ਮੂਣਕ, 25 ਜਨਵਰੀ (ਨਰੇਸ ਤਨੇਜਾ)
ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ-ਬਸਪਾ ਸਰਕਾਰ ਆਉਣ ‘ਤੇ ਹਰੇਕ ਘਰ ਨੂੰ ਹਰ ਮਹੀਨੇ 400 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਨੀਲਾ ਕਾਰਡ ਧਾਰਕ ਪਰਿਵਾਰਾਂ ਦੇ ਬਿਜਲੀ ਬਕਾਇਆ ਬਿਲ ਮਾਫ ਕੀਤੇ ਜਾਣਗੇ।
ਅੱਜ ਇੱਥੋਂ ਨੇੜਲੇ ਪਿੰਡ ਬੰਗਾਂ ਵਿਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਈ ਲੌੰਗੋਵਾਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਘਰ-ਘਰ ਨੌਕਰੀ ਦੇਣ ਅਤੇ ਨਸ਼ਾ ਖਤਮ ਕਰਨ ਦੀਆਂ ਝੂਠੀਆਂ ਸਹੁੰਆਂ ਖਾ ਕੇ ਪੰਜਾਬ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿਚ ਅਕਾਲੀ-ਬਸਪਾ ਗਠਜੋੜ 80 ਤੋਂ ਵੱਧ ਸੀਟਾਂ ਦੇ ਫਰਕ ਨਾਲ ਪੰਜਾਬ ਵਿਚ ਸਰਕਾਰ ਬਣਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਬਣਨ ‘ਤੇ ਵਿਧਾਨ ਸਭਾ ਹਲਕਾ ਲਹਿਰਾ ਦੀ ਕਾਇਆਂ-ਕਲਪ ਕੀਤੀ ਜਾਵੇਗੀ। ਇਸ ਹਲਕੇ ਦੇ ਲੋਕਾਂ ਨੂੰ ਚੰਗੀ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਵਸੀਲੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਲਹਿਰਾ ਹਲਕੇ ਨੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਪੰਜ ਵਾਰ ਵਿਧਾਇਕ ਬਣਾ ਕੇ ਇਕ ਵਾਰ ਮੁੱਖ ਮੰਤਰੀ ਵੀ ਬਣਾਇਆ ਪਰ ਉਨ੍ਹਾਂ ਨੇ ਇਸ ਹਲਕੇ ਦੇ ਵਿਕਾਸ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸੰਯੁਕਤ ਅਕਾਲੀ ਦਲ ਨੇ ਭਾਜਪਾ ਨਾਲ ਰਲੇਵਾਂ ਕਰਕੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦੇ ਦਿੱਤਾ ਹੈ। ਆਮ ਆਦਮੀ ਪਾਰਟੀ ਵੀ ਪੰਜਾਬ ਦੀ ਸੱਤਾ ਹਥਿਆਉਣ ਦੇ ਸੁਪਨੇ ਵੇਖ ਰਹੀ ਹੈ ਜਦੋਂਕਿ ਉਸ ਕੋਲ ਪੰਜਾਬ ਦੇ ਭਲੇ ਦਾ ਕੋਈ ਏਜੰਡਾ ਨਹੀਂ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਗਿਆਨੀ ਨਰਿੰਜਣ ਸਿੰਘ ਭੂਟਾਲ, ਸੁਰਿੰਦਰ ਸਿੰਘ ਸਰਪੰਚ ਰਾਮਗੜ੍ਹ, ਰਜਿੰਦਰ ਸਿੰਘ ਬਾਹਮਣੀਵਾਲਾ, ਸ਼ੰਕਰ ਸਿੰਘ ਬਾਹਮਣੀਵਾਲਾ, ਤਰਸੇਮ ਸਿੰਘ ਬੰਗਾਂ, ਅਮਨਦੀਪ ਸਿੰਘ ਬੰਗਾਂ, ਕਰਮਾ ਸਿੰਘ ਬੰਗਾਂ, ਗੁਰਜੰਟ ਸਿੰਘ ਬੰਗਾਂ, ਜੋਗਿੰਦਰ ਸਿੰਘ ਬੰਗਾਂ, ਜਸਵੀਰ ਸਿੰਘ ਫੌਜੀ, ਗੁਰਜੰਟ ਸਿੰਘ ਬਹਾਦਰਗੜ੍ਹ, ਜੋਰਾ ਸਿੰਘ ਡੂਡੀਆਂ, ਜਸਵਿੰਦਰ ਸਿੰਘ ਬੰਗਾਂ, ਨਿਰਮਲ ਸਿੰਘ ਸਾਬਕਾ ਚੇਅਰਮੈਨ ਅਤੇ ਜਗਸੀਰ ਸਿੰਘ ਆਦਿ ਵੀ ਹਾਜ਼ਰ ਸਨ।