ਮੂਨਕ 22 ਜਨਵਰੀ (ਨਰੇਸ ਤਨੇਜਾ) ਨਹਿਰੂ ਯੁਵਾ ਕੇਂਦਰ ਸੰਗਰੂਰ ਦੇ ਸਹਿਯੋਗ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਚਾਂਦੁ ਵੱਲੋਂ ਸਵਾਮੀ ਵਿਵੇਕਾਨੰਦ ਦੇ 159 ਵੇਂ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਨੈਸ਼ਨਲ ਯੂਥ ਵੀਕ ਦੇ ਤਹਿਤ ਰੈਲੀ ਕਰਵਾਈ ਗਈ ਜਿਸ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਤੇ ਖੇਡਾਂ ਪ੍ਰਤੀ ਜਾਗਰੂਕ ਕੀਤਾ ਗਿਆ । ਰੈਲੀ ਤੋਂ ਪਹਿਲਾਂ ਬੱਚਿਆਂ ਨੂੰ ਸਵਾਮੀ ਵਿਵੇਕਾਨੰਦ ਜੀ ਦੇ ਜੀਵਨ ਬਾਰੇ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਜਨਮ ਦਿਹਾਡ਼ੇ ਨੂੰ ਸਮਰਪਿਤ ਬੱਚਿਆਂ ਵੱਲੋਂ ਰੈਲੀ ਕੱਢੀ ਗਈ ਇਸ ਰੈਲੀ ਦਾ ਆਯੋਜਨ ਪਿੰਡ ਚਾਂਦੂ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਤੋਂ ਲੇ ਕੇ ਪਿੰਡ ਦੀਆਂ ਗਲੀਆਂ ਵਿੱਚੋਂ ਹੁੰਦੇ ਹੋਏ ਵਾਪਸ ਸ੍ਰੀ ਗੁਰੂ ਤੇਗ ਬਹਾਦਰ ਖੇਡ ਸਟੇਡੀਅਮ ਵਿੱਚ ਸਮਾਪਤ ਕੀਤੀ ਗਈ ਨੌਜਵਾਨਾਂ ਦਾ ਇਸ ਰੈਲੀ ਨੂੰ ਲੈ ਕੇ ਕਾਫੀ ਉਤਸਾਹ ਦੇਖਣ ਨੂੰ ਮਿਲਿਆ ਇਸ ਮੌਕੇ ਤੇ ਜਤਿੰਦਰ ਗਿੱਲ , ਪ੍ਰਦੀਪ ਸਿੰਘ, ਦਲੀਪ ਸਿੰਘ ,ਲੱਖੀ ਸਿੰਘ , ਰਾਕੇਸ਼ ਕੁਮਾਰ , ਇੰਦਰ ਸਿੰਘ ਪੰਚ , ਭਜਨ ਸਿੰਘ ਪੰਚ , ਭਾਨੀ ਰਾਮ ਪੰਚ ਆਦਿ ਮੌਜੂਦ ਸਨ