ਹੁਸ਼ਿਆਰਪੁਰ,ਆਦਮਪੁਰ 25 ਜਨਵਰੀ (ਰਣਜੀਤ ਸਿੰਘ ਬੈਂਸ)- ਧਰੁਮਨ ਐਚ ਨਿੰਬਲੇ ਆਈ ਪੀ ਐਸ ਸੀਨੀਅਰ ਪੁਲਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਮੁਖਤਿਆਰ ਰਾਏ ਪੀ ਪੀ ਐੱਸ ਪੁਲਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸਰਬਜੀਤ ਰਾਏ ਪੀ ਪੀ ਐੱਸ ਉਪ ਪੁਲਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਪ੍ਰੇਮ ਸਿੰਘ ਪੀਪੀਐਸ ਉਪ ਪੁਲਸ ਕਪਤਾਨ ਸਿਟੀ ਇੰਚਾਰਜ ਸੀਆਈਏ ਸਟਾਫ਼ ਇੰਸਪੈਕਟਰ ਲਖਵੀਰ ਸਿੰਘ ਅਤੇ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਸਿਟੀ ਦੇ ਅਧੀਨ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 18 ਤੋਲੇ ਸੋਨਾ 180 ,47 ਗਰਾਮ ਚਾਂਦੀ 95,000 ਰੁਪਏ ਨਗਦ 25 ਗ੍ਰਾਮ ਆਰਟੀਫੀਸ਼ਲ ਗਹਿਣੇ 2 ਦਾਤਰ 1 ਮੱਛੀ ਚਾਕੂ 1 ਕਿਰਚ 5 ਮੋਬਾਇਲ ਫੋਨ 14 ਨਸ਼ੀਲੇ ਟੀਕੇ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਐਸਐਸਪੀ ਧਰੁਮਨ ਐਚ ਨਿੰਬਲੇ ਹੁਸ਼ਿਆਰਪੁਰ ਨੇ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਦੋਸ਼ੀਆਂ ਦੀ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਵੱਲੋਂ ਕੁੱਲ 40 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜਿਨ੍ਹਾਂ ਬਾਬਤ ਇਨ੍ਹਾਂ ਪਾਸੋਂ ਨਿਸ਼ਾਨਦੇਹੀ ਕਰਵਾਈ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਬੰਦ ਘਰਾਂ ਵਿੱਚੋਂ ਭਾਰੀ ਮਾਤਰਾ ਵਿੱਚ ਸੋਨਾ ਅਤੇ ਨਕਦੀ ਦੀਆਂ ਚੋਰੀਆਂ ਕੀਤੀਆਂ ਗਈਆ ਹਨ ਉਨ੍ਹਾਂ ਦੱਸਿਆ ਕਿ ਇਸ ਗੈਂਗ ਦੇ ਗ੍ਰਿਫਤਾਰ ਹੋਣ ਵਾਲੇ ਵੱਡੇ ਪੱਧਰ ਤੇ ਸ਼ਹਿਰ ਵਿਚ ਸਕੈਚਿੰਗ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੀ ਹੈ । ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੇ ਮੰਨਿਆ ਹੈ ਕਿ ਜੋਤੀ ਅਤੇ ਅਸਲਮ ਵੱਲੋਂ 18 ਜਨਵਰੀ 2022 ਦੀ ਦੁਪਹਿਰ ਨੂੰ ਕੁਲਵੰਤ ਸਿੰਘ ਟਰਾਂਸਪੋਰਟ ਵਾਸੀ ਮੁਹੱਲਾ ਜ਼ੈੱਡ ਐਨਕਲੇਵ ਨੇੜੇ ਬਹਾਦਰਪੁਰ ਥਾਣਾ ਸਿਟੀ ਸ਼ਾਹਪੁਰ ਦੇ ਘਰ ਵਿੱਚ ਵੜ ਕੇ ਉਨ੍ਹਾਂ ਦੇ ਘਰ ਤੋਂ ਭਾਰੀ ਮਾਤਰਾ ਵਿੱਚ ਸੋਨਾ ਅਤੇ ਨਕਦੀ ਚੋਰੀ ਕਰ ਲਿਆ ਸੀ ਜੋ ਇਹ ਸੋਨਾ ਉਨ੍ਹਾਂ ਦੇ ਅਗਲੇ ਮਹੀਨੇ ਆਪਣੀ ਬੇਟੀ ਦੇ ਵਿਆਹ ਲਈ ਤਿਆਰ ਕਰਵਾਇਆ ਸੀ ਜਿਸ ਚ ਹੁਸ਼ਿਆਰਪੁਰ ਪੁਲਸ ਵੱਲੋਂ ਅਣਪਛਾਤੇ ਚੋਰਾਂ ਖਿਲਾਫ ਥਾਣਾ ਸਿਟੀ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਜੋਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਅਸਲਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਇਹ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਕੁਝ ਦੋਸ਼ੀ ਘੋੜਾ ਰੇਹੜੇ ਦਾ ਕੰਮ ਕਰਦੇ ਹਨ ਅਤੇ ਕੁਝ ਘਰਾਂ ਵਿੱਚ ਜਾ ਕੇ ਖ਼ੁਸ਼ੀ ਵੇਲੇ ਵਧਾਈ ਲੈਣ ਦਾ ਕੰਮ ਕਰਦੇ ਹਨ ਇਸ ਬਹਾਨੇ ਇਹ ਘਰਾਂ ਦੀ ਘੋਖ ਕਰ ਲੈਂਦੇ ਹਨ ਅਤੇ ਮੌਕਾ ਮਿਲਣ ਤੇ ਦਿਨ ਜਾਂ ਰਾਤ ਵੇਲੇ ਰੈਕੀ ਕਰਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ।ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਕਥਿਤ ਦੋਸ਼ੀਆਂ ਦਾ ਰਿਮਾਂਡ ਲੈ ਕੇ ਹੋਰ ਪੁੱਛ ਪੜਤਾਲ ਕੀਤੀ ਜਾਵੇ ਕਿ ਜਿਸ ਵਿੱਚੋਂ ਕਈ ਮਾਮਲੇ ਹੱਲ ਹੋਣ ਦੀ ਆਸ ਹੈ।