ਕਪੂਰਥਲਾ / ਸੁਲਤਾਨਪੁਰ ਲੋਧੀ 22 ਜਨਵਰੀ ( ਕੌੜਾ ) – ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੱਜਣ ਸਿੰਘ ਵੱਲੋਂ ਪਿੰਡ ਸ਼ਤਾਬਗੜ੍ਹ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਨੂੰ ਤਜਿੰਦਰ ਸਿੰਘ ਅਮਰੀਕਾ , ਚੈਂਚਲ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਜਸਬੀਰ ਸਿੰਘ , ਕਸ਼ਮੀਰ ਸਿੰਘ ਜੋਤੀ, ਆਦਿ ਨੇ ਸੰਬੋਧਨ ਕੀਤਾ ਤੇ ਆਪ ਦੇ ਉਮੀਦਵਾਰ ਸੱਜਣ ਸਿੰਘ ਨੂੰ ਵੱਡੀ ਲੀਡ ਨਾਲ ਜਿਤਾਉਣ ਦੀ ਅਪੀਲ ਕੀਤੀ ।
ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਪ ਉਮੀਦਵਾਰ ਸੱਜਣ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨਾਲ ਸਬੰਧਤ ਦੋਵੇਂ ਉਮੀਦਵਾਰ ਜਨਤਾ ਨੂੰ ਲੁੱਟ ਲੁੱਟ ਕੇ ਆਪਣੇ ਘਰ ਭਰ ਰਹੇ ਹਨ ਅਤੇ ਅਕਾਲੀ ਦਲ ਦੇ ਉਮੀਦਵਾਰ ਦਾ ਕੋਈ ਆਧਾਰ ਨਹੀਂ ਹੈ । ਜਿਸ ਕਾਰਨ ਸਾਰੇ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਸੁਲਤਾਨਪੁਰ ਲੋਧੀ ਹਲਕੇ ਤੋਂ ਆਪ ਸ਼ਾਨਦਾਰ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਵੱਖ ਵੱਖ ਨਿਊਜ਼ ਚੈਨਲਾਂ ਵੱਲੋਂ ਕਰਵਾਏ ਸਰਵੇ ਦੱਸਦੇ ਹਨ ਕਿ ਸਵੈ ਸਪਸ਼ਟ ਬਹੁਮਤ ਹਾਸਲ ਕਰਕੇ ਆਪ ਦੀ ਹੀ ਸਰਕਾਰ ਬਣੇਗੀ ਤੇ ਸੁਲਤਾਨਪੁਰ ਲੋਧੀ ਹਲਕੇ ਦਾ ਸਹੀ ਢੰਗ ਨਾਲ ਵਿਕਾਸ ਹੋਵੇਗਾ । ਉਨ੍ਹਾਂ ਕਿਹਾ ਕਿ ਮੇਰਾ ਵਾਅਦਾ ਹੈ ਕਿ ਉਹ ਨਸ਼ੇ ਦੇ ਪੈਸੇ ਵੰਡ ਕੇ ਵੋਟਾਂ ਨਹੀਂ ਮੰਗਣਗੇ ਪਰ ਲੋਕਾਂ ਦੇ ਪਿਆਰ ਸਦਕਾ ਜਿੱਤ ਹਾਸਲ ਕਰਕੇ ਇਸ ਹਲਕੇ ਦੇ ਸਾਰੇ ਵਰਗਾਂ ਦੇ ਲੋਕਾਂ ਲਈ ਮੁਫ਼ਤ ਵਧੀਆ ਸਿਹਤ ਸਹੂਲਤਾਂ ਸਿੱਖਿਆ ਤੇ ਰੁਜ਼ਗਾਰ ਨੌਕਰੀਆਂ ਦਾ ਪ੍ਰਬੰਧ ਕਰਨਗੇ।
ਇਸ ਸਮੇਂ ਮੀਟਿੰਗ ਵਿੱਚ ਲਾਡੀ , ਸਵਰਨ ਸਿੰਘ , ਕੁਲਦੀਪ ਸਿੰਘ, ਤਰਸੇਮ ਸਿੰਘ , ਕੇਵਲ ਸਿੰਘ , ਸੁੱਖਦੇਵ ਸਿੰਘ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ , ਰਣਜੀਤ ਸਿੰਘ, ਇੰਦਰਪਾਲ ਸਿੰਘ , ਮੇਜਰ ਸਿੰਘ ਚੱਕੀ ਵਾਲਾ , ਬਲਜੀਤ ਸਿੰਘ , ਬੱਗਾ , ਨਰਿੰਦਰ ਸਿੰਘ ਖਿੰਡਾ , ਚੈਂਚਲ ਸਿੰਘ ਹਰਨਾਮ ਪੁਰ, ਅਕਾਸ਼ਦੀਪ ਸਿੰਘ , ,ਜਸਕਮਲ ਸਿੰਘ, , ਲਵਪ੍ਰੀਤ ਸਿੰਘ ਰਾਜਸੀ ਸਕੱਤਰ , ਰਜਿੰਦਰ ਸਿੰਘ ਜੈਨਪੁਰ ਆਦਿ ਨੇ ਵੀ ਸ਼ਿਰਕਤ ਕੀਤੀ ।