ਫਗਵਾੜਾ, ਜਨਵਰੀ ( ਰੀਤ ਪ੍ਰੀਤ ਪਾਲ ਸਿੰਘ )ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵਲੋਂ 36ਵੇਂ ਇਨਵਾਇਰਮੈਂਟ ਮੇਲੇ ਦਾ ਉਦਘਾਟਨ ਸ਼੍ਰੀਮਤੀ ਦਲਜੀਤ ਕੌਰ ਏਡੀਸੀ ਕਮ ਕਮਿਸ਼ਨਰ ਫਗਵਾੜਾ ਵਲੋਂ ਕੀਤਾ ਗਿਆ। ਇਸ ਸਮੇਂ ਬੋਲਦਿਆਂ ਉਹਨਾ ਕਿਹਾ ਕਿ ਫਗਵਾੜਾ ਸ਼ਹਿਰ ਦੀ ਵਾਤਾਵਰਨ ਐਸੋਸੀਏਸ਼ਨ ਪ੍ਰਦੂਸ਼ਨ ਖ਼ਤਮ ਕਰਨ ਲਈ ਪੰਜਾਬ ਦੇ ਲੋਕਾਂ ਲਈ ਰਾਹ ਦਸੇਰੇ ਦਾ ਕੰਮ ਕਰ ਰਹੀ ਹੈ। ਉਹਨਾ ਨੇ ਸ਼ਹਿਰੀਆਂ ਨੂੰ ਸ਼ਹਿਰ ‘ਚੋਂ ਗੰਦਗੀ ਖ਼ਤਮ ਕਰਨ ਅਤੇ ਫਗਵਾੜਾ ਨੂੰ ਪ੍ਰਦੂਸ਼ਨ ਰਹਿਤ ਕਰਨ ਦਾ ਸੱਦਾ ਦਿੱਤਾ। ਇਸ ਸਮੇਂ ਉਹਨਾ ਨੇ ਆਨਲਾਈਨ ਮੇਲੇ ਦੀ ਸ਼ੁਰੂਆਤ ਕਰਵਾਈ ਅਤੇ ਦੋ ਬੱਚੀਆਂ ਨੇ ਉਹਨਾ ਵਲੋਂ ਮੋਮਬੱਤੀਆਂ ਜਗਾਕੇ ਮੇਲੇ ਦੀ ਸ਼ੁਰੂਆਤ ਕੀਤੀ। ਇਸ ਸਮੇਂ ਮਲਕੀਅਤ ਸਿੰਘ ਰਗਬੋਤਰਾ ਨੇ ਇਨਵਾਇਰਮੈਂਟ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਮਲਕੀਅਤ ਸਿੰਘ ਰਗਬੋਤਰਾ ਜਨਰਲ ਸਕੱਤਰ ਨੇ ਕਿਹਾ ਕਿ ਕਰੋਨਾ ਕਾਲ ਵਿੱਚ ਖਿੱਤੇ ਨੂੰ ਪ੍ਰਦੂਸ਼ਨ ਰਹਿਤ ਕਰਨਾ, ਪੌਦੇ ਲਗਾਉਣਾ ਸਮੇਂ ਦੀ ਲੋੜ ਹੈ।

ਇਸ ਸਮੇਂ ਜੇਸੀਆਈ ਫਗਵਾੜਾ ਦੇ ਪ੍ਰਧਾਨ ਅਸ਼ਵੀਨ ਵਲੋਂ ਫੁੱਲਾਂ ਦੀ ਅਰੇਂਜਮੈਂਟ ਮੁਕਾਬਲੇ ਲਈ ਪਹਿਲਾ ਇਨਾਮ ਮਧੂ ਆਰੀਆ ਮਾਡਲ ਸੀਨੀਅਨ ਸੈਕੰਡਰੀ ਸਕੂਲ ਫਗਵਾੜਾ, ਦੂਜਾ ਇਨਾਮ ਰਣਬੀਰ ਕੌਰ ਮਾਂ ਅੰਬੇ ਸਕੂਲ ਅਤੇ ਤੀਜਾ ਇਨਾਮ ਅਮਨੀਕ ਅਤੇ ਨਵਨੀਤ ਸਵਾਮੀ ਸੰਤ ਦਾਸ ਸਕੂਲ ਨੂੰ ਦਿੱਤਾ ਗਿਆ। ਇਨਰਵੀਲ ਕਲੱਬ ਸਾਊਥ ਈਸਟ ਫਗਵਾੜਾ ਵਲੋਂ ‘ਵੇਸਟ ਟੂ ਬੈਸਟ ਮੁਕਾਬਲੇ’ ‘ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਪਰਮਿੰਦਰ ਕੌਰ ਦੀ ਪ੍ਰਧਾਨਗੀ ਹੇਠ ਦਿੱਤੇ। ਜਿਹਨਾ ਵਿੱਚੋਂ ਪਹਿਲਾ ਇਨਾਮ ਗੁਰਲੀਨ ਕਮਲਾ ਨਹਿਰੂ ਪਬਲਿਕ ਸਕੂਲ, ਦੂਜਾ ਇਨਾਮ ਗੁਰਲੀਨ ਕੌਰ ਮਾਂ ਅੰਬੇ ਸਕੂਲ, ਤੀਜਾ ਇਨਾਮ ਮੋਨਿਕਾ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਉਤਸ਼ਾਹਿਤ ਇਨਾਮ ਡੀਵਾਇਨ ਪਬਲਿਕ ਸਕੂਲ ਦੇ ਵਿਦਿਆਰਥੀ ਨੂੰ ਦਿੱਤਾ ਗਿਆ। ਲਾਇਨਜ਼ ਕਲੱਬ ਫਗਵਾੜਾ ਡਾਇਮੰਡ ਵਲੋਂ ਫਰੂਟ ਟ੍ਰੀ ਪਲਾਂਟੇਸ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਇਨਾਮ ਵੰਡੇ ਗਏ। ਗਰੁੱਪ-ਏ ਵਿੱਚੋਂ ਪਹਿਲੇ ਨੰਬਰ ‘ਤੇ ਇਸ਼ਾਨ ਕੌਸ਼ਲ ਸਵਾਮੀ ਸੰਤ ਦਾਸ ਸਕੂਲ, ਦੂਸਰੇ ਨੰਬਰ ‘ਤੇ ਯੂਵਰੀਨ ਕੌਰ ਮਾਂ ਅੰਬੇ ਸਕੂਲ ਭਾਣੋਕੀ, ਆਈਸ਼ਾ ਕਮਲਾ ਨਹਿਰੂ ਪ੍ਰਾਇਮਰੀ ਸਕੂਲ ਤੀਜੇ ਨੰਬਰ ਅਤੇ ਅਸ਼ਮੀਤ ਕੌਰ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਚੌਥੇ ਨੰਬਰ ‘ਤੇ ਰਹੇ।
ਇਸੇ ਤਰ੍ਹਾਂ ਗਰੁੱਪ-ਬੀ ਵਿਚੋਂ ਪਹਿਲੇ ਸਥਾਨ ‘ਤੇ ਚਿਰਾਗ ਕੋਹਲੀ ਸੰਤ ਜੋਸਫ ਕੌਨਵੈਂਟ ਸਕੂਲ, ਦੂਜੇ ‘ਤੇ ਸੁਖ ਮਾਹੀ ਮਾਂ ਅੰਬੇ ਸਕੂਲ, ਤੀਜੇ ‘ਤੇ ਮਹਿਕ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਚੌਥੇ ਸਥਾਨ ‘ਤੇ ਅਸਤੀਕ ਸਵਾਮੀ ਸੰਤ ਦਾਸ ਸਕੂਲ ਰਹੇ। ਗਰੁੱਪ-ਸੀ ਦੇ ਵਿਦਿਆਰਥੀਆਂ ਵਿਚੋਂ ਪਹਿਲੇ ‘ਤੇ ਪਵਨਦੀਪ ਕੌਰ ਐਸਡੀ ਪੁੱਤਰੀ ਪਾਠਸ਼ਾਲਾ ਹਦੀਆਬਾਦ, ਦੂਜੇ ‘ਤੇ ਸ੍ਰਿਸ਼ਟੀ ਸਿੰਘ ਸਵਾਮੀ ਸੰਤ ਦਾਸ ਸਕੂਲ, ਤੀਜੇ ‘ਤੇ ਰਣਵੀਰ ਕੌਰ ਮਾਂ ਅੰਬੇ ਸਕੂਲ ਭਾਣੋਕੀ ਅਤੇ ਚੌਥੇ ‘ਤੇ ਦੇਵਾਂਸ਼ੀ ਦੁੱਗਲ ਕਮਲਾ ਨਹਿਰੂ ਸਕੂਲ ਸ਼ਾਮਲ ਸਨ। ਇਸ ਸਮੇਂ ਰੋਟਰੀ ਕਲੱਬ ਫਗਵਾੜਾ ਸੈਂਟਰਲ ਦੇ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਅਤੇ ਪਰਮਜੀਤ ਕੈਲੇ ਖੇਤੀਬਾੜੀ ਅਫ਼ਸਰ ਦੀ ਪ੍ਰਧਾਨਗੀ ਹੇਠ ਤਿੰਨ ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਪੰਜ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ, ਜਿਹਨਾ ਵਿੱਚ ਜਸਵਿੰਦਰ ਸਿੰਘ ਸੀਕਰੀ, ਹਰਜੀਤ ਸਿੰਘ ਢੱਕ ਪੰਡੋਰੀ, ਭੁਪਿੰਦਰ ਸਿੰਘ ਗੰਡਮਾ, ਸੁਖਪਾਲ ਸਿੰਘ ਰਾਵਲਪਿੰਡੀ ਅਤੇ ਕਸ਼ਮੀਰ ਸਿੰਘ ਖੰਗੋੜਾ ਸ਼ਾਮਲ ਸਨ। ਫਗਵਾੜਾ ਇਨਮਾਇਰਮੈਂਟ ਮੇਲੇ ਦੇ ਸਮੁੱਚੇ ਪ੍ਰੋਗਰਾਮ ਆਨ-ਲਾਈਨ ਕਰਵਾਏ ਗਏ ਅਤੇ ਅੱਜ ਬਲੱਡ ਬੈਂਕ ਫਗਵਾੜਾ ਵਿਖੇ ਸਫ਼ਲ ਹੋਏ ਵਿਦਿਆਰਥੀਆਂ ਨੂੰ ਇਨਾਮ ਵੱਖੋ-ਵੱਖਰੀਆਂ ਸੰਸਥਾਵਾਂ ਵਲੋਂ ਵੰਡੇ ਗਏ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਟੀ.ਡੀ. ਚਾਵਲਾ, ਨੈਸ਼ਨਲ ਐਵਾਰਡੀ ਮਾਸਟਰ ਗੁਰਮੀਤ ਸਿੰਘ,ਵਿਸ਼ਵਾ ਮਿੱਤਰ ਸ਼ਰਮਾ, ਮੋਹਨ ਲਾਲ, ਰੂਪ ਲਾਲ, ਡਾ: ਗੁਰਪ੍ਰੀਤ ਸਿੰਘ, ਡਾ: ਹਰੀਸ਼ ਕੁਮਾਰ, ਮੁਕੇਸ਼ ਕੁਮਾਰ, ਬਲਰਾਜ ਸਿੰਘ, ਜੁਨੇਸ਼ ਜੈਨ, ਰਾਹੁਲ ਆਦਿ ਸ਼ਾਮਲ ਸਨ। ਅੰਤ ਵਿੱਚ ਮਲਕੀਅਤ ਸਿੰਘ ਰਗਬੋਤਰਾ ਨੇ ਸਭਨਾਂ ਦਾ ਧੰਨਵਾਦ ਕੀਤਾ।
ਕੈਪਸ਼ਨ: 1. ਜੇਤੂ ਬੱਚਿਆਂ ਨੂੰ ਇਨਾਮ ਵੰਡਦੇ ਹੋਏ ਪ੍ਰਬੰਧਕ।
2. 36ਵੇਂ ਫਗਵਾੜਾ ਇਨਵਾਇਰਮੈਂਟ ਮੇਲੇ ਵਿੱਚ ਕਿਸਾਨਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।