ਮੂਣਕ 25 ਜਨਵਰੀ (ਨਰੇਸ ਤਨੇਜਾ)ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਨਕ ਦੀ ਮੀਟਿੰਗ ਸੁਖਦੇਵ ਕੜੈਲ ਦੀ ਅਗਵਾਈ ਹੇਠ ਮੰਡਵੀ ਵਿਖੇ ਹੋਈ ਜਿਸ ਵਿਚ ਲਗਭਗ 25 ਪਿੰਡ ਇਕਾਈਆ ਦੇ ਆਗੂਆਂ ਨੇ ਹਿੱਸਾ ਲਿਆ।ਇਸ ਮੌਕੇ ਜਨਰਲ ਸਕੱਤਰ ਰਿੰਕੂ ਮੂਣਕ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਵਿਸ਼ਵਾਸਘਾਤ ਵਿਰੁੱਧ 31 ਜਨਵਰੀ ਨੂੰ ਜ਼ਿਲ੍ਹਾ ਕੇਂਦਰਾਂ ਤੇ ਪੁਤਲੇ ਫੂਕ ਕੇ ਰੋਸ ਮੁਜ਼ਾਹਰੇ ਕਰਨ ਦੀ ਵਿਉਂਤਬੰਦੀ ਉਲੀਕੀ ਗਈ। ਇਸ ਮੁਹਿੰਮ ਦੋਰਾਨ ਪਿੰਡ – ਪਿੰਡ ਮੀਟਿੰਗਾਂ, ਰੈਲੀਆਂ, ਨਾਟਕ ਖੇਡ ਕੇ ਲਾਮਬੰਦੀਆ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਵੋਟਾਂ ਦੇ ਰੌਲੇ ਵਿਚ ਕਿਸਾਨਾਂ ਮਜ਼ਦੂਰਾਂ ਦੇ ਅਹਿਮ ਬੁਨਿਆਦੀ ਮੁੱਦੇ ਰੁਲਣ ਤੋਂ ਬਚਾਉਣ ਤੇ ਇਨਾ ਮਸਲਿਆਂ ਦੇ ਪੱਕੇ ਹੱਲ ਖਾਤਰ ਸੰਘਰਸ਼ਾਂ ਦਾ ਸਿੱਕੇਬੰਦ ਰਾਹ ਉਭਾਰਨ ਦੀ ਮੁਹਿੰਮ ਵੀ ਚਲਾਈ ਜਾਵੇਗੀ। ਉਹਨਾਂ ਦਸਿਆ ਕਿ ਲੋਕ ਮੋਰਚਾ ਪੰਜਾਬ ਦੁਆਰਾ ਗਠਿਤ ਇਨਕਲਾਬੀ ਬਦਲ ਉਸਾਰੋ ਮੁਹਿੰਮ ਦੋਰਾਨ 26 ਜਨਵਰੀ ਤੋਂ 6 ਫਰਵਰੀ ਤੱਕ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿੱਚ ਜਥੇਬੰਦੀ ਦੇ ਸਰਗਰਮ ਕਾਰਕੁੰਨਾਂ ਦੀ ਸ਼ਮੂਲੀਅਤ ਨੂੰ ਹੱਲਾਸ਼ੇਰੀ ਦੇ ਕੇ ਉਨ੍ਹਾਂ ਦੀ ਚੇਤਨਾ ਵਿਚ ਵਾਧਾ ਕੀਤਾ ਜਾਵੇਗਾ।ਇਸ ਮੌਕੇ ਬਲਾਕ ਆਗੂ ਬਲਜੀਤ ਬੱਲਰਾ,ਦਰਸ਼ਨ ਖੋਖਰ, ਰੋਸ਼ਨ ਮੂਣਕ, ਸਖਦੇਵ ਸ਼ਰਮਾ , ਮੱਖਣ ਪਾਪੜਾ, ਬੱਬੂ ਚੱਠੇ ਗੋਬਿੰਦਪੁਰਾ, ਬੰਟੀ ਢੀਂਡਸਾ, ਗਗਨ ਮੂਣਕ,ਬੀਰਬਲ ਹਮੀਰਗੜ੍ਹ, ਮਿਠੂ ਹਾਂਡਾ, ਗੁਰਮੀਤ ਮਹਾਸਿੰਘ ਵਾਲਾ । ਇਸ ਤੋਂ ਇਲਾਵਾ ਪਿੰਡ ਇਕਾਈਆ ਦੇ ਆਗੂ ਹਾਜ਼ਰ ਸਨ