ਆਦਮਪੁਰ, 17 ਜਨਵਰੀ (ਰਣਜੀਤ ਸਿੰਘ ਬੈਂਸ)-ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਪਿੰਡ ਡਰੋਲੀ ਖੁਰਦ ਵਿਖੇ ਹਲਕਾ ਆਦਮਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਨੇ ਗੁੱਜਰ ਭਾਈਚਾਰੇ ਨਾਲ ਮੀਟਿੰਗ ਕੀਤੀ। ਮੀਟਿੰਗ ‘ਚ ਗੁੱਜਰ ਭਾਈਚਾਰੇ ਵੱਲੋਂ ਦੀ ਹਮਾਇਤ ਦਾ ਭਰੋਸਾ ਦਿੱਤਾ ਗਿਆ। ਕੋਟਲੀ ਨੇ ਕਿਹਾ ਕਿ ਜਿਹੜੀਆਂ ਸਹੂਲਤਾਂ ਲੰਮਾ ਸਮਾਂ ਰਾਜ ਕਰਨ ਵਾਲੀਆਂ ਪਾਰਟੀਆਂ ਨਹੀਂ ਦੇ ਸਕੀਆਂ ਉਹ ਸਹੂਲਤਾਂ ਲੋਕਾਂ ਤੱਕ ਪਹੁੰਚਾਉਣ ਲਈ ਹਰ ਤਰ੍ਹਾਂ ਦੀ ਵਾਹ ਲਾਉਣਗੇ ਤੇ ਹਲਕੇ ਦੇ ਲੋਕਾਂ ਨੂੰ ਸਮਰਪਿਤ ਹੋ ਕੇ ਚੱਲਣਗੇ।ਇਸ ਮੌਕੇ ਕੁਲਦੀਪ ਸਿੰਘ, ਪ੍ਰਧਾਨ ਹਾਜੀਆਂ ਆਲਮਦੀਨ, ਮੁਹੰਮਦ ਆਲਮ, ਕਾਸਮ ਅਲੀ, ਮੁਹੰਮਦ ਲਤੀਫ, ਸ਼ੌਕਤ ਅਲੀ,ਅਸ਼ਰਫ ਅਲੀ, ਸੁਰਮਦੀਨ, ਕਾਕੂਦੀਨ ਹਾਜੀ ਅਹਿਮਦ, ਮੁਹੰਮਦ ਸੁਲੇਮਾਨ, ਯਾਕੂਬ ਅਲੀ ਆਦਿ ਹਾਜ਼ਰ ਸਨ।