ਹੁਸ਼ਿਆਰਪੁਰ,ਆਦਮਪੁਰ 25 ਜਨਵਰੀ (ਰਣਜੀਤ ਸਿੰਘ ਬੈਂਸ)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਐਸ.ਸੀ. ਵਿੰਗ ਦੇ ਪੰਜਾਬ ਪ੍ਰਧਾਨ ਦੇਸ ਰਾਜ ਧੁੱਗਾ ਨੂੰ ਹਲਕਾ ਸ਼ਾਮਚੁਰਾਸੀ ਤੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਰਤੀ ਜਨਤਾ ਪਾਰਟੀ ਅਤੇ ਪੰਜਾਬ ਲੋਕ ਕਾਂਗਰਸ ਦੇ ਸਾਂਝੇ ਉਮੀਦਵਾਰ ਐਲਾਨੇ ਜਾਣ `ਤੇ ਮਨਪ੍ਰੀਤ ਸੈਣੀ ਯੂਥ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਦਫਤਰ ਵਿਖੇ ਸੰਯੁਕਤ ਅਕਾਲੀ ਦਲ ਦੀ ਸਮੂਹ ਸੀਨੀਅਰ ਲੀਡਰਸ਼ਿਪ ਅਤੇ ਪੰਜਾਬ ਲੋਕ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਪ੍ਰਧਾਨ ਸਤਵਿੰਦਰ ਪਾਲ ਢੱਟ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮੌਂਟੀ ਪਾਸੀ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਪਾਰਟੀ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਦੇਸ ਰਾਜ ਸਿੰਘ ਧੁੱਗਾ, ਸਤਵਿੰਦਰ ਪਾਲ ਸਿੰਘ, ਗੁਲਸ਼ਨ ਰਾਏ ਮੌਂਟੀ ਪਾਸੀ, ਮਨਪ੍ਰੀਤ ਸਿੰਘ ਸੈਣੀ, ਅਮਨ ਸੈਣੀ, ਲੱਕੀ ਦਹੀਆ, ਜੌਨੀ ਸੈਣੀ, ਸ਼ਿਵ ਕੁਮਾਰ, ਗੁਰਵਿੰਦਰ ਸਿੰਘ ਰਾਜਾ, ਸਰਵਜੀਤ ਸਿੰਘ, ਰਾਜਨ ਮਸੀਹ, ਸੁਖਬੀਰ ਸਿੰਘ , ਜਤਿੰਦਰ ਕੁਮਾਰ, ਹਰਪ੍ਰੀਤ ਸਿੰਘ, ਬਰਿੰਦਰ ਬੀਰ ਸਿੰਘ, ਗੁਰਵੀਰ ਸਿੰਘ, ਨੀਰਜ ਸ਼ਰਮਾ, ਪੁਨੀਤ ਅਰੋੜਾ, ਅਭੀ, ਰਾਜਨ ਸੈਣੀ, ਹੈਪੀ ਕੋਠੇਜੱਟਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵਰਕਰ ਹਾਜ਼ਰ ਸਨ।