ਕਪੂਰਥਲਾ , 21 ਜਨਵਰੀ ( ਕੌੜਾ ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਜਥੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦਾ ਉਮੀਦਵਾਰ ਜਥੇ ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੂੰ ਐਲਾਨ ਕੀਤਾ ਹੈ । ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਸਾਂਝੇ ਤੌਰ ਤੇ ਲੜਨ ਲਈ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਦਾ ਗਠਜੋੜ ਮੁਕੰਮਲ ਹੋ ਚੁੱਕਾ ਹੈ ।
ਅੱਜ ਗਠਜੋੜ ਦਾ ਹਲਕਾ ਸੁਲਤਾਨਪੁਰ ਲੋਧੀ ਦਾ ਉਮੀਦਵਾਰ ਜਥੇ ਸਾਹੀ ਤਲਵੰਡੀ ਚੌਧਰੀਆਂ ਨੂੰ ਬਣਾਏ ਜਾਣ ਦੇ ਕੀਤੇ ਐਲਾਨ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਸੰਯੁਕਤ ਅਕਾਲੀ ਦਲ ਤੇ ਭਾਜਪਾ ਆਗੂਆਂ ਤੇ ਵਰਕਰਾਂ ‘ਚ ਖੁਸ਼ੀ ਦੀ ਲਹਿਰ ਹੈ ।
ਪੰਜਾਬੀ ਦੀ ਐਮ.ਏ. ਤੱਕ ਪੜ੍ਹਾਈ ਕਰਨ ਵਾਲੇ ਜਥੇ ਸਾਹੀ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਪ੍ਰਧਾਨ ਵੀ ਰਹੇ ਤੇ ਇਸਤੋਂ ਪਹਿਲਾਂ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਦੇ ਵੀ ਪ੍ਰਧਾਨ ਰਹੇ ਹਨ ।ਇਸਤੋਂ ਪਹਿਲਾਂ 1983-84 ਵਿਚ ਨਵਾਬ ਜੱਸਾ ਸਿੰਘ ਆਹਲੂਵਾਲੀਆ ਗੌਰਮਿੰਟ ਕਾਲਜ ਦੇ ਵਿਚ ਪ੍ਰੀ -ਇੰਜੀਨੀਅਰਿੰਗ ਦੇ ਵਿਦਿਆਰਥੀ ਹੋਣ ਸਮੇਂ ਕਾਲਜ ਦੀ ਯੂਨੀਵਰਸਿਟੀ ਵੱਲੋਂ ਕਰਵਾਈਆਂ ਚੋਣਾਂ ਜਿੱਤ ਕੇ ਕਾਲਜ ਦੇ ਪ੍ਰਧਾਨ ਬਣੇ ਤੇ ਉਪਰੰਤ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਵੀ ਰਹੇ ।ਇਸਤੋਂ ਬਾਅਦ 21 ਸਾਲ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੇ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਹੇ ਅਤੇ ਅਗਲੇ 7 ਸਾਲ ਯੂਥ ਅਕਾਲੀ ਦਲ (ਬਾਦਲ) ਦੇ ਸਪੋਕਸਮੈਨ ਵੀ ਰਹੇ ।
ਉਪਰੰਤ ਡਾ. ਉਪਿੰਦਰਜੀਤ ਕੌਰ ਸਾਬਕਾ ਕੈਬਨਿਟ ਮੰਤਰੀ ਨਾਲ ਮਤਭੇਦ ਹੋਣ ਉਪਰੰਤ ਜਥੇ ਸਾਹੀ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ ਤੇ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਕਪੂਰਥਲਾ ਬਣਾਇਆ ਗਿਆ ।
ਉਪਰੰਤ ਜਥੇ ਸਾਹੀ ਨੂੰ ਰਾਣਾ ਗੁਰਜੀਤ ਸਿੰਘ ਜਦੋਂ ਪਹਿਲੀ ਵਾਰ ਕੈਬਨਿਟ ਮੰਤਰੀ ਬਣੇ ਤਾਂ ਉਨ੍ਹਾਂ ਯੋਗਤਾ ਅਨੁਸਾਰ ਗਜਟਿਡ ਅਫਸਰ ਕਲਾਸ -1 ਲਗਵਾ ਦਿੱਤਾ ।
ਜਥੇ ਸਾਹੀ ਨੇ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਸਕੱਤਰ ਵੱਜੋਂ ਅਤੇ ਕਪੂਰਥਲਾ , ਭੁਲੱਥ , ਦਸੂਹਾ ਅਤੇ ਹੁਸ਼ਿਆਰਪੁਰ ਦੇ ਸਕੱਤਰ ਵੱਜੋਂ ਸਰਕਾਰੀ ਸੇਵਾਵਾਂ ਬਾਖੂਬੀ ਨਿਭਾਈਆਂ ਅਤੇ ਦੋ ਸਾਲ ਪਹਿਲਾਂ ਹੀ ਵਲੰਟੀਅਰ ਰਿਟਾਇਰਮੈਂਟ 31-10-2021 ਨੂੰ ਲੈ ਕੇ ਸਰਗਰਮ ਸਿਆਸਤ ‘ਚ ਕੁੱਦ ਪਏ ।
ਜਥੇ ਸਾਹੀ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਕੇ ਹਲਕਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੀ ਟਿਕਟ ਦੀ ਮੰਗ ਕੀਤੀ ਤੇ ਕਿਹਾ ਕਿ ਜੇਕਰ ਨਵਤੇਜ ਸਿੰਘ ਚੀਮਾ ਨੂੰ ਦੁਬਾਰਾ ਟਿਕਟ ਦਿੱਤੀ ਤਾਂ ਉਹ ਹਾਰ ਜਾਵੇਗਾ ਅਤੇ ਜਦੋਂ ਵਿਧਾਇਕ ਚੀਮਾ ਨੂੰ ਪਾਰਟੀ ਨੇ ਦੁਬਾਰਾ ਟਿਕਟ ਦਾ ਐਲਾਨ ਕੀਤਾ ਤਾਂ ਜਥੇ ਸਾਹੀ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ‘ਚ ਸ਼ਾਮਲ ਹੋ ਗਏ ਅਤੇ ਪਿਛਲੇ ਦਿਨੀ ਹੀ ਜਥੇ ਸਾਹੀ ਨੂੰ ਸੰਯੁਕਤ ਅਕਾਲੀ ਦਲ ਵੱਲੋਂ ਜਿਲ੍ਹਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇ ਸਾਹੀ ਨੇ ਕਿਹਾ ਕਿ ਮੈ ਕੱਲ੍ਹ ਤੋਂ ਹੀ ਆਪਣੀ ਚੋਣ ਕੰਪੇਨ ਸਮੂਹ ਸਾਥੀਆਂ ਨੂੰ ਨਾਲ ਲੈ ਕੇ ਆਰੰਭ ਕਰ ਰਿਹਾ ਹਾਂ ।
ਕੈਪਸ਼ਨ – ਗੱਲਬਾਤ ਸਮੇ ਜਥੇ ਜੁਗਰਾਜਪਾਲ ਸਿੰਘ ਸਾਹੀ