– January 17, 2022
ਕੈਂਪ ਦੌਰਾਨ ਖ਼ੂਨਦਾਨੀਆਂ ਵਲੋਂ 48 ਯੂਨਿਟ ਖੂਨਦਾਨ
ਆਦਮਪੁਰ, 17 ਜਨਵਰੀ ( ਰਣਜੀਤ ਸਿੰਘ ਬੈਂਸ)- ਡਰੋਲੀ ਖੁਰਦ ਦੇ ਕੁਲਦੀਪ ਸਿੰਘ ਦੀਪਾ ਇਟਲੀ ਪ੍ਰਧਾਨ ਐੱਨ ਆਰ ਆਈ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਸਦਕਾ ਰਾਜ ਕੁਮਾਰ ਰਾਜਾ ਦੀ ਅਗਵਾਈ ‘ਚ ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਅਤੇ ਸਪੋਰਟਸ ਕਲੱਬ ਰਜ਼ਿ, ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸੁਸਾਇਟੀ ਅਤੇ ਕਮਲ ਬਲੱਡ ਬੈਂਕ ਜਲੰਧਰ ਦੇ ਸਹਿਯੋਗ ਨਾਲ ਖੂਨਦਾਨ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਕਿਹਾ ਕਿ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ ਨਾਲ ਹਮੇਸ਼ਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਉਹਨਾਂ ਨੂੰ ਹਮੇਸ਼ਾ ਆਪਣਾ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜਾਂ ਦਾ ਚੈਕਅੱਪ ਕੀਤਾ ਅਤੇ ਫ੍ਰੀ ਦਵਾਈਆਂ ਦਿੱਤੀਆਂ। ਖੂਨਦਾਨ ਕੈਂਪ ਦੌਰਾਨ ਖ਼ੂਨਦਾਨੀਆਂ ਵਲੋਂ 48 ਯੂਨਿਟ ਖੂਨਦਾਨ ਕੀਤਾ ਗਿਆ। ਇਸ ਮੌਕੇ ਜਥੇਦਾਰ ਮਨੋਹਰ ਸਿੰਘ ਸਰਕਲ ਪ੍ਰਧਾਨ ਡਰੋਲੀ ਕਲਾਂ, ਤਰਸੇਮ ਸਿੰਘ ਕੋਟਲੀ ਜਨਰਲ ਸਕੱਤਰ ਦਿਹਾਤੀ, ਸੁਖਵਿੰਦਰ ਸਿੰਘ ਨਿੱਕਾ ਸਾਬਕਾ ਸਰਪੰਚ,ਬਰਜਿੰਦਰ ਸਿੰਘ ਮੰਟੀ, ਹਨੀ ਐੱਸ ਸੀ ਪ੍ਰਧਾਨ ਗਾਜੀਪੁਰ, ਗੁਰਦੇਵ ਸਿੰਘ ਲਵਲੀ, ਸੋਹਣ ਸਿੰਘ, ਪ੍ਰਵੀਨ ਬੋਲੀਨਾਂ, ਸਾਬੀ ਬੋਲੀਨਾਂ, ਕੇ ਪੀ ਪਤਾਰਾ ਕਬੱਡੀ ਖਿਡਾਰੀ ਸਮੇਤ ਹੋਰ ਹਾਜ਼ਰ ਸਨ।