ਫਗਵਾੜ ਜਨਵਰੀ ( ਰੀਤ ਪ੍ਰੀਤ ਪਾਲ ਸਿੰਘ ) ਲੱਖਦਾਤਾ ਪੀਰ ਗੌਂਸ ਪਾਕ ਜੀ ਦਰਬਾਰ ਡੇਰਾ ਬਾਬਾ ਰਾਮਸਰ ਪਿੰਡ ਖੰਗੂੜਾ ਤਹਿਸੀਲ ਫਗਵਾੜਾ ਵਿਖੇ ਸਾਂਈ ਬਿੰਦਰ ਸ਼ਾਹ ਕਾਦਰੀ ਦੀ ਚੌਥੀ ਸਲਾਨਾ ਬਰਸੀ ਮੁੱਖ ਸੇਵਾਦਾਰ ਨਬੀ ਸ਼ਾਹ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਈ ਗਈ। ਪਹਿਲੇ ਦਿਨ ਸ਼ਾਮ ਨੂੰ ਚਰਾਗ਼ ਅਤੇ ਝੰਡੇ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਅਤੇ ਰਾਤ ਨੂੰ ਮਹਿੰਦੀ ਦੀ ਰਸਮ ਨਿਭਾਈ ਗਈ। ਦੂਸਰੇ ਦਿਨ ਦੁਪਿਹਰ ਨੂੰ ਮਹਿਫ਼ਿਲ-ਏ-ਕੱਵਾਲ ਸਜਾਈ ਗਈ। ਜਿਸ ਵਿਚ ਬੀ.ਐਸ. ਬੱਲੀ ਕੱਵਾਲ ਐਂਡ ਪਾਰਟੀ ਪਾਸਲੇ ਵਾਲਿਆਂ ਨੇ ਸੂਫੀਆਨਾ ਕਲਾਮਾ ਰਾਹੀਂ ਸੰਗਤਾਂ ਨੂੰ ਰੁਹਾਨੀਅਤ ਦੇ ਰੰਗ ਵਿਚ ਰੰਗਿਆ। ਉਪਰੰਤ ਨੂਰ ਸਾਂਈ ਨੱਕਾਲ ਐਂਡ ਪਾਰਟੀ ਫਗਵਾੜਾ ਵਾਲਿਆਂ ਨੇ ਨਕਲਾਂ ਦਾ ਪ੍ਰੋਗਰਾਮ ਪੇਸ਼ ਕਰਦਿਆਂ ਆਪਣੀ ਕਲਾ ਦਾ ਮੁਜਾਹਰਾ ਕੀਤਾ। ਇਸ ਮੌਕੇ ਮਾਂਈ ਸਾਬਰੀ ਜੀ ਜਲੰਧਰ ਵਾਲਿਆਂ ਤੋਂ ਇਲਾਵਾ ਵੱਖ ਵੱਖ ਡੇਰਿਆਂ ਦੇ ਸੰਤਾਂ, ਮਹਾਪੁਰਸ਼ਾਂ ਨੇ ਸਾਂਈ ਬਿੰਦਰ ਸ਼ਾਹ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਹਨਾਂ ਸਾਰੀ ਜਿੰਦਗੀ ਪਰਮਾਤਮਾ ਦੀ ਇਬਾਦਤ ਅਤੇ ਲੋਕ ਸੇਵਾ ਵਿਚ ਗੁਜਾਰੀ ਹੈ। ਜਿਹਨਾਂ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਮੁੱਖ ਸੇਵਾਦਾਰ ਸਾਂਈ ਨਬੀ ਸ਼ਾਹ ਨੇ ਸਮੂਹ ਸੰਗਤਾਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਸਮਾਗਮ ਦੌਰਾਨ ਦਾਤਾ ਜੀ ਦਾ ਲੰਗਰ ਅਤੇ ਚਾਹ ਪਕੌੜਿਆਂ ਦੀ ਸੇਵਾ ਸੇਵਾਦਾਰਾਂ ਵਲੋਂ ਤਨਦੇਹੀ ਨਾਲ ਵਰਤਾਈ ਗਈ। ਇਸ ਮੌਕੇ ਬੀਬੀ ਰਜੀਆ, ਬੀਬੀ ਸਾਬਰੀ, ਸਰਪੰਚ ਬੀਬੀ ਰਣਜੀਤ ਕੌਰ, ਜਯੋਤੀ ਪੰਚਾਇਤ ਮੈਂਬਰ ਤੋਂ ਇਲਾਵਾ ਬੂਟਾ ਰਾਮ, ਪਵਨ ਕੁਮਾਰ, ਪਰਮਜੀਤ, ਹੈੱਪੀ, ਹੰਸਰਾਜ, ਦਲਜੀਤ ਮੇਹਟਾਂ, ਸੌਰਵ, ਹਰਮਨ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ ਕੌਰ, ਰਣਜੀਤ ਕੌਰ, ਲਖਵੀਰ ਸਿੰਘ, ਸਤਨਾਮ, ਕੁਲਵਿੰਦਰ ਕੌਰ, ਗਜਲ, ਨੂਰ, ਰੀਆ ਆਦਿ ਹਾਜਰ ਸਨ।
ਤਸਵੀਰ 001, ਕੈਪਸ਼ਨ- ਪਿੰਡ ਖੰਗੂੜਾ ਵਿਖੇ ਕਰਵਾਏ ਗਏ ਸਲਾਨਾ ਬਰਸੀ ਸਮਾਗਮ ਦੇ ਦ੍ਰਿਸ਼।