ਹੁਸ਼ਿਆਰਪੁਰ,ਆਦਮਪੁਰ 20 ਜਨਵਰੀ (ਰਣਜੀਤ ਸਿੰਘ ਬੈਂਸ) -ਸਥਾਨਕ ਪੁਲਿਸ ਨੇ ਪਿੰਡ ਮਸਤੀਵਾਲ ਤੋਂ ਪਿੱਛੇ ਇੱਕ ਮਹਿੰਦਰਾ ਬਲੈਰੋ ਗੱਡੀ ਚੋਂ 121 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਅਨਿਲ ਕੁਮਾਰ, ਏ ਐਸ ਆਈ ਦਿਲਦਾਰ ਸਿੰਘ, ਸੀਨੀਅਰ ਸੀ ਟੀ ਜਸਵਿੰਦਰ ਸਿੰਘ,ਪੀ ਐਚ ਜੀ ਬਲਬੀਰ ਸਿੰਘ ਸਰਕਾਰੀ ਗੱਡੀ ਤੇ ਚੈਕਿੰਗ ਸ਼ੱਕੀ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਕੰਢਾਲੀਆਂ, ਮਸਤੀਵਾਲ,ਰਘਵਾਲ ਆਦਿ ਨੂੰ ਜਾ ਰਹੇ ਸੀ ਤੇ ਜਦੋਂ ਪੁਲਿਸ ਪਾਰਟੀ ਗਸਤ ਕਰਦੀ ਹੋਈ ਮਸਤੀਵਾਲ ਤੋਂ ਪਿੱਛੇ ਹੀ ਸੀ ਤਾਂ ਸੜਕ ਦੇ ਕਿਨਾਰੇ ਇੱਕ ਮਹਿੰਦਰਾ ਬਲੈਰੋ ਗੱਡੀ ਨੰਬਰੀ ਪੀ ਬੀ-07-AS-8981 ਰੰਗ ਚਿੱਟਾ ਜੋ ਪਿੱਛੇ ਪਾਸੇ ਤੋਂ ਨੀਲੇ ਤਰਪਾਲ ਨਾਲ ਢੱਕੀ ਹੋਈ ਸੀ।ਜਿਸ ਦੀਆ ਦੋਨਾ ਸਾਈਡਾ ਤੇ ਬਲੈਰੋ ਮੈਕਸੀਟਰਕ ਪੁਲਿਸ ਲਿਖਿਆ ਹੋਇਆ ਸੀ ਤੇ ਪੈਚਰ ਖੜੀ ਸੀ ਗੱਡੀ ਵਿੱਚ ਤੇ ਆਸ ਪਾਸ ਕੋਈ ਵਿਅਕਤੀ ਦਿਖਾਈ ਨਹੀਂ ਦਿੱਤਾ ਜਦੋ ਗੱਡੀ ਦੀ ਤਲਾਸੀ ਕੀਤੀ ਤੇ ਏ ਐਸ ਆਈ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਗੱਡੀ ਦੇ ਪਿੱਛੇ ਤਰਪਾਲ ਚੁੱਕ ਕੇ ਦੇਖਿਆ ਤਾਂ ਉਸ ਵਿੱਚ ਸ਼ਰਾਬ ਦੀਆਂ ਪੇਟੀਆ ਪਈਆ ਹੋਈਆਂ ਸੀ ਜੋ ਥੱਲੇ ਲਾਹ ਕੇ ਗਿਣਤੀ ਕਰਨ ਤੇ 90 ਪੇਟੀਆਂ ਰਾਇਲ ਸਟੈਗ ਵਿਸਕੀ ਫਾਰ ਸੇਲ ਚੰਡੀਗੜ੍ਹ ਅਤੇ 31 ਪੇਟੀਆਂ ਕਿੰਗ ਗੋਲਡ ਸ਼ਪੈਸ਼ਲ ਵਿਸਕੀ ਫਾਰ ਸੇਲ ਇਨ ਯੂਟੀ ਚੰਡੀਗੜ੍ਹ ਓਨਲੀ ਬਰਾਮਦ ਹੋਈਆਂ। ਜੋ ਨਾ ਮਲੂਮ ਵਿਅਕਤੀ ਨੇ ਆਪਣੀ ਗੱਡੀ ਵਿੱਚ 121 ਪੇਟੀਆ ਸ਼ਰਾਬ ਕੁੱਲ ਸਰਾਬ 10,89,000 ਐਮ ਐਲ ਵੱਖ ਵੱਖ ਮਾਰਕਾ ਬਿਨਾ ਲਾਇਸੈਂਸ ਬਿੰਨਾ ਪਰਮਿਟ ਰੱਖੀ ਹੋਈ ਸੀ ਜਿਸਤੇ 61-1-14 ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।