• ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੇ ਅਰਦਾਸ ਕੀਤੀ
ਮੂਣਕ, 28 ਜਨਵਰੀ (ਨਰੇਸ ਤਨੇਜਾ)
‘ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਇਸ ਵਾਰ 80 ਤੋਂ ਵੱਧ ਸੀਟਾਂ ‘ਤੇ ਜਿੱਤ ਹਾਸਲ ਕਰਕੇ ਪੰਜਾਬ ‘ਚ ਸਰਕਾਰ ਬਣਾਵੇਗਾ। ਅਕਾਲੀ-ਬਸਪਾ ਗਠਜੋੜ ਸਰਕਾਰ ਪੰਜਾਬ ਦੀ ਭਾਈਚਾਰਕ ਏਕਤਾ ਤੇ ਵਿਕਾਸ ਦੀ ਪ੍ਰਤੀਕ ਹੋਵੇਗੀ।’ ਇਹ ਦਾਅਵਾ ਅੱਜ ਇੱਥੇ ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਮੂਣਕ ਵਿਖੇ ਨਤਮਸਤਕ ਹੋਣ ਤੋਂ ਬਾਅਦ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਆਪਣੀ ਜਿੱਤ ਦੀ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ। ਇਸ ਮੌਕੇ ਭਾਈ ਲੌਂਗੋਵਾਲ ਦੇ ਭਾਰੀ ਗਿਣਤੀ ਸਮਰਥਕ ਵੀ ਹਾਜ਼ਰ ਸਨ। ਭਾਈ ਲੌਂਗੋਵਾਲ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇਸ ਵਾਰ ਪੰਜਾਬ ਚੋਣਾਂ ਵਿਚ ਪੰਜਾਬ ਨੂੰ ਬਰਬਾਦ ਕਰਨ ਅਤੇ ਪੰਜਾਬ ਨੂੰ ਬਚਾਉਣ ਵਾਲਿਆਂ ਵਿਚਾਲੇ ਸਿੱਧੀ ਲੜਾਈ ਹੈ
ਇਸ ਮੌਕੇ ਉਨ੍ਹਾਂ ਦੇ ਨਾਲ ਗਿਆਨੀ ਨਰਿੰਜਣ ਸਿੰਘ ਭੂਟਾਲ, ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ, ਨਿਰਮਲ ਸਿੰਘ ਕੜੈਲ, ਗੋਲਡੀ ਚੀਮਾ, ਜਸਪਾਲ ਸਿੰਘ ਦੇਹਲਾਂ (ਤਿੰਨੇ ਸਾਬਕਾ ਚੇਅਰਮੈਨ), ਸੂਰਜ ਮੱਲ ਗੁਲਾੜੀ, ਅਜੈਬ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਰਤਨ ਸਿੰਘ, ਨਵਜੋਤ ਸਿੰਘ ਮਕੋਰੜ, ਦਵਿੰਦਰ ਕੁਮਾਰ ਨੀਟੂ, ਨੈਬ ਸਿੰਘ ਪੂਨੀਆ, ਜੱਗਾ ਸਿੰਘ ਜੈਲਦਾਰ, ਰਣਬੀਰ ਸਿੰਘ ਚੋਟੀਆਂ, ਸੇਵਾ ਸਿੰਘ ਬੱਲਰਾਂ (ਸਾਰੇ ਸਰਕਲ ਪ੍ਰਧਾਨ), ਭਗਵੰਤ ਸਿੰਘ ਮੰਡਵੀ, ਰਤਨ ਕਰੌਦਾ, ਜੋਰਾ ਸਿੰਘ ਡੂਡੀਆਂ, ਬਿੰਦਰ ਸਿੰਘ ਰਾਏਧਰਾਣਾ, ਦਰਸ਼ਨ ਸਿੰਘ ਸਾਬਕਾ ਸਰਪੰਚ, ਬਲਕਾਰ ਸਿੰਘ, ਕਪੂਰ ਸਿੰਘ ਬੱਲਰਾਂ, ਜਸਵਿੰਦਰ ਸਿੰਘ ਬੱਲਰਾਂ, ਦਲਜੀਤ ਸਿੰਘ ਸਰਾਓ, ਹਰਜਿੰਦਰ ਸਿੰਘ ਸਰਪੰਚ, ਕੇਵਲ ਸਿੰਘ ਸਰਪੰਚ, ਰੇਸ਼ਮ ਸਿੰਘ, ਕੈਪਟਨ ਅਮਰਜੀਤ ਸਿੰਘ ਲਹਿਰਾ, ਬੀਬੀ ਕਵਲਜੀਤ ਕੌਰ ਖੰਨਾ, ਆਸ਼ੂ ਜਿੰਦਲ, ਕਪਿਲਾਸ਼ ਐਮ.ਸੀ., ਹਰਿੰਦਰ ਸਿੰਘ ਕਾਕਾ ਜੋਸਨ, ਗੁਰਲਾਲ ਸਿੰਘ ਬਾਦਲਗੜ੍ਹ, ਧਰਮਵੀਰ ਬਾਓਪੁਰ, ਜਗਪਾਲ ਸਿੰਘ ਗੁਲਾੜੀ, ਰਾਮਮਿਹਰ ਸਿੰਘ ਟੋਨੀ, ਸ਼ੰਕਰ ਬਾਹਮਣੀਵਾਲਾ, ਹਰਜਿੰਦਰ ਸਿੰਘ ਸਾਬਕਾ ਡਿਪਟੀ ਜੇਲ੍ਹਰ, ਤਰਲੋਕ ਸਿੰਘ ਹਾਂਡਾ, ਸੁਰਿੰਦਰ ਸਿੰਘ ਰਾਮਗੜ੍ਹ ਗੁੱਜਰਾਂ, ਗੁਰਜੰਟ ਸਿੰਘ ਗਨੋਟਾ, ਸੁਰੇਸ਼ ਸਿੰਘ, ਮਹਿੰਦਰ ਸਿੰਘ ਗੁਲਾੜੀ, ਸਹੀ ਰਾਮ ਠਸਕਾ, ਸੁਖਦੇਵ ਖਾਨ, ਸਤਪਾਲ ਸਿੰਘ ਅਨਦਾਣਾ, ਨਫੇ ਸਿੰਘ ਭੂਲਣ, ਮਹਿੰਦਰ ਸਿੰਘ ਬਨਾਰਸੀ, ਬਿੰਦਰ ਸਿੰਘ ਰਾਏਧਰਾਣਾ, ਗੁਰਜੰਟ ਸਿੰਘ ਸਾਬਕਾ ਸਰਪੰਚ ਭੂਟਾਲ ਖੁਰਦ, ਜਗਰਾਜ ਸਿੰਘ ਭੂਟਾਲ ਖੁਰਦ, ਜੰਗਣ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਸੀਤਾ ਸੇਖੂਵਾਲ, ਰਣਜੀਤ ਸਿੰਘ ਮੈਂਬਰ, ਰਜਿੰਦਰ ਸਿੰਘ ਪ੍ਰਧਾਨ ਕੜੈਲ, ਨੈਬ ਸਿੰਘ ਪੂਨੀਆ, ਕਰਮਜੀਤ ਸਿੰਘ ਸ਼ੰਮੀ ਜਲੂਰ, ਭੀਮ ਸਿੰਘ, ਗੁਲਜ਼ਾਰ ਸਿੰਘ, ਸੰਪੂਰਨ ਸਿੰਘ ਸਲੇਮਗੜ੍ਹ, ਬਲਕਾਰ ਸਿੰਘ ਬਾਦਲਗੜ੍ਹ, ਪਰਮਜੀਤ ਸਿੰਘ ਨਵਾਂਗਾਓਂ, ਮਲਕੀਤ ਸਿੰਘ ਮਾਨ, ਨਗਿੰਦਰ ਸਿੰਘ ਬਖੌਰਾ ਖੁਰਦ, ਲਖਵਿੰਦਰ ਸਿੰਘ ਬਖੌਰਾ ਕਲਾਂ, ਮੰਗਤ ਰਾਮ ਬਖੌਰਾ ਕਲਾਂ, ਰਾਮਪਾਲ ਬਖੌਰਾ ਖੁਰਦ, ਪ੍ਰਤਾਪ ਸਿੰਘ ਬਖੌਰਾ ਖੁਰਦ, ਦਵਿੰਦਰ ਸਿੰਘ ਚੋਟੀਆਂ, ਰਾਮ ਸਿੰਘ ਕਾਲਵਣਜਾਰਾ, ਦਵਿੰਦਰ ਸਿੰਘ ਕਾਲਵਣਜਾਰਾ, ਮਲਕੀਤ ਸਿੰਘ ਸੈਣੀ, ਮੱਖਣ ਭਾਈ ਕੀ ਪਿਸ਼ੌਰ, ਦਰਸ਼ਨ ਸਿੰਘ ਭਾਈ ਕੀ ਪਿਸ਼ੌਰ, ਸੁਖਦੇਵ ਸਿੰਘ ਭਾਈ ਕੀ ਪਿਸ਼ੌਰ, ਮਾਤੇ ਰਾਮ ਸੈਣੀ ਭੂਲਣ, ਸੱਤਾ ਭੂਲਣ, ਕਤਾਬ ਸਿੰਘ ਅਨਦਾਣਾ, ਦੇਵਾ ਸਿੰਘ ਅਨਦਾਣਾ, ਈਸ਼ਵਰ ਸਿੰਘ ਅਤੇ ਲੀਲਾ ਗੁਲਾੜੀ ਆਦਿ ਵੀ ਹਾਜ਼ਰ ਸਨ।