ਆਦਮਪੁਰ, 17 ਜਨਵਰੀ (ਰਣਜੀਤ ਸਿੰਘ ਬੈਂਸ)-ਮੁੰਬਈ ਵਿਚ ਕਰੇਨ ਪਲਟਨ ਕਾਰਨ ਹੋਏ ਦਰਦਨਾਕ ਹਾਦਸੇ ਵਿੱਚ ਨੌਜਵਾਨ ਦੀ ਕਰੇਨ ਥੱਲੇ ਆਉਣ ਨਾਲ ਮੌਤ ਹੋ ਗਈ। ਜਿਲ੍ਹਾ ਜਲੰਧਰ ਦੇ ਕਸਬਾ ਆਦਮਪੁਰ ਦੇ ਨੇੜਲੇ ਪਿੰਡ ਘੁੜਿਆਲ ਵਿੱਚ ਰਹਿਣ ਵਾਲੇ ਨੌਜਵਾਨ ਦੇ ਕਰੀਬੀ ਸਰਬਜੀਤ ਸਿੰਘ ਸਾਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਵਦੀਪ ਸਿੰਘ (35) ਪੁੱਤਰ ਦਵਿੰਦਰ ਸਿੰਘ ਵਾਸੀ ਘੁੜਿਆਲ ਮੁੰਬਈ ਦੀ ਅਮਰੀਕ ਸਿੰਘ ਐਂਡ ਸੰਨਜ਼ ਕਰੇਨ ਕੰਪਨੀ ਵਿੱਚ ਕਰੇਨ ਅਪਰੇਟਰ ਦਾ ਕੰਮ ਕਰਦਾ ਸੀ ।
ਬੀਤੇ ਦਿਨੀਂ ਸਵੇਰੇ ਮੁੰਬਈ ਵਿਚ ਮੈਟਰੋ ਬਰਿੱਜ ਦੇ ਚੱਲ ਰਹੇ ਕੰਮ ਦੌਰਾਨ ਕਰੇਨ ਪਲਟਨ ਕਾਰਨ ਇਹ ਹਾਦਸਾ ਵਾਪਰ ਗਿਆ। ਜਿਸ ਵਿਚ ਲਵਦੀਪ ਸਿੰਘ ਦੀ ਕਰੇਨ ਥੱਲੇ ਦੱਬ ਜਾਣ ਕਾਰਨ ਮੌਤ ਹੋ ਗਈ। ਦੱਸਣਯੋਗ ਹੈ ਕਿ ਲਵਦੀਪ ਸਿੰਘ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਚਲਾਉਂਣ ਦਾ ਸਹਾਰਾ ਅਤੇ ਕੁਆਰਾ ਸੀ। ਨੌਜਵਾਨ ਦੀ ਹੋਈ ਬੇਵਕਤੀ ਮੌਤ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।