ਮੂਨਕ 18 ਜਨਵਰੀ ( ਨਰੇਸ ਤਨੇਜਾ ) ਬੀਤੇ ਕੱਲ ਪਿੰਡ ਸਲੇਮਗੜ੍ਹ ਦੇ ਖੇਤ ਮਜ਼ਦੂਰ ਮਰਦ ਔਰਤਾਂ ਬੀਡੀਪੀਓ ਦਫ਼ਤਰ ਮੂਨਕ ਅੇੇੈਟ ਅਣਦਾਣਾ ਵਿਖੇ ਡੈਪੂਟੇਸ਼ਨ ਲੈ ਕੇ ਮਿਲੇ। ਇਸ ਸਮੇਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਸਿੰਘ ਮੂਨਕ ਨੇ ਕਿਹਾ ਕਿ ਭਾਰਤ ਸਰਕਾਰ ਨੇ ਪੇਂਡੂ ਰੁਜ਼ਗਾਰ ਗਾਰੰਟੀ ਐਕਟ 2005 ਤਹਿਤ ਹਰੇਕ ਮਜ਼ਦੂਰ ਪਰਿਵਾਰ ਨੂੰ 100 ਦਿਨ ਕੰਮ ਦੇਣ ਦੀ ਗਰੰਟੀ ਕੀਤੀ ਹੋਈ ਹੈ ਜੋ ਲੋੜਵੰਦ ਮਜ਼ਦੂਰਾਂ ਨੂੰ ਨਹੀਂ ਦਿੱਤਾ ਜਾ ਰਿਹਾ। ਇਸ ਸਮੇਂ ਅਰਜ਼ੀਆਂ ਭਰ ਕੇ ਮਜ਼ਦੂਰਾਂ ਵੱਲੋਂ 30 ਦਿਨਾਂ ਦੇ ਕੰਮ ਦੀ ਮੰਗ ਵੀ ਕੀਤੀ ਗਈ ਅਤੇ ਮਨਰੇਗਾ ਦੁਆਰਾ ਰਜਿਸਟਰ ਮਜ਼ਦੂਰਾਂ ਦੇ ਹਰ 5 ਸਾਲਾਂ ਬਾਅਦ ਨਵੇਂ ਜੌਬ ਕਾਰਡ ਜਾਰੀ ਕਰਨੇ ਹੁੰਦੇ ਹਨ ਜੋ ਮੌਕੇ ਦੀ ਪੰਚਾਇਤ ਤੇ ਮਨਰੇਗਾ ਸੈਕਟਰੀ ਵੱਲੋ ਨਹੀਂ ਕੀਤੇ ਜਾ ਰਹੇ। ਮਜ਼ਦੂਰਾਂ ਦੁਆਰਾ ਕੀਤੇ ਕੰਮ ਦੀ ਹਾਜ਼ਰੀ ਵੀ ਜੌਬ ਕਾਰਡਾਂ ‘ਤੇ ਨਹੀਂ ਲਗਾਈ ਜਾ ਰਹੀ। 1975 ਵਿੱਚ ਸਲੇਮਗੜ੍ਹ ਦੇ 26 ਮਜ਼ਦੂਰ ਪਰਿਵਾਰਾਂ ਨੂੰ ਸਰਕਾਰ ਵੱਲੋਂ ਪਲਾਟ ਅਲਾਟ ਕੀਤੇ ਗਏ ਸਨ ਜਿਨ੍ਹਾਂ ਦੇ ਇੰਤਕਾਲ ਵੀ ਸਬੰਧਤ ਪਰਿਵਾਰਾਂ ਦੇ ਨਾਮਾ ਤੇ ਦਰਜ ਹਨ ਜਿਨ੍ਹਾਂ ਦਾ ਕਬਜ਼ਾ ਬੀਡੀਪੀਓ ਮੂਨਕ ਵੱਲੋਂ ਮਜ਼ਦੂਰਾਂ ਨੂੰ ਅੱਜ ਤੱਕ ਨਹੀ ਦਿੱਤਾ ਗਿਆ ਸਗੋਂ ਪਿੰਡ ਦੇ ਹੀ ਕੁੱਝ ਜ਼ਿਮੀਂਦਾਰ ਪਰਿਵਾਰਾਂ ਵੱਲੋਂ ਇਸ ਜ਼ਮੀਨ ਦੇ ਟੁਕੜੇ ‘ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਕਿ ਫੌਰੀ ਤੌਰ ਤੇ ਰੋਕਿਆ ਜਾਣਾ ਚਾਹੀਦਾ ਹੈ। ਉਪਰੋਕਤ ਮਸਲਿਆਂ ਦੇ ਹੱਲ ਸਬੰਧੀ ਬੀਡੀਪੀਓ ਸਾਹਿਬ ਮੂਨਕ ਨੂੰ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਉਕਤ ਮਸਲਿਆ ਨੂੰ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਪਰਮਜੀਤ ਕੌਰ, ਕਰਨੈਲ ਕੌਰ ਅਤੇ ਅੰਤੋ ਕੌਰ ਆਦਿ ਹਾਜ਼ਰ ਸਨ।