ਭੋਗਪੁਰ-(ਮਨਜਿਦਰ ਸਿਘ)- ਇਥੋਂ ਕਾਗਂਰਸ ਪਾਰਟੀ ਨੇ ਸੁਖਵਿੰਦਰ ਕੋਟਲੀ ਨੂ ਆਪਣਾ ਉਮੀਦਵਾਰ ਉਲੀਕਿਆ ਹੈ, ਕੋਟਲੀ ਪਹਿਲਾਂ ਵੀ ਹੋਰ ਪਾਰਟੀਆ ਵਲੋਂ ਚੋਣ ਲੜ੍ਹ ਚੁੱਕਾ ਹੈ ਲੋਕਾਂ ਵਿਚ ਇਸ ਉਮੀਦਵਾਰ ਦੀ ਕਾਫੀ ਪਹਿਚਾਣ ਹੈ ਪਾਰਟੀਆਂ ਵਲੋਂ ਇਸ ਨੂੰ ਟਿਕਟ ਦੇਣਾ ਭੁੱਲ ਤਾਂ ਨਹੀਂ, ਸੂਤਰਾਂ ਮੁਤਾਬਕ ਕਾਂਗਰਸ ਇਸ ਹਲਕੇ ਤੋਂ ਮਜਬੂਤ ਤਾਂ ਹੋਵੇਗੀ ਜੇਕਰ ਟਿਕਟ ਮੰਗਣ ਵਾਲਿਆਂ ਨੂੰ ਮਨਾਇਆ ਜਾਵੇ ਕਿਉਂ ਕਿ ਮਹਿੰਦਰ ਸਿੰਘ ਕੇ. ਪੀ. ਵੀ ਕਾਂਗਰਸ ਪਾਰਟੀ ਵਲੋਂ ਟਿਕਟ ਲੈਣ ਦੇ ਚਾਹਵਾਨ ਸਨ ਉਨ੍ਹਾਂ ਦੇ ਦਿੱਤੇ ਜਾ ਰਹੇ ਬਿਆਨਾ ਨੇ ਪਾਰਟੀ ਅੰਦਰ ਭੁਚਾਲ ਲੈ ਆਂਦਾ ਹੈ ,ਹੁਣ ਦੇਖਣਾ ਹੋਵੇਗਾ ਕਿ ਸੁਖਵਿੰਦਰ ਕੋਟਲੀ ਨੂ ਨੁਕਸਾਨ ਹੁੰਦਾ ਜਾਂ ਫਾਇਦਾ, ਦੂਸਰੇ ਪਾਸੇ ਆਮ ਆਦਮੀ ਪਾਰਟੀ ਵਲੋਂ ਇਸ ਹਲਕੇ ਤੋਂ ਜੀਤ ਲਾਲ ਭੱਟੀ ਨੂੰ ਮੈਦਾਨ ਵਿਚ ਉਮੀਦਵਾਰ ਉਤਾਰਿਆ ਹੈ। ਇਸ ਨੇ ਪਹਿਲਾਂ ਕਈ ਵਾਰੀ ਭੋਗਪੁਰ ਤੋਂ ਕੌਸਲਰ ਦੀ ਚੋਣ ਲੜੀ ਹੈ। ਪੰਜਾਬ ਨੈਸ਼ਨਲ ਬੈਂਕ ਵਿੱਚ ਬਤੌਰ ਕਰਮਚਾਰੀ ਵੀ ਰਹਿ ਚੁਕਾ ਹੈ ,ਲੋਕਾਂ ਵਿੱਚ ਇਸ ਉਮੀਦਵਾਰ ਦੀ ਕਾਫੀ ਪਹਿਚਾਣ ਹੈ ਹਾਈਕਮਾਂਡ ਨੇ ਇਸ ਦੀ ਮੇਹਨਤ ਦੇਖ ਕਿ ਟਿਕਟ ਦਿੱਤੀ ਸੀ। ਸੂਤਰਾਂ ਮੁਤਾਬਕ ਇਹ ਉਮੀਦਵਾਰ ਆਪਣੀ ਰਾਤ ਦਿਨ ਦੀ ਮੇਹਨਤ ਨਾਲ ਹਲਕੇ ਵਿੱਚ ਵਿੱਚ ਆਪਣੀ ਧਾਂਕ ਜਮਾਉਣ ਵਿਚ ਕਾਮਯਾਬ ਹੁੰਦਾ ਨਜਰ ਆ ਰਿਹਾ ਹੈ ,ਚਰਚਾ ਵਿੱਚ ਉਮੀਦਵਾਰ ਸ੍ਰੋਮਣੀ ਅਕਾਲੀ ਦਲ ਵਲੋ ਚੋਣ ਮੈਦਾਨ ਵਿਚ ਓੁਤਾਰੇ ਗਏ ਪਵਨ ਕੁਮਾਰ ਟੀਨੂੰ ਵੀ ਕਾਫੀ ਚਰਚਾ ਵਿੱਚ ਹਨ। ਕੁਲ ਮਿਲਾ ਕਿ ਇਹ ਤਿਨਾ ਉਮੀਦਵਾਰਾ ਦੀ ਕਿਸਮਤ ਦਾ ਫੈਸਲਾ ਹਲਕੇ ਦੇ ਵੋਟਰਾਂ ਦੇ ਹੱਥ ਹੈ ਉਧਰ ਭਾਜਪਾ ਜਨਤਾ ਪਾਰਟੀ ਵੀ ਇਸ ਹਲਕੇ ਤੋਂ ਆਪਣਾ ਉਮੀਦਵਾਰ ਉਤਾਰਨ ਵਿੱਚ ਤੱਤਪਰ ਹੈ, ਵਰਨਣਯੋਗ ਹੈ ਇਸ ਹਲਕੇ ਦੇ ਵੋਟਰ ਦੰਦਾਂ ਥੱਲੇ ਜੀਭ ਲੈਕੇ ਤਾਂ ਬੈਠੇ ਹਨ ਕਿਉਂਕਿ ਓਹ ਸੋਚ ਰਹੇ ਨੇ ਕੀ ਕਰੀਏ ਵੋਟਾਂ ਵੇਲੇ ਸਿਆਸੀ ਬੰਦਿਆਂ ਨੂੰ ਸਾਡੀ ਯਾਦ ਆਉਂਦੀ ਹੈ ਮੁੜਕੇ ਕੋਈ ਵੀ ਸਾਡੀ ਸਾਰ ਨਹੀਂ ਲੈਣ ਆਓੁਦਾ ਕਿਉਕਿ ਇਸ ਹਲਕੇ ਆਦਮਪੁਰ ਤੇ ਭੋਗਪੁਰ ਨੂ ਸ਼ਹਿਰਾਂ ਵਜੋਂ ਜਾਣਿਆਂ ਜਾਂਦਾ ਹੈ ,ਪਰ ਦੋਵਾਂ ਸ਼ਹਿਰਾਂ ਨਾਲ ਅੱਜ ਤੱਕ ਵਿਤਕਰਾ ਹੁੰਦਾ ਆ ਰਿਹਾ ਹੋਵੇ ਕਈ ਮੁਦਿਆਂ ਤੋ ਇਲਾਵਾ ਸੀਵਰੇਜ ਦੀਆਂ ਗੱਲਾਂ ਦੇ ਵੀ ਲੋਕਾਂ ਵਿੱਚ ਚਰਚੇ ਹਨ ਐਤਕੀਂ ਚੋਣ ਕਮਿਸ਼ਨ ਦੀ ਸਖਤੀ ਦਾ ਵੀ ਚੋਣਾਂ ਤੇ ਕਾਫੀ ਅਸਰ ਹੁੰਦਾ ਨਜਰ ਆ ਰਿਹਾ ਹੈ ।ਅਗਲੇ ਆਉਣ ਵਾਲੇ ਦਿਨਾਂ ਚ ਇਸ ਹਲਕੇ ਦੀ ਸਥਿਤੀ ਸ਼ਪੱਸ਼ਟ ਹੋਣ ਦੀ ਸੰਭਾਵਨਾ ਹੈ।