ਮੁੱਖ ਸੰਪਾਦਕ ਕੰਵਲਜੀਤ ਸਿੰਘ ਪੱਡਾ
ਪੰਜਾਬ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਚੋਣ ਕਮਿਸ਼ਨ ਵੱਲੋਂ ਚੋਣ ਬਿਗਲ ਵੱਜ ਚੁੱਕਾ ਹੈ ਤੇ ਸਾਰੀਆਂ ਹੀ ਸਿਆਸੀ ਰਾਜਨੀਤਕ ਪਾਰਟੀਆਂ ਵੱਡੇ ਪੱਧਰ ਤੇ ਦਲ ਬਦਲਣ ਵਾਲਿਆਂ ਨੂੰ ਇਕ ਦੂਸਰੇ ਨੂੰ ਵੱਡੇ ਪੱਧਰ ਤੇ ਆਪੋ ਆਪਣੀ ਸਿਆਸੀ ਪਾਰਟੀ ਵਿੱਚ ਆਉਣ ਵਾਲਿਆਂ ਨੂੰ ਸ਼ਾਮਲ ਕਰ ਰਹੇ ਹਨ ਜੋ ਕਿ 20 ਫਰਵਰੀ 2022 ਦਿਨ ਐਤਵਾਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇਸ ਵੇਲੇ ਸਾਰੀਆਂ ਸਿਆਸੀ ਪਾਰਟੀਆਂ ਪੂਰੀ ਤਨਦੇਹੀ ਤੇ ਸਰਗਰਮੀ ਦੇ ਨਾਲ ਚੋਣਾਂ ਲਈ ਵੱਡੇ ਪੱਧਰ ਤੇ ਚੋਣ ਪ੍ਰਚਾਰ ਕਰ ਰਹੀਆਂ ਹਨ ਜੇਕਰ ਗੱਲ ਕਰੀਏ ਪੰਜਾਬ ਦੇ ਹਰੇਕ ਹਲਕੇ ਦੀ ਤਾਂ ਹਰੇਕ ਹਲਕੇ ਦੇ ਚੋਣ ਪ੍ਰਚਾਰ ਦੇ ਨਾਲ ਨਾਲ ਸਿਰੋਪਾਓ (ਸਿਰੋਪੇ) ਪਾਉਣ ਦੀ ਸਿਆਸੀ ਪਾਰਟੀਆਂ ਦੇ ਲੀਡਰਾ ਵਲੋ ਜੰਗ ਵੀ ਚੱਲ ਰਹੀ ਹੈ ਹਰੇਕ ਸਿਆਸੀ ਪਾਰਟੀ ਦੇ ਲੀਡਰਾਂ ਵੱਲੋਂ ਤਾਂ ਸਿਰੋਪਾਓ (ਸਿਰੋਪਿਆਂ) ਦੀ ਜੰਗ ਦੇ ਨਾਲ ਨਾਲ ਸ਼ਬਦੀ ਜੰਗ ਵੀ ਚੱਲ ਰਹੀ ਹੈ ਜੋ ਹਰੇਕ ਵਾਰੀ ਸ਼ਬਦੀ ਜੰਗ ਵਿਧਾਨ ਸਭ ਦੀਆਂ ਚੋਣਾਂ ਵਿਚੋਂ ਵੇਖਣ ਨੂੰ ਮਿਲਦੀ ਹੈ ਇਸ ਵਾਰ ਵੀ ਸ਼ਬਦੀ ਜੰਗ ਲੜੀ ਜਾ ਰਹੀ ਹੈ ਪਰ ਸਿਆਸੀ ਪਾਰਟੀਆਂ ਵੱਲੋਂ ਸਿਰੋਪਾਓ (ਸਿਰੋਪਿਆਂ) ਦੀ ਰੱਜ ਕੇ ਦੁਰਵਰਤੋਂ ਤੇ ਬੇਅਦਬੀ ਕੀਤੀ ਜਾ ਰਹੀ ਹੈ ਪਰ ਸਿਆਸੀ ਪਾਰਟੀਆਂ ਵੱਲੋਂ ਸਿਰੋਪਾਓ (ਸਿਰੋਪਿਆਂ) ਦੀ ਰੱਜ ਕੇ ਦੁਰਵਰਤੋਂ ਤੇ ਬੇਅਦਬੀ ਕੀਤੀ ਜਾ ਰਹੀ ਹੈ ਸਿਰੋਪਾਓ (ਸਿਰੋਪਿਆਂ) ਦੀ ਦੁਰਵਰਤੋਂ ਤੇ ਬੇਅਦਬੀ ਹਰੇਕ ਸਿਆਸੀ ਪਾਰਟੀ ਦੇ ਲੀਡਰਾਂ ਵੱਲੋਂ ਹਮੇਸ਼ਾਂ ਹੀ ਕੀਤੀ ਜਾਂਦੀ ਹੈ ਪਰ ਇਸ ਵਿਧਾਨ ਸਭਾ ਚੋਣਾਂ ਵਿੱਚ ਕੁਝ ਜ਼ਿਆਦਾ ਹੀ ਸਿਰਪਾਓ (ਸਿਰੋਪਿਆਂ) ਦੀ ਦੁਰਵਰਤੋਂ ਤੇ ਬੇਅਦਬੀ ਕੀਤੀ ਜਾ ਰਹੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜੋ ਉਮੀਦਵਾਰ ਹਨ ਓਹ ਸਭ ਕੁਝ ਜਾਣਦੇ ਹੋਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਵੀ ਇਸ ਸਭ ਕੁਝ ਨੂੰ ਵੇਖਦੇ ਹੋਏ ਚੁੱਪੀ ਧਾਰੀ ਬੈਠੇ ਹਨ ਜੋ ਕੇ ਸਿਰੋਪਾਓ (ਸਿਰੋਪਿਆਂ) ਦੀ ਗੁਰਮਰਿਆਦਾ ਨੂੰ ਜਾਣਦੇ ਹੋਏ ਵੀ ਸਿਰੋਪਾਓ (ਸਿਰੋਪੇ) ਦੀ ਮਰਿਆਦਾ ਲਗਦਾ ਚੋਣਾਂ ਦੇ ਨਸ਼ੇ ਵਿਚ ਭੁੱਲ ਚੁੱਕੇ ਹਨ ।
ਹੁਣ ਗੱਲ ਕਰਦੇ ਹਾਂ ਹਲਕਾ ਡੇਰਾ ਬਾਬਾ ਨਾਨਕ ਦੀ ਜਿਥੇ ਉੱਘੇ ਸਿਆਸਤਦਾਨ ਪੰਥ ਵਿਚਾਰਾਂ ਦੇ ਧਨੀ ਸਾਬਕਾ ਸਪੀਕਰ ਤੇ ਹਲਕਾ ਵਿਧਾਇਕ ਨਿਰਮਲ ਸਿੰਘ ਕਾਹਲੋਂ ਦੇ ਸਪੁੱਤਰ ਰਵੀਕਰਨ ਸਿੰਘ ਕਾਹਲੋਂ ਜੋ ਬਹੁਤ ਹੀ ਸਿੱਖੀ ਮਰਿਆਦਾ ਨੂੰ ਬਰਕਰਾਰ ਰੱਖਣ ਵਾਲੇ ਤੇ ਸਿੱਖਾਂ ਦੇ ਇਤਿਹਾਸ ਦੇ ਜਾਣਕਾਰ ਹਨ ਅਤੇ ਉੱਥੇ ਹੀ ਰਵੀਕਰਨ ਸਿੰਘ ਕਾਹਲੋਂ ਦੇ ਸਾਹਮਣੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸਵਰਗਵਾਸੀ ਸੰਤੋਖ ਸਿੰਘ ਰੰਧਾਵਾ ਜੀ ਦੇ ਸਪੁੱਤਰ ਜੋ ਹਲਕਾ ਵਿਧਾਇਕ ਤੇ ਡਿਪਟੀ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਇਸ ਵਕਤ 2022 ਦੀਆਂ ਚੋਣਾਂ ਚ ਆਹਮੋ ਸਾਹਮਣੇ ਹਨ ਉੱਥੇ ਹੀ ਹਲਕਾ ਡੇਰਾ ਬਾਬਾ ਨਾਨਕ ਚ ਹਰੇਕ ਦਿਨ ਚੋਣ ਪ੍ਰਚਾਰ ਦੇ ਨਾਲ ਨਾਲ ਸਿਰਪਾਓ (ਸਿਰੋਪੇ) ਵੀ ਆਪੋ ਆਪਣੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਨੂੰ ਸਿਆਸੀ ਪਾਰਟੀਆਂ ਵਿੱਚ ਜੰਗ ਚੱਲ ਰਹੀ ਹੈ ਤੇ ਸਿਰੋਪਾਓ (ਸਿਰੋਪੇ) ਜੋ ਦਿੱਤੇ ਜਾ ਰਹੇ ਹਨ ਉਹ ਕੇਸਰੀ ਤੇ ਪੀਲੇ ਖ਼ਾਲਸਈ ਰੰਗ ਦੀ ਵਰਤੋਂ ਦੇ ਵਰਤੇ ਜਾ ਰਹੇ ਹਨ ।ਸਿਰੋਪਾਓ (ਸਿਰੋਪੇ) ਦੇਣ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਤਾਂ ਬਹੁਤ ਤੇਜ਼ ਹਨ੍ਹੇਰੀ ਹਲਕਾ ਡੇਰਾ ਬਾਬਾ ਨਾਨਕ ਵਿਚ ਚਲਾਈ ਹੋਈ ਹੈ ਤੇ ਹਰ ਰੋਜ਼ ਉਕਤਾਂ ਵਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਕਿਹੜੇ ਪਿੰਡ ਚੋਂ ਕਿੰਨੇ ਕਿੰਨੇ ਹੀ ਵਰਕਰ ਕਿੰਨੇ ਹੀ ਪਰਿਵਾਰ ਕਿਹੜੀ ਪਾਰਟੀ ਨੂੰ ਛੱਡ ਕੇ ਸਾਡੀ ਪਾਰਟੀ ਚ ਸ਼ਾਮਿਲ ਹੋ ਗਏ ਹਨ ਤੇ ਹੋਰ ਹੋ ਰਹੇ ਹਨ । ਸਿਆਸੀ ਪਾਰਟੀਆਂ ਹਲਕੇ ਅੰਦਰ ਆਪੋ ਆਪਣੀ ਹਵਾ ਪੈਦਾ ਕਰਨ ਲਈ ਕੋਸ਼ਿਸ਼ ਕਰ ਰਹੀਆਂ ਹਨ। ਇੱਥੇ ਹੀ ਬਸ ਨਹੀਂ ਸਿਆਸੀ ਪਾਰਟੀਆਂ ਵੱਲੋਂ ਸਿਰੋਪਾਓ (ਸਿਰੋਪਿਆਂ) ਵਾਲੀਆਂ ਤਸਵੀਰਾਂ ਤੇ ਵੀਡੀਓਜ਼ ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਸੋਸ਼ਲ ਮੀਡੀਆ ਤੇ ਵੀ ਇਸ ਹਲਕੇ ਦੇ ਸਿਆਸੀ ਆਗੂਆਂ ਵੱਲੋਂ ਅਪਲੋਡ ਕਰਕੇ ਹੜ੍ਹ ਲਿਆਂਦਾ ਹੋਇਆ ਹੈ। ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਵਲੋ ਬਣਾਏ ਗਏ ਗਰੁੱਪਾ ਵਿੱਚ ਵੀ ਸਿਰੋਪਾਓ (ਸਿਰੋਪੇ) ਦੇਣ ਵਾਲੀਆਂ ਵੀਡੀਓਜ਼ ਅਤੇ ਤਸਵੀਰਾਂ ਨੂੰ ਸ਼ੇਅਰ ਕੀਤਾ ਜਾਂਦਾ ਹੈ। ਉੱਥੇ ਇਹ ਤਸਵੀਰਾਂ ਕੋਰੋਨਾ ਮਹਾਂਮਾਰੀ ਕਰਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਕਰ ਕੇ ਡਿਜੀਟਲ ਪ੍ਰਚਾਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ । ਪਰ ਡੇਰਾ ਬਾਬਾ ਨਾਨਕ ਦੀ ਹਲਕੇ ਦੀ ਜ਼ਮੀਨੀ ਹਕੀਕਤ ਇਨ੍ਹਾਂ ਸਿਰੋਪਾਓ (ਸਿਰੋਪਿਆਂ) ਵਾਲੀਆਂ ਤਸਵੀਰਾਂ ਤੋਂ ਸਾਫ ਪਤਾ ਚਲਦਾ ਹੈ ਕਿ ਸਿਆਸੀ ਪਾਰਟੀ ਨੰਗੇ ਸਿਰ (ਕਟਵਾਏ ਕੇਸਾਂ ) ਵਾਲਿਆਂ ਨੂੰ ਬੇਝਿਜਕ ਹੋ ਕੇ ਸਿਰੋਪਾਓ (ਸਿਰੋਪਿਆ) ਨਾਲ ਆਪੋ ਆਪਣੀ ਪਾਰਟੀ ਵਿਚ ਸ਼ਾਮਲ ਕਰਨ ਲਈ ਨਿਵਾਜ਼ਿਆ ਜਾ ਰਿਹਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਮਰਿਆਦਾ ਨੂੰ ਭੰਗ ਕੀਤਾ ਜਾ ਰਿਹਾ ਹੈ। ਉੱਥੇ ਹੀ ਸਿਰੋਪਾਓ (ਸਿਰੋਪਾ )ਪਾਉਣ ਦੀ ਮਰਿਆਦਾ ਵੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਭੁੱਲ ਚੁੱਕੀਆਂ ਹਨ ਕੇ ਸਿਰਪਾਓ (ਸਿਰੋਪੇ ) ਦੀ ਮਰਿਯਾਦਾ ਸਿੱਖ ਕੌਮ ਚ ਕੀ ਮਹੱਤਤਾ ਰੱਖਦੀ ਹੈ ,ਤੇ ਇਸ ਦਾ ਮਾਣ ਸਨਮਾਣ ਕੀ ਹੈ । ਜਿੱਥੋਂ ਸਾਫ਼ ਪਤਾ ਚਲਦਾ ਹੈ ਕਿ ਸਿੱਖ ਚਿਹਰਿਆਂ ਵਾਲੇ ਸਿਆਸੀ ਲੀਡਰ ਸਿੱਖ ਕੌਮ ਦੀ ਮਰਿਆਦਾ ਨਹੀਂ ਕਾਇਮ ਰੱਖਣਗੇ ਤੇ ਦੂਸਰੇ ਧਰਮਾਂ ਨਾਲ ਸਬੰਧਤ ਸਿਆਸੀ ਲੀਡਰ ਸਿਰੋਪਾਓ (ਸਿਰੋਪਾ) ਕਿਸੇ ਨੂੰ ਵੀ ਦੇਣ ਸਮੇਂ ਕੀ ਸਿੱਖ ਮਰਿਆਦਾ ਦਾ ਸਤਿਕਾਰ ਰੱਖਣਗੇ । ਪਰ ਜ਼ਮੀਨੀ ਹਕੀਕਤ ਇਹ ਹੈ ਕਿ ਜੋ ਸਿਆਸੀ ਪਾਰਟੀਆਂ ਦੇ ਆਗੂ ਜਿਨ੍ਹਾਂ ਨੂੰ ਆਪਣੀ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੁਮਾਇੰਦੇ ਵਰਕਰ ਸਮਝ ਕੇ ਸਿਰੋਪਾਓ (ਸਿਰੋਪੇ) ਪਾ ਕੇ ਆਪੋ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਕਿ ਤੇ ਇਸ ਸਿਰੋਪਾਓ (ਸਿਰੋਪਾ) ਵਾਰ ਦੇ ਜ਼ਰੀਏ ਆਮ ਲੋਕਾਂ ਅੰਦਰ ਭੰਬਲਭੂਸੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਨੂੰ ਤੇ ਸਾਡੀ ਪਾਰਟੀ ਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ ।ਸਾਡਾ ਤੇ ਸਿਆਸੀ ਕੱਦ ਤੇ ਸਾਡੀ ਸਿਆਸੀ ਪਾਰਟੀ ਦਾ ਪਰਿਵਾਰ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ ।ਪਰ ਅਸਲੀਅਤ ਇਹ ਹੈ ਕਿ ਇਨ੍ਹਾਂ ਦੇ ਬਹੁਤ ਸਾਰੇ ਆਪਣੇ ਅਜੇ ਤਕ ਇਨ੍ਹਾਂ ਦੇ ਨਾਲ ਨਹੀਂ ਚੱਲੇ ਤੇ ਜੋ ਇਨ੍ਹਾਂ ਦੇ ਨਾਲ ਚੱਲੇ ਹਨ ਉਹ ਲਗਾਤਾਰ ਦਲ ਬਦਲੀਆਂ ਕਰ ਰਹੇ ਹਨ। ਜੇਕਰ ਇਹ ਕਿਹਾ ਜਾਵੇ ਕਿ ਹਲਕਾ ਡੇਰਾ ਬਾਬਾ ਨਾਨਕ ਅੰਦਰ ਅਜੇ ਕਿਸੇ ਵੀ ਪਾਰਟੀ ਦੀ ਕੋਈ ਗੱਲ ਬਣਦੀ ਜਾਂ ਹਵਾ ਨਜ਼ਰ ਨਹੀਂ ਆ ਰਹੀ ਤਾਂ ਕੋਈ ਇਸ ਵਿੱਚ ਗ਼ਲਤ ਗੱਲ ਨਹੀਂ ਹੋਵੇਗੀ । ਮੌਜੂਦਾ ਸਥਿਤੀ ਲਈ ਇਹੋ ਕਿਹਾ ਜਾ ਸਕਦਾ ਹੈ ਕਿ ਸਿਰੋਪਾਓ ( ਸਿਰੋਪਿਆਂ) ਦੀ ਜਿੱਥੇ ਹੁਣ ਤਕ ਦੁਰਵਰਤੋਂ ਬੇਅਦਬੀ ਹੋ ਰਹੀ ਹੋਵੇ ਤੇ ਉਥੇ ਕਿਹਾ ਜਾ ਸਕਦਾ ਹੈ ਪਾਰਟੀਆਂ ਚ ਸ਼ਾਮਲ ਹੋਣ ਵਾਲਿਆਂ ਨੂੰ ਖ਼ੁਸ਼ ਕਰਨ ਲਈ ਸਿਰੋਪਾਓ (ਸਿਰੋਪਿਆਂ) ਦੀ ਦੁਰਵਰਤੋਂ ਕਰਕੇ ਬੇਅਦਬੀ ਦੀ ਕੋਈ ਪਰਵਾਹ ਸਿਆਸੀ ਲੀਡਰ ਕਰਨ ਵਿਚ ਮਰਿਆਦਾ ਨੂੰ ਭੁੱਲ ਚੁੱਕੇ ਹਨ ਤੇ ਪਰ ਸਥਿਤੀ ਕੁਝ ਹੋਰ ਹੀ ਹੋਰ ਬਣ ਰਹੀ ਹੈ ।ਕਿਉਂਕਿ ਹਲਕਾ ਡੇਰਾ ਬਾਬਾ ਨਾਨਕ ਵਿਚ ਆਮ ਆਦਮੀ ਪਾਰਟੀ ਵੱਲੋਂ ਵੀ ਉਮੀਦਵਾਰ ਉਤਾਰਿਆ ਗਿਆ ਹੈ ਅਤੇ ਅਜੇ ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਉਮੀਦਵਾਰ ਉਤਾਰਿਆ ਜਾਣਾ ਬਾਕੀ ਹੈ ਹੋ ਸਕਦਾ ਹੈ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਵਿਚ ਭਾਰਤੀ ਜਨਤਾ ਪਾਰਟੀ ਤੇ ਗੱਠਜੋੜ ਪੰਜਾਬ ਲੋਕ ਕਾਂਗਰਸ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਸ਼੍ਰੋਮਣੀ ਅਕਾਲੀ ਦਲ(ਸ) ਇਨ੍ਹਾਂ ਤਿੰਨਾਂ ਸਿਆਸੀ ਪਾਰਟੀਆਂ ਦੇ ਗੱਠਜੋੜ ਵੱਲੋਂ ਸਾਂਝਾ ਉਮੀਦਵਾਰ ਐਲਾਨੇ ਜਾਣ ਦੀ ਕਿਆਸ ਰਾਈਆਂ ਹਲਕੇ ਦੇ ਲੋਕਾਂ ਵਿਚ ਚੱਲ ਰਹੀਆਂ ਹਨ ।ਜਿਸ ਪ੍ਰਤੀ ਸਥਿਤੀ ਇੱਕ ਦੋ ਦਿਨਾਂ ਵਿੱਚ ਸਾਫ ਹੋ ਜਾਵੇਗੀ।