ਚੰਡੀਗੜ੍ਹ: Punjab Election 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੰਯੁਕਤ ਸਮਾਜ ਮੋਰਚਾ ਵੱਲੋਂ ਸੋਮਵਾਰ ਆਪਣੀ ਦੂਜੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਮੋਰਚੇ ਵੱਲੋਂ ਸੋਮਵਾਰ 20 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਸੰਯੁਕਤ ਸਮਾਜ ਮੋਰਚੇ ਵੱਲੋਂ ਪਹਿਲੀ ਸੂਚੀ ਵਿੱਚ 10 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਇਸ ਸੂਚੀ ਨਾਲ ਹੁਣ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਿਸਾਨਾਂ ਵੱਲੋਂ 30 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ।
ਸੰਯੁਕਤ ਸਮਾਜ ਮੋਰਚੇ ਵੱਲੋਂ ਜਾਰੀ ਉਮੀਦਵਾਰਾਂ ਦੀ ਦੂਜੀ ਸੂਚੀ।
ਪ੍ਰੈਸ ਕਾਨਫਰੰਸ ਦੌਰਾਨ ਸੰਯੁਕਤ ਸਮਾਜ ਮੋਰਚਾ ਦੇ ਆਗੂਆਂ ਵੱਲੋਂ ਜਾਰੀ ਕੀਤੇ ਉਮੀਦਵਾਰਾਂ ਦੀ ਸੂਚੀ ਵਿੱਚ ਫਿਰੋਜ਼ਪੁਰ ਸ਼ਹਿਰ ਤੋਂ ਲਖਵਿੰਦਰ ਸਿੰਘ, ਨਵਾਂਸ਼ਹਿਰ ਤੋਂ ਕੁਲਦੀਪ ਸਿੰਘ ਬਜੀਦਪੁਰ, ਬਟਾਲਾ ਤੋਂ ਬਲਵਿੰਦਰ ਸਿੰਘ ਰਾਜੂ, ਲੁਧਿਆਣਾ ਪੱਛਮੀ ਤੋਂ ਤਰੁਣ ਜੈਨ ਬਾਵਾ, ਆਤਮ ਨਗਰ ਤੋਂ ਹਰਕੀਰਤ ਸਿੰਘ ਰਾਣਾ, ਗਿੱਦੜਬਾਹਾ ਤੋਂ ਗੁਰਪ੍ਰੀਤ ਸਿੰਘ ਕੋਟਲੀ, ਮਲੋਟ ਤੋਂ ਸੁਖਵਿੰਦਰ ਕੁਮਾਰ, ਸ੍ਰੀਮੁਕਤਸਰ ਸਾਹਿਬ ਤੋਂ ਅਨੁਰੂਪ ਕੌਰ, ਪਾਇਲ ਤੋਂ ਸਿਮਰਦੀਪ ਸਿੰਘ, ਸਨੌਰ ਤੋਂ ਬੂਟਾ ਸਿੰਘ ਸ਼ਾਦੀਪੁਰ ਦੇ ਨਾਂਅ ਐਲਾਨੇ ਗਏ ਹਨ।
ਇਸ ਤੋਂ ਇਲਾਵਾ ਹੋਰਨਾਂ ਵਿੱਚ ਭੁੱਚੋ ਤੋਂ ਬਾਬਾ ਚਮਕੌਰ ਸਿੰਘ, ਧੂਰੀ ਤੋਂ ਸਰਬਜੀਤ ਸਿੰਘ ਅਲਾਲ, ਫਿਰੋਜ਼ਪੁਰ ਦਿਹਾਤੀ ਤੋਂ ਮੌੜਾ ਸਿੰਘ ਅਣਜਾਨ, ਰਾਜਾਸਾਂਸੀ ਤੋਂ ਡਾ. ਸਤਨਾਮ ਸਿੰਘ ਅਜਨਾਲਾ, ਜਲਾਲਾਬਾਦ ਤੋਂ ਸੁਰਿੰਦਰ ਸਿੰਘ ਢੱਡੀਆਂ, ਸੁਨਾਮ ਤੋਂ ਡਾ. ਅਮਰਜੀਤ ਸਿੰਘ ਮਾਨ, ਭਦੌੜ ਤੋਂ ਭਗਵੰਤ ਸਿੰਘ ਸਮਾਓ, ਬਰਨਾਲਾ ਤੋਂ ਅਭਿਕਰਨ ਸਿੰਘ, ਮਾਨਸਾ ਤੋਂ ਗੁਰਨਾਮ ਸਿੰਘ ਭੀਖੀ ਅਤੇ ਸਰਦੂਲਗੜ੍ਹ ਤੋਂ ਛੋਟਾ ਸਿੰਘ ਮੀਆਂ ਨੂੰ ਪੰਜਾਬ ਚੋਣਾਂ 2022 ਲਈ ਉਮੀਦਵਾਰ ਐਲਾਨਿਆ ਗਿਆ ਹੈ।