ਵੱਡੀ ਗਿਣਤੀ ਨੌਜਵਾਨ ਆਪ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਸੰਯੁਕਤ ’ਚ ਹੋਏ ਸ਼ਾਮਲ
ਝੂਠ ਬੋਲ ਕੇ ਲੋਕਾਂ ਨੂੰ ਗੰੁਮਰਾਹ ਨਹੀਂ ਕਰ ਸਕਦੀ ਆਮ ਆਦਮੀ ਪਾਰਟੀ-ਢੀਂਡਸਾ
ਮੂਨਕ, 28 ਜਨਵਰੀ (ਨਰੇਸ ਤਨੇਜਾ )-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅਤੇ ਹਲਕਾ ਲਹਿਰਾ ਤੋਂ ਉਮੀਦਵਾਰ ਸ੍ਰ. ਪਰਮਿੰਦਰ ਸਿੰਘ ਢੀਂਡਸਾ ਦੀ ਚੋਣ ਮੁਹਿੰਮ ਨੂੰ ਉਸ
ਸਮੇਂ ਭਾਰੀ ਬਲ ਮਿਲਿਆ, ਜਦੋਂ ਹਲਕੇ ਪਿੰਡ ਬੱਲਰ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਜਗਤਾਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਅਤੇ ਸ੍ਰ. ਢੀਂਡਸਾ ਨੂੰ ਹਲਕੇ ਵਿੱਚੋਂ ਰਿਕਾਰਡਤੋੜ ਵੋਟਾਂ ਨਾਲ ਜਿਤਾਉਣ ਦਾ ਅਹਿਦ ਲਿਆ। ਇਸ ਮੌਕੇ ਨੌਜਵਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੰਪੂਰਨ ਕਮਾਂਡ ਦਿੱਲੀ ਵਾਲੇ ਚਲਾ ਰਹੇ ਹਨ ਅਤੇ ਇਨ੍ਹਾਂ ਤੋਂ
ਸੂਬੇ ਦੀ ਭਲਾਈ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ। ਅੱਜ ਆਮ ਆਦਮੀ ਪਾਰਟੀ ਦੀ ਸੱਚਾਈ
ਬਾਰੇ ਪੂਰੇ ਸੂਬੇ ਦੇ ਲੋਕ ਜਾਣ ਚੁੱਕੇ ਹਨ ਕਿ ਕਿਸ ਤਰ੍ਹਾਂ ਇਨ੍ਹਾਂ ਨੇ ਪਾਰਟੀ
ਉਮੀਦਵਾਰਾਂ ਨੂੰ ਟਿਕਟਾਂ ਬੋਲੀਆਂ ਲਾ ਕੇ ਵੇਚੀਆਂ ਹਨ। ਜੋ ਲੋਕ ਅੱਜ ਆਪਣੇ ਮਿਹਨਤੀ ਵਰਕਰਾਂ ਨੂੰ ਦਰਕਿਨਾਰ ਕਰਕੇ ਪੈਸਾ ਕਮਾਉਣ ਲਈ ਟਿਕਟਾਂ ਵੇਚ ਰਹੇ ਹਨ, ਉਹ ਅੱਗੇ ਕੀ ਸੂਬੇ ਦੇ ਲੋਕਾਂ ਦਾ ਭਲਾ ਕਰਨਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਗਿਆ ਹੈ, ਲੇਕਿਨ ਕਮਾਂਡ ਹਾਲੇ ਵੀ ਦਿੱਲੀ ਵਾਲਿਆਂ ਦੇ ਹੱਥ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਟਿਕਟਾਂ ਦੀ ਵੰਡ ਭਗਵੰਤ ਮਾਨ ਵੱਲੋਂ ਕੀਤੀ ਜਾਣੀ ਸੀ। ਵੈਸੇ ਵੀ ਆਪ ਦੇ ਇਸ਼ਤਿਹਾਰਾਂ ਵਿੱਚ ਤੁਸੀਂ ਦੇਖ ਸਕਦੇ ਹੋਏ ਕਿ ਇੱਕ ਮੌਕਾ ਕੇਜਰੀਵਾਲ ਨੂੰ ਦੇਣ ਦੀ ਗੱਲ ਆਖੀ ਜਾ ਰਹੀ ਹੈ, ਨਾ ਕਿ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਨੂੰ ਮੌਕਾ ਦੇਣ ਦੀ। ਇਨ੍ਹਾਂ ਗੱਲਾਂ ਤੋਂ ਦਿੱਲੀ ਵਾਲਿਆਂ ਦੇ ਇਰਾਦੇ ਭਲੀ ਭਾਂਤ
ਸਮਝੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆਪ ਝੂਠ ਬੋਲ ਕੇ ਹੁਣ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੀ। ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਿਛਲੇ ਪੰਜ ਸਾਲਾਂ ਦੌਰਾਨ ਹਲਕੇ ਦਾ ਵਿਕਾਸ ਕਿਸ ਨੇ ਕਰਵਾਇਆ ਹੈ ਅਤੇ ਕੌਣ ਤੁਹਾਡੇ ਦੁੱਖ-ਸੁੱਖ ਦਾ ਸਾਥੀ ਰਿਹਾ ਹੈ।
ਸ੍ਰ. ਢੀਂਡਸਾ ਨੇ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋ ਨੌਜਵਾਨ ਆਗੂਆਂ ਦਾ ਤਹਿ ਦਿਲੋਂ ਸਵਾਗਤ ਕਰਦਿਆਂ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪਾਰਟੀ
ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਸਭ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ
ਜਾਣਗੇ। ਇਸ ਮੌਕੇ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਸੰਯਕੁਤ ਵਿੱਚ ਸ਼ਾਮਲ ਹੋਏ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਰਹਿ ਕੇ ਬਹੁਤ ਮਿਹਨਤ ਕੀਤੀ ਪਰ ਉਨ੍ਹਾਂ ਦੇ ਹਲਕੇ ਦਾ ਕੋਈ ਕੰਮ ਨਹੀਂ ਹੋਇਆ ਅਤੇ ਨਾ ਹੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿੱਚ ਕੋਈ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਇਆ। ਆਪ ਵਿੱਚ ਮਿਹਨਤੀ ਵਰਕਰਾਂ ਲਈ
ਕੋਈ ਥਾਂ ਨਹੀਂ ਹੈ। ਸਿਰਫ ਤੇ ਸਿਰਫ਼ ਪੈਸੇ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਦੋਂਕਿ ਸ੍ਰ. ਢੀਂਡਸਾ ਨੇ ਵਿਕਾਸ ਲਈ ਕਦੇ ਗ੍ਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ, ਜਿਸ ਕਰਕੇ ਉਹ ਆਪ ਨੂੰ ਛੱਡ ਕੇ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਸ਼ਾਮਲ ਹੋਣ ਵਾਲਿਆਂ ਵਿੱਚ ਆਪ ਦੇ ਸਰਗਰਮ ਆਗੂ ਜਗਤਾਰ ਸਿੰਘ ਤੋਂ ਇਲਾਵਾ ਸਤਪਾਲ ਸਿੰਘ, ਸੇਵਾ
ਸਿੰਘ, ਮੇਹਰ ਸਿੰਘ, ਸਮਸ਼ੇਰ ਸਿੰਘ, ਸਤਿਗੁਰ ਸਿੰਘ, ਕੁਲਦੀਪ ਸਿੰਘ, ਰਾਜੂ ਸਿੰਘ, ਚਮਕੌਰ ਸਿੰਘ, ਲਵਪ੍ਰੀਤ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ, ਗਾਂਧੀ ਸਿੰਘ, ਸੁਰੇਸ਼
ਸਿੰਘ, ਸੱਤਾ ਸਿੰਘ, ਗੋਪਾਲ ਸਿੰਘ, ਹਰਪਾਲ ਸਿੰਘ, ਜਸਵਿਨਰ ਕੌਰ, ਮਨਜੀਤ ਕੌਰ, ਚਰਨਜੀਤ
ਕੌਰ, ਸੁਖਪਾਲ ਕੌਰ, ਨਰਾਤਾ ਸਿੰਘ ਪੰਚ ਅਤੇ ਹੋਰ ਵੱਡੀ ਗਿਣਤੀ ਆਗੂਆਂ ਤੇ ਵਰਕਰਾਂ ਨੇ
ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ
ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਸ੍ਰ. ਢੀਂਡਸਾ ਦੇ ਨਾਲ ਸੁਖਵੰਤ ਸਿੰਘ ਸਰਾਓ, ਰਾਮਪਾਲ ਸਿੰਘ ਬਹਿਣੀਵਾਲ,
ਮਾਸਟਰ ਦਲਜੀਤ ਸਿੰਘ, ਕੁਲਦੀਪ ਸਿੰਘ ਫੌਜੀ, ਸਲੀਮ ਅਲੀ ਖਾਨ, ਮਨਜੀਤ ਸਿੰਘ ਪੰਚਾਇਤ
ਮੈਂਬਰ, ਕੁਲਦੀਪ ਸਿੰਘ ਪੱਪੂ ਬੱਲਰਾਂ, ਭੁਪਿੰਦਰ ਸਿੰਘ , ਬਲਾਕ ਸੰਮਤੀ ਮੈਂਬਰ ਪੱਪੂ, ਸੁਰਜੀਤ ਸਿੰਘ ਸਰਕਲ ਪ੍ਰਧਾਨ, ਗੁਰਮੇਲ ਸਿੰਘ ਮੇਲੀ, ਮਿੱਠੂ ਸਿੰਘ ਕਾਹਨੇਕੇ ਐਸਜੀਪੀਸੀ
ਮੈਂਬਰ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਹਾਜਰ ਸਨ।
ਫੋਟੋ- ਪਿੰਡ ਬਲਰ੍ਹਾਂ ਵਿਖੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਸੰਯੁਕਤ ਵਿੱਚ
ਸ਼ਾਮਲ ਹੋਏ ਪਰਿਵਾਰ ਸ੍ਰ. ਢੀਂਡਸਾ ਦੇ ਨਾਲ।