ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੋਹਾਲੀ ਵਿਖੇ ਪ੍ਰੈੱਸ ਕਾਨਫਰੰਸ ਸ਼ੁਰੂ ਹੋਈ। ਇਸ ਦੌਰਾਨ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਸੀਐੱਮ ਚਿਹਰਾ ਐਲਾਨਿਆ। ਰਾਘਵ ਚੱਢਾ ਤੇ ਭਗਵੰਤ ਮਾਨ ਕੇਜਰੀਵਾਲ ਦੇ ਨਾਲ ਮੰਚ ‘ਤੇ ਬੈਠੇ ਸਨ। ਕੇਜਰੀਵਾਲ ਨੇ ਕਿਹਾ ਕਿ ਮੈਂ ਜਿੱਥੇ ਵੀ ਜਾਂਦਾ ਸੀ ਲੋਕ ਮੈਨੂੰ ਇਹੀ ਕਹਿੰਦੇ ਸੀ ਕਿ CM ਚਿਹਰਾ ਕੌਣਾ ਹੋਵੇਗਾ ਤੇ ਮੈਂ ਹਮੇਸ਼ਾ ਹੌਸਲਾ ਰੱਖਣ ਦੀ ਗੱਲ ਕਰਦਾ ਸੀ। ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਉਹ ਖੁਦ ਭਗਵੰਤ ਮਾਨ ਦਾ ਨਾਂ ਐਲਾਨ ਦਿੰਦੇ ਤਾਂ ਲੋਕ ਕਹਿੰਦੇ ਕਿ ਛੋਟੇ ਭਰਾ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਹੈ। ਪਿਛਲੇ ਹਫ਼ਤੇ ਅਸੀਂ ਫ਼ੋਨ ਨੰ. ਜਾਰੀ ਕੀਤਾ, ਜਿਸ ‘ਚ ਭਗਵੰਤ ਮਾਨ ਦਾ ਨਾਂ ਸਭ ਤੋਂ ਉੱਪਰ ਰਿਹਾ। 21 ਲੱਖ ਤੋਂ ਵੱਧ ਮੈਸੇਜ ਤੇ ਕਾਲਾਂ ਆਈਆਂ। ਸਰਵੇ ‘ਚ ‘ਆਪ’ ਦੀ ਸਰਕਾਰ ਬਣ ਰਹੀ ਹੈ। 93.7 ਫੀਸਦੀ ਲੋਕਾਂ ਨੇ ਭਗਵੰਤ ਮਾਨ ਦਾ ਨਾਂ ਦਿੱਤਾ, ਯਾਨੀ ਸੂਬੇ ਦੇ ਅਗਲੇ ਸੀਐਮ ਭਗਵੰਤ ਮਾਨ ਹੋਣਗੇ।
Aam Aadmi Party Lok Sabha MP from Sangrur constituency in Punjab Bhagwant Mann will be the party's chief ministerial candidate for the upcoming Assembly elections: Delhi CM & Aam Aadmi Party's national convenor Arvind Kejriwal#PunjabAssemblyelections2022 pic.twitter.com/Tkg0lb7B3K
— ANI (@ANI) January 18, 2022
ਬੀਤੇ ਦਿਨੀਂ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਜਨਤਾ ਦੀ ਰਾਏ ਅਨੁਸਾਰ ਹੀ ਤੈਅ ਕੀਤਾ ਜਾਵੇਗਾ। ਚਾਰ ਦਿਨ ਪਹਿਲਾਂ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਲੋਕਾਂ ਦੀ ਰਾਏ ਜਾਣਨ ਲਈ ਫ਼ੋਨ ਨੰਬਰ ਜਾਰੀ ਕੀਤਾ ਸੀ ਜਿਸ ‘ਤੇ ਲੋਕਾਂ ਨੇ ਆਪਣੀ ਰਾਏ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਾਮ 5 ਵਜੇ ਤਕ ਇਸ ਨੰਬਰ ‘ਤੇ 21.59 ਲੱਖ ਲੋਕਾਂ ਨੇ ਆਪਣੀ ਰਾਏ ਦਿੱਤੀ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਭਗਵੰਤ ਮਾਨ ਨੂੰ ਹੀ ਪਸੰਦ ਕਰਦੇ ਹਨ। ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਆਪਣੀ ਰਾਏ ਦਿੱਤੀ। ਹਾਲਾਂਕਿ ਕਈਆਂ ਨੇ ਅਰਵਿੰਦ ਕੇਜਰੀਵਾਲ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਆਪਣੀ ਰਾਏ ਦਿੱਤੀ ਪਰ ਜ਼ਿਆਦਾਤਰ ਲੋਕ ਭਗਵੰਤ ਮਾਨ ਦੇ ਹੱਕ ਵਿੱਚ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਪਾਰਟੀ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਇਸ ਨੂੰ ਦੁੱਗਣੇ ਹੌਸਲੇ ਨਾਲ ਨਿਭਾਉਣਗੇ। ਨੇ ਕਿਹਾ ਕਿ ਪੰਜਾਬ ਦੀ ਸ਼ਾਨ ਨੂੰ ਵਾਪਸ ਲਿਆਉਣਾ ਉਨ੍ਹਾਂ ਦਾ ਸੁਪਨਾ ਹੈ।
ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਕੇਜਰੀਵਾਲ ਨੇ ਅੱਜ ਪੰਜਾਬ ‘ਚ ਹੋਈ ED ਦੀ ਛਾਪੇਮਾਰੀ ਨੂੰ ਲੈ ਕੇ CM ਪੰਜਾਬ ਚਰਨਜੀਤ ਸਿੰਘ ਚੰਨੀ ‘ਤੇ ਤਨਜ਼ ਕੱਸਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਦੇ ਘਰ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਮਾਮਲੇ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਰਾਘਵ ਚੱਢਾ ਜੀ ਨੇ ਚੰਨੀ ਸਾਹਿਬ ਨੂੰ ਵੀ ਦਿਖਾਇਆ ਕਿ ਕਿਵੇਂ ਰੇਤ ਦੀ ਚੋਰੀ ਹੋ ਰਹੀ ਹੈ ਪਰ ਫਿਰ ਵੀ ਉਨ੍ਹਾਂ ਨੇ ਇਸ ‘ਤੇ ਕੋਈ ਕਾਰਵਾਈ ਨਹੀਂ ਕੀਤੀ।
Mohali, Punjab | It's very sad to know that raid is being conducted on the premises of Punjab CM Charanjit Singh Channi's relative in connection with a case of illegal sand mining. Punjab CM & his relatives are involved in illegal sand mining: Delhi CM Arvind Kejriwal pic.twitter.com/OhdQYA8OSn
— ANI (@ANI) January 18, 2022