ਫਗਵਾੜਾ /ਜਨਵਰੀ (ਰੀਤ ਪ੍ਰੀਤ ਪਾਲ ਸਿੰਘ )

ਫਗਵਾੜਾ ਵਿਖੇ ਪੱਤਰਕਾਰਾਂ ਦੀ ਇੱਕ ਅਹਿਮ ਬੈਠਕ ਫਗਵਾੜਾ ਦੇ ਰੈਸਟ ਹਾਊਸ ਵਿਖੇ ਕੀਤੀ ਗਈ। ਜਿਸ ਵਿੱਚ ਸਮੂਹ ਪੱਤਰਕਾਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ-ਵਟਾਦਰਾਂ ਕੀਤਾ ਗਿਆ ਅਤੇ ਸਮੂਹ ਪੱਤਰਕਾਰਾਂ ਨੇ ਵਿਚਾਰ ਪ੍ਰਗਟ ਕਰਦੇ ਕਿਹਾ ਕਿ ਪੱਤਰਕਾਰਾਂ ਨੂੰ ਰੋਜ਼ਾਨਾ ਆ ਰਹੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇੱਕ ਮੁੱਠ ਹੋ ਕੇ ਚਲਣਾ ਚਾਹੀਦਾ ਹੈ ਤੇ ਇਸ ਮੌਕੇ ਸਮੂਹ ਪੱਤਰਕਾਰਾਂ ਨੇ ਆਪਣੇ-ਆਪਣੇ ਵਿਚਾਰ ਦੱਸੇ। ਇਸ ਮੌਕੇ ਤੇ ਸਿਟੀ ਪ੍ਰੈਸ ਕਲੱਬ ਫਗਵਾੜਾ ਦਾ ਗਠਨ ਕੀਤਾ ਗਿਆ ਅਤੇ ਸਰਬਸੰਮਤੀ ਨਾਲ਼ ਹਰਜੀਤ ਸਿੰਘ ਰਾਮਗੜ੍ਹ ਨੂੰ ਚੇਅਰਮੈਂਨ ਅਤੇ ਅਮਰ ਕਿਸ਼ੋਰ ਪਾਸੀ ਨੂੰ ਸਿਟੀ ਪੈ੍ਰਸ ਕਲੱਬ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਅਮਰ ਕਿਸ਼ੋਰ ਪਾਸੀ ਨੇ ਕਿਹਾ ਕਿ ਜੋਂ ਪੱਤਰਕਾਰ ਭਾਈਚਾਰੇ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਹੈ ਉਸਨੂੰ ਮੈਂ ਤਨ ਦੇਹੀ ਨਾਲ ਨਿਭਾਆਵਾਗਾ ਅਤੇ ਇਸ ਮੋਕੇ ਤੇ ਹੇਠ ਲਿਖੀ ਕਾਰਜਕਰਨੀ ਵਿਚ ਸਿਟੀ ਪ੍ਰੈਸ ਕਲੱਬ ਦਾ ਵਿਸਥਾਰ ਕੀਤਾ ਗਿਆ ਜਿਸ ਵਿਚ ਚੈਅਰਮੈਨ ਹਰਜੀਤ ਸਿੰਘ ਰਾਮਗੜ੍ਹ, ਉਪ ਚੇਅਰਮੈਂਨ ਹਨੇਸ਼ ਮਹਿਤਾ, ਪ੍ਰਧਾਨ ਅਮਰ ਕਿਸ਼ੋਰ ਪਾਸੀ, ਸੀਨੀਅਰ ਵਾਈਸ ਪ੍ਰਧਾਨ ਰਵਿੰਦਰ ਆਨੰਦ, ਵਾਈਸ ਪ੍ਰਧਾਨ ਸੰਜੀਵ ਕਾਲੀਆ, ਮੀਤ ਪ੍ਰਧਾਨ ਵਿਜੈ ਸੋਨੀ, ਜਰਨਲ ਸੈਕਟਰੀ ਸ਼ਰਨਜੀਤ ਸਿੰਘ ਸੋਨੀ, ਸੈਕਟਰੀ ਨਵੀਨ ਕੁਮਾਰ, ਜੁਆਇੰਟ ਸੈਕਟਰੀ ਯਤਿਨ, ਕੈਸ਼ੀਅਰ ਅਮਰੀਕ ਖੁਰਮਪੁਰ, ਪੀ ਆਰ ਓ ਅਰੁਣ ਕੁਮਾਰ, ਜੁਆਇਟ ਪੀ.ਆਰ.ਓ. ਹਰੀਸ਼ ਭੰਡਾਰੀ, ਦਫ਼ਤਰ ਸਕੱਤਰ ਮਨੂ ਚਾਵਲਾ, ਸਲਾਹਕਾਰ ਆਰ.ਪੀ.ਸਿੰਘ,ਐਗਜੈਕਟਿਵ ਮੈਂਬਰ ਅਸ਼ੋਕ,ਅਮ੍ਰਿਤਪਾਲ ,ਸੰਜੀਵ ਆਦਿ ਚੁਣੇ ਗਏ।