ਫਗਵਾੜਾ ਜਨਵਰੀ- (ਰੀਤ ਪ੍ਰੀਤ ਪਾਲ ਸਿੰਘ )- ਵਿਧਾਨ ਸਭਾ ਹਲਕਾ ਫਗਵਾੜਾ ‘ਚ ਆਮ ਆਦਮੀ ਪਾਰਟੀ ਨੂੰ ਅੱਜ ਵੱਡੀ ਸਫਲਤਾ ਮਿਲੀ ਜਦੋਂ ਵਜੀਦੋਵਾਲ ਰੋਡ ਸਥਿਤ ਸੱਗੂ ਇੰਜੀਨੀਅਰਿੰਗ ਹਾਈ ਟੈਕ ਐਂਡ ਐਮ.ਜੇ ਇੰਜੀਨੀਅਰਿੰਗ ਵਰਕਸ ਦੇ ਮਾਲਕ ਮੈਡਮ ਨਰਿੰਦਰ ਕੌਰ ਅਤੇ ਉਹਨਾਂ ਦੇ ਪਤੀ ਸ੍ਰ. ਗੁਰਪਾਲ ਸਿੰਘ ਸੱਗੂ ਦੀ ਪ੍ਰੇਰਣਾ ਸਦਕਾ ਫੈਕਟਰੀ ਵਿਚ ਕੰਮ ਕਰਦੇ ਕਰੀਬ ਪੰਜ ਸੌ ਵਰਕਰਾਂ ਨੇ ਪਰਿਵਾਰਾਂ ਸਮੇਤ ਨਾ ਸਿਰਫ ਆਪ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਬਲਕਿ ਹਲਕੇ ਵਿਚ ਪਾਰਟੀ ਉਮੀਦਵਾਰ ਜੋਗਿੰਦਰ ਸਿੰਘ ਮਾਨ ਦੀ ਜਿੱਤ ਨੂੰ ਯਕੀਨੀ ਬਨਾਉਣ ਦਾ ਭਰੋਸਾ ਵੀ ਦਿੱਤਾ। ਖਾਸ ਗੱਲ ਇਹ ਰਹੀ ਕਿ ਪਿੰਡ ਵਜੀਦੋਵਾਲ ਦੇ ਮੋਜੂਦਾ ਕਾਂਗਰਸੀ ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ ਨੇ ਵੀ ਆਮ ਆਦਮੀ ਪਾਰਟੀ ਦਾ ਝਾੜੂ ਫੜਨ ਦਾ ਐਲਾਨ ਕੀਤਾ। ਸਾਬਕਾ ਮੰਤਰੀ ਅਤੇ ਆਪ ਉਮੀਦਵਾਰ ਸ੍ਰ. ਮਾਨ ਨੇ ਨਵੇਂ ਸ਼ਾਮਲ ਹੋਏ ਸਮੂਹ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਲੋਕਾਂ ਦਾ ਉਤਸ਼ਾਹ ਹੀ ਇਸ ਗੱਲ ਦੀ ਗਰੰਟੀ ਭਰਦਾ ਹੈ ਕਿ ਇਸ ਵਾਰ ਫਗਵਾੜਾ ਵਿਧਾਨਸਭਾ ਸੀਟ ਉਪਰ ਆਪ ਦੀ ਸ਼ਾਨਦਾਰ ਜਿੱਤ ਯਕੀਨੀ ਹੈ ਅਤੇ ਸੂਬੇ ਵਿਚ ਵੀ ਆਪ ਦੀ ਹੀ ਸਰਕਾਰ ਬਣੇਗੀ ਜਿਸਦੀ ਅਗਵਾਈ ਭਗਵੰਤ ਮਾਨ ਕਰਨਗੇ।ਉਥੇ ਹੀ ਦੂਸਰੇ ਪਾਸੇ ਫਗਵਾੜਾ ਵਾਸੀਆਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦਾ ਚੋਣਾਂ ‘ਚ ਪਾਰਟੀ ਨੂੰ ਮਿਲੇਗਾ ਲਾਭ – ਮਾਨ
ਦੋ ਦਰਜਨ ਪਰਿਵਾਰ ਕਰਵਾਏ ਆਪ ‘ਚ ਸ਼ਾਮਲ

ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਫਗਵਾੜਾ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਮਾਨ ਨੇ ਅੱਜ ਹਲਕੇ ਦੇ ਪਿੰਡ ਭੁੱਲਾਰਾਈ ਵਿਖੇ ਸਾਬਕਾ ਸਰਪੰਚ ਸਵ. ਤੀਰਥ ਰਾਮ ਭੁੱਲਾਰਾਈ ਦੇ ਗ੍ਰਹਿ ਵਿਖੇ ਵਰਕਰਾਂ ਸਮਰਥਕਾਂ ਨਾਲ ਮੀਟਿੰਗ ਕੀਤੀ। ਉਹਨਾਂ ਦੇ ਨਾਲ ਸੀਨੀਅਰ ਆਗੂ ਸੂਬੇਦਾਰ ਜੀਤ ਰਾਮ ਵੀ ਸਨ। ਇਸ ਮੌਕੇ ਆਪ ਵਰਕਰ ਰਾਜੇਸ਼ ਕੁਮਾਰ ਦੇ ਯਤਨਾ ਸਦਕਾ ਸਾਬਕਾ ਸਰਪੰਚ ਤੀਰਥ ਰਾਮ ਦੇ ਸਪੁੱਤਰ ਮੰਗਾ ਭੁੱਲਾਰਾਈ ਦੀ ਅਗਵਾਈ ਹੇਠ ਕਰੀਬ ਦੋ ਦਰਜਨ ਪਰਿਵਾਰਾਂ ਨੂੰ ਆਪ ਵਿਚ ਸ਼ਾਮਲ ਕਰਵਾਇਆ ਗਿਆ। ਇਸ ਮੌਕੇ ਉਹਨਾਂ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਮੁੱਖਮੰਤਰੀ ਦੇ ਅਹੁਦੇ ਲਈ ਭਗਵੰਤ ਮਾਨ ਦਾ ਨਾਮ ਐਲਾਨੇ ਜਾਣ ਨੂੰ ਸ਼ਲਾਘਾਯੋਗ ਦੱਸਿਆ ਅਤੇ ਕਿਹਾ ਕਿ 22 ਲੱਖ ਤੋਂ ਵੱਧ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਲੈ ਕੇ ਫੋਨ ਸਰਵੇ ‘ਚ ਦਿਲਚਸਪੀ ਦਿਖਾਈ ਜੋ ਕਿ ਪਾਰਟੀ ਦੀ ਸੂਬੇ ਵਿਚ ਮਕਬੂਲੀਅਤ ਦਾ ਪ੍ਰਮਾਣ ਹੈ ਅਤੇ 93% ਤੋਂ ਵੱਧ ਵੋਟਰ ਅਗਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ ਤਾਂ ਉਹਨਾਂ ਦੇ ਨਾਮ ਦਾ ਐਲਾਨ ਹੋਣਾ ਹੀ ਚਾਹੀਦਾ ਸੀ। ਮਾਨ ਨੇ ਕਿਹਾ ਕਿ ਭਗਵੰਤ ਮਾਨ ਦੇ ਰੂਪ ਵਿਚ ਮੁੱਖ ਮੰਤਰੀ ਦੇ ਚਿਹਰੇ ਨਾਲ ਚੋਣ ਮੈਦਾਨ ਵਿਚ ਉਤਰਨ ਦਾ ਆਪ ਨੂੰ ਲਾਭ ਹੋਵੇਗਾ ਅਤੇ ਯਕੀਨੀ ਤੌਰ ਤੇ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ। ਕਾਂਗਰਸ ਪਾਰਟੀ ਨੂੰ ਛੱਡ ਕੇ ਆਪ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦੇ ਮੈਂਬਰਾਂ ‘ਚ ਪੰਮਾ ਭੁੱਲਾਰਾਈ, ਸੁਰਜੀਤ ਭੁੱਲਾਰਾਈ, ਲੰਬੜ ਸੰਗਤਪੁਰ, ਜਿੰਦਰ ਬੇਗਮਪੁਰ, ਅਵਤਾਰ ਮਲਕਪੁਰ, ਸੁਰਜੀਤ ਸਿੰਘ, ਜਸਵੀਰ ਸਿੰਘ, ਪਵਨ ਕੁਮਾਰ, ਅੰਬੀ, ਲੱਕੀ, ਦੀਪੂ, ਜੋਧਾ, ਜੋਰਾ, ਅਕਾਸ਼, ਜੱਗੀ, ਮੋਹਿਤ, ਅਜੇ, ਗੋਸ਼ਾ, ਸਾਬੀ, ਨਿਤਿਨ ਆਦਿ ਸ਼ਾਮਲ ਸਨ।