ ਹੁੰਦੀ ਹੈ ਫਿਰ ਉਹ ਲੜਕਾ ਹੋਵੇ ਜਾਂ ਲੜਕੀ ਦੋਵਾਂ ਨੂੰ ਜਿੰਦਗੀ ਵਿੱਚ ਅੱਗੇ ਵਧਣ ਦੇ ਬਰਾਬਰ ਮੌਕੇ ਦੇਣਾ ਹਰ ਪਰਿਵਾਰ ਅਤੇ ਸਮਾਜ ਦਾ ਫਰਜ਼ ਹੈ। ਇਸ ਮੌਕੇ ਬੀਬੀ ਗੁਰਦੇਵ ਕੌਰ, ਬੀਬੀ ਰੇਸ਼ਮ ਕੌਰ, ਹਰਪ੍ਰੀਤ ਕੌਰ, ਗੁਰਪਾਲ ਕੌਰ, ਸੁਖਦੀਪ ਕੌਰ, ਕੁਲਜੀਤ ਕੌਰ, ਰਾਜਵਿੰਦਰ ਕੌਰ, ਪਰਮਵੀਰ ਕੌਰ, ਸੁਖਮਨੀ ਕੌਰ, ਸ਼ਰਨਪ੍ਰੀਤ ਕੌਰ, ਜੈਦੀਪ ਕੌਰ, ਸਰਬਜੀਤ ਸਿੰਘ, ਨਿਹਾਲ ਸਿੰਘ, ਗੁਰਪਾਲ ਸਿੰਘ, ਪਰਵੀਨ ਕੌਰ, ਜਸਪ੍ਰੀਤ ਕੌਰ ਆਦਿ ਹਾਜਰ ਸਨ।