ਆਦਮਪੁਰ, (ਰਣਜੀਤ ਸਿੰਘ ਬੈਂਸ)-: ਸ਼੍ਰੋਮਣੀ ਅਕਾਲੀ ਦਲ ’ਤੇ ਬਸਪਾ ਗੱਠਜੋੜ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਸੀਨੀਅਰ ਭਾਜਪਾ ਆਗੂ ਰਾਜੀਵ ਸਿੰਗਲਾ ਤੇ ਰਵੀ ਸੰਕਰ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ। ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਰਾਜੀਵ ਸਿੰਗਲਾ ਤੇ ਰਵੀ ਸੰਕਰ ਦਾ ਪਾਰਟੀ ਆਗੂਆ ਦੀ ਹਾਜਰ ਵਿੱਚ ਸਿਰੋਪਾਓ ਪਾ ਕੇ ਸਨਮਾਨ ਕੀਤਾ। ਅਕਾਲੀ ਦਲ ’ਚ ਸ਼ਾਮਲ ਹੋਏ ਵਰਕਰਾਂ ਨੇ ਕਿਹਾ ਕਿ ਜੋ ਪਾਰਟੀ ਸਾਨੂੰ ਜਿੰਮੇਵਾਰੀ ਦੇਵੇਗੀ ਉਹ ਪਬਰੀ ਤਨਦੇਹੀ ਨਾਲ ਨਿਭਾਵਾਂਗੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਮਨਮੋਹਨ ਸਿੰਘ ਬਾਬਾ, ਕਲਵਿੰਦਰ ਸਿੰਘ ਟੋਨੀ ਸ਼ਹਿਰੀ ਪ੍ਰਧਾਨ, ਦਲਜੀਤ ਸਿੰਘ ਭੱਟੀ, ਨਵਜੋਤ ਭਾਰਤਵਾਜ, ਵਿਜੇ ਕੁਮਾਰ ਯਾਦਵ, ਪਰਮਜੀਤ ਸਿੰਘ ਅਤੇ ਹੌਰ ਹਾਜਰ ਸਨ।