ਚੰਡੀਗੜ੍ਹ-ਰਾਸ਼ਟਰੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਮੁੱਖ ਸਕੱਤਰ ਅਨਿਰੁਧ ਤਿਵਾੜੀ ਨੂੰ ਚਿੱਠੀ ਲਿਖ ਕੇ ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰਾ ‘ਚ ਸਿਗਰੇਟ ਸੁੱਟਣ ਦੀ ਬੇਅਦਬੀ ਦੀ ਘਟਨਾ ਦੀ ਅਗੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਲਾਲਪੁਰਾ ਨੇ ਚਿੱਠੀ ‘ਚ ਕਿਹਾ ਕਿ ਜਿਸ ਨੇ ਬੀਤੇ ਸਾਲ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ, ਉਹ 2019 ‘ਚ ਵੀ ਪੰਜਾਬ ਦੇ ਇਕ ਡੇਰੇ ‘ਚ ਅਜਿਹੀ ਹੀ ਕੁਤਾਹੀ ਕਰ ਚੁੱਕਿਆ ਹੈ।

ਦੋਸ਼ੀ ਦਾ ਇਰਾਦਾ ਕੀ ਸੀ, ਇਸ ਦੀ ਪੇਸ਼ੇਵਰ ਤਰੀਕੇ ਨਾਲ ਅਤੇ ਵਿਸਥਾਰ ਨਾਲ ਜਾਂਚ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਬਿਊਰੋ ਆਫ ਇਨੈਵਸਟੀਗੇਸ਼ਨ ਦੀ ਰਿਪੋਰਟ ਨੂੰ ਜਾਂਚਣ ਤੋਂ ਬਾਅਦ ਕਮਿਸ਼ਨ ਨੇ ਪਾਇਆ ਕਿ ਕੁਝ ਬਿੰਦੂਆਂ ‘ਤੇ ਹੋਰ ਜਾਂਚ ਦੀ ਲੋੜ ਹੈ ਕਿਉਂਕਿ ਇਹ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ ਦੇ ਸਿੱਖਾਂ ਨਾਲ ਭਾਵਨਾਤਮਕ ਰੂਪ ਨਾਲ ਜੁੜਿਆ ਬੇਹਦ ਅਹਿਮ ਮਾਮਲਾ ਹੈ।