ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਫਗਵਾੜਾ ਜਨਵਰੀ ( ਰੀਤ ਪ੍ਰੀਤ ਪਾਲ ਸਿੰਘ ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਲੱਖਪੁਰ ਦੇ ਬਾਨੀ ਬ੍ਰਹਮ ਗਿਆਨੀ ਧੰਨ ਧੰਨ ਭਗਤ ਜਵਾਲਾ ਦਾਸ ਜੀ ਮਹਾਰਾਜ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਸਕੂਲ ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਦੀ ਅਗਵਾਈ ਹੇਠ ਪ੍ਰਵਾਸੀ ਭਾਰਤੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹੈੱਡ ਗ੍ਰੰਥੀ ਭਾਈ ਸੰਦੀਪ ਸਿੰਘ ਲੱਖਪੁਰ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਪਰੰਤ ਭਾਈ ਅੰਮ੍ਰਿਤਪਾਲ ਸਿੰਘ ਲੱਖਪੁਰ ਵਾਲਿਆਂ ਦੇ ਰਾਗੀ ਜੱਥੇ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ਵਿਚ ਬੀ.ਡੀ.ਪੀ.ਓ. ਫਗਵਾੜਾ ਰਾਮਪਾਲ ਸਿੰਘ ਰਾਣਾ, ਐਡਵੋਕੇਟ ਰਾਮ ਸਰੂਪ ਖੇੜਾ, ਪ੍ਰਵਾਸੀ ਭਾਰਤੀ ਪਿਆਰਾ ਸਿੰਘ ਢੱਡਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਕੂਲ ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਜੀ ਦੀ ਇਲਾਕੇ ਭਰ ਨੂੰ ਬਹੁਤ ਵੱਡੀ ਦੇਣ ਹੈ।
ਜਿੱਥੋਂ ਪੜ੍ਹ ਕੇ ਵਿਦਿਆਰਥੀਆਂ ਨੇ ਦੇਸ਼ ਵਿਦੇਸ਼ ਵਿਚ ਆਪਣੀ ਪਹਿਚਾਨ ਕਾਇਮ ਕੀਤੀ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੌਰਾਨ ਸਕੂਲ ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਸਮੂਹ ਪ੍ਰਵਾਸੀ ਭਾਰਤੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਦੇ ਵਢਮੁੱਲੇ ਸਹਿਯੋਗ ਸਦਕਾ ਸਕੂਲ ਦੀ ਨਵੀਂ ਇਮਾਰਤ ਦੀ ਸ਼ਾਨਦਾਰ ਉਸਾਰੀ ਹੋਈ ਹੈ ਅਤੇ ਸਕੂਲ ਵਿਚ ਅਤਿ ਆਧੂਨਿਕ ਸੁਵਿਧਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਇਸ ਸਕੂਲ ਵਿਚ ਪੜ੍ਹਾਉਣ ਤਾਂ ਜੋ ਬਹੁਤ ਘੱਟ ਫੀਸ ਦੇ ਕੇ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਵਧੀਆ ਸਹੂਲਤਾਂ ਦੇ ਨਾਲ ਹੀ ਸਰਕਾਰੀ ਸਕੀਮਾਂ ਦਾ ਲਾਭ ਵੀ ਪ੍ਰਾਪਤ ਹੋ ਸਕੇ। ਸਮਾਗਮ ਦੌਰਾਨ ਸਟੇਜ ਦੀ ਸੇਵਾ ਢਾਡੀ ਭਾਈ ਗੁਰਦਿਆਲ ਸਿੰਘ ਲੱਖਪੁਰ ਨੇ ਬਾਖੂਬੀ ਨਿਭਾਈ। ਇਸ ਮੌਕੇ ਸਰਪੰਚ ਹਰਦੀਪ ਸਿੰਘ ਸੰਗਤਪੁਰ, ਸਾਬਕਾ ਸਰਪੰਚ ਮਹਿੰਦਰ ਸਿੰਘ ਲੱਖਪੁਰ, ਰਾਮਪਾਲ ਸਰਪੰਚ ਸਾਹਨੀ, ਮੋਹਨ ਸਿੰਘ ਲੱਖਪੁਰ, ਬਲਵੀਰ ਸਿੰਘ ਲੱਖਪੁਰ, ਪਰਗਨ ਸਿੰਘ ਲੱਖਪੁਰ, ਬਲਦੇਵ ਸਿੰਘ ਲੱਖਪੁਰ, ਨਿਰਮਲ ਸਿੰਘ ਲੱਖਪੁਰ, ਸੰਤੋਖ ਸਿੰਘ ਲਖਪੁਰ, ਸਕੂਲ ਇੰਚਾਰਜ ਬਲਵਿੰਦਰ ਕੁਮਾਰ ਮਲਕਪੁਰ, ਸਕੂਲ ਇੰਚਾਰਜ ਸਵਿਤਾ ਪਵਾਰ ਖਲਵਾੜਾ, ਮਨਜੀਤ ਕੌਰ, ਵਰਿੰਦਰ ਕੁਮਾਰ, ਜਸਪ੍ਰੀਤ ਕੌਰ, ਗੀਤਾ ਖੁਰਾਣਾ, ਸੁਮੇਧਾ ਸੈਣੀ, ਜਸਵੀਰ ਸਿੰਘ, ਗੁਰਦੀਪ ਕੌਰ, ਸਤੀਸ਼ ਕੁਮਾਰ, ਸਰਬਜੀਤ ਸਿੰਘ, ਬਲਜੀਤ ਕੌਰ, ਮਨੋਜ ਕੁਮਾਰ ਸ਼ਰੂਤੀ ਪਾਠਕ, ਹਰਦੇਵ ਸਿੰਘ, ਬਿੰਦੀਆ ਸੰਧੂ, ਸੁਰਿੰਦਰ ਕੁਮਾਰ, ਸੁਨੀਤਾ ਖੇੜਾ, ਦਿਲਪ੍ਰੀਤ ਕੌਰ, ਬਲਵਿੰਦਰ ਕੌਰ ਸੰਗਤਪੁਰ, ਗਿਆਨੀ ਗੁਰਜੋਤ ਸਿੰਘ, ਬਿੰਦਰ ਕੌਰ, ਮੰਜੂ ਲੱਖਪੁਰ, ਇੰਦਰਜੀਤ ਕੌਰ ਖਾਟੀ, ਦੇਸਰਾਜ ਪੀ.ਟੀ.ਆਈ., ਕਮਲ ਲੱਖਪੁਰ, ਅਸ਼ੋਕ ਕੁਮਾਰ ਪੰਚਾਇਤ ਮੈਂਬਰ, ਮੈਡਮ ਭਾਵਨਾ ਮਲਕਪੁਰ, ਮਨੋਹਰ ਸਿੰਘ, ਅਮਨਦੀਪ ਸਿੰਘ, ਕੇਸਰ ਸਿੰਘ, ਰਿਟਾ. ਹੈਡ ਮਾਸਟਰ ਰਵੇਲ ਸਿੰਘ ਸੰਗਤਪੁਰ, ਰਿੰਪੀ ਮਲਕਪੁਰ, ਨਰਿੰਦਰ ਕੌਰ ਪੰਡੋਰੀ, ਮਨਜੀਤ ਕੌਰ ਬੇਗਮਪੁਰ, ਰਾਜਰਾਣੀ ਰਾਵਲਪਿੰਡੀ, ਅਨੀਤਾ ਢੰਡੋਲੀ ਆਦਿ ਹਾਜਰ ਸਨ।
ਤਸਵੀਰ ਸਮੇਤ।