ਆਦਮਪੁਰ 29 ਜਨਵਰੀ (ਰਣਜੀਤ ਸਿੰਘ ਬੈਂਸ)- ਆਦਮਪੁਰ ਹਲਕੇ ’ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਵੱਲੋਂ ਆਦਮਪੁਰ ਤੋਂ ਉਮੀਦਵਾਰ ਜੀਤ ਲਾਲ ਭੱਟੀ ਦੇ ਹੱਕ ’ਚ ਰੈਲੀ ਕੀਤੀ ਗਈ। ਉਮੀਦਵਾਰ ਜੀਤ ਲਾਲ ਭੱਟੀ ਅਤੇ ਅਸ਼ੋਕ ਕੁਮਾਰ ਨੇ ਆਦਮਪੁਰ ਆਉਣ ਤੇ ਅਰਵਿੰਦ ਕੇਜਰੀਵਾਲ ਨੂੰ ਜੀ ਆਇਆਂ ਕਿਹਾ ਅਤੇ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਵਿਰੋਧੀਆਂ ’ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕੇ ਅਕਾਲੀ, ਕਾਂਗਰਸ ਦੋਵਾਂ ਨੇ ਗਠਜੋੜ ਦੀ ਸਰਕਾਰ ਚਲਾਈ ਹੈ ਤੇ ਪੰਜਾਬ ਨੂੰ ਲੁੱਟਿਆ ਹੈ। ਪੰਜਾਬ ਵਿੱਚ ਸਾਰੇ ਧਰਮਾਂ ‘ਚ ਬੇਅਦਬੀ ਦੀਆਂ ਇੰਨੀਆਂ ਘਟਨਾਵਾਂ ਹੋਈਆਂ ਪਰ ਪੰਜਾਬ ਪੁਲਿਸ ਰਾਜਨੀਤਕ ਦਬਾਅ ਹੇਠ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਅਸੀਂ ਸਾਰੇ ਧਰਮਾਂ ‘ਚ ਹੋ ਰਹੀਆਂ ਬੇਅਬਦੀਆਂ ਨੂੰ ਰੋਕਾਂਗੇ ਤੇ ਭਾਈਚਾਰਕ ਸਾਂਝ ਕਾਇਮ ਕਰਾਂਗੇ। ਪੰਜਾਬ ਕੋਲ ਪੈਸੇ ਦੀ ਕਮੀ ਨਹੀਂ ਫਿਰ ਵੀ ਪੰਜਾਬ ਸਿਰ 3.5 ਕਰੋੜ ਦਾ ਕਰਜ਼ਾ ਹੈ। ਜਿਵੇਂ ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਇਆ ਹੈ ਉਵੇਂ ਪੰਜਾਬ ਬਣਾਵਾਂਗੇ। ਨੌਜਵਾਨਾਂ ਲਈ ਨੌਕਰੀਆਂ ਅਤੇ ਹਰ ਵਰਗ ਦੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਬਾਵਾਂਗੇ । ਉਨ੍ਹਾਂ ਨੇ ਭਗਵੰਤ ਮਾਨ ਦੀਆਂ ਤਾਰੀਫ਼ਾਂ ਕਰਦਿਆਂ ਕਿਹਾ ਕਿ ਪੰਜਾਬ ਨੂੰ ਇਕ ਕੱਟੜ ਅਤੇ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ ਜੋ ਪੰਜਾਬ ਦੀ ਬੇਹਤਰੀ ਲਈ ਕੰਮ ਕਰ ਸਕੇ। ਇਸ ਮੌਕੇ ਉਨ੍ਹਾਂ ਨੇ ਵਪਾਰੀਆਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਿਹਾ ਕਿ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਵੇਗੀ ਤਾਂ ਨਵਾਂ ਪੰਜਾਬ ਤਰੱਕੀ ਵਾਲਾ ਪੰਜਾਬ ਬਣਾਇਆ ਜਾਵੇਗਾ। ਇਸ ਮੌਕੇ ਪਰਮਜੀਤ ਸਿੰਘ ਰਾਜਵੰਸ਼,ਸਕੱਤਰ ਸਿੰਘ,ਪ੍ਰੋ ਹਰਬੰਸ ਸਿੰਘ ਬੋਲੀਨਾਂ, ਸੁਖਵਿੰਦਰ ਕੌਰ ਸ਼ਹਿਰੀ ਪ੍ਰਧਾਨ ਭੋਗਪੁਰ, ਹਰਿੰਦਰ ਸਿੰਘ, ਜਸਵੰਤ ਸਿੰਘ, ਮੰਗਤ ਸਿੰਘ, ਵਰਕਤ ਰਾਮ, ਦੇਵ ਮਨੀ, ਡਾਕਟਰ ਚਰਨਜੀਤ, ਤਰਲੋਚਨ ਬੱਧਣ, ਬਲਬੀਰ ਸਿੰਘ, ਜਸਵਿੰਦਰ ਸਿੰਘ ਸੈਣੀ, ਹਨਿੰਦਰਸਿੰਘ, ਧਰਮਪਾਲ ਪੰਡੋਰੀ, ਹੈਪੀ ਹਰੀਪੁਰ, ਗੁਰਵਿੰਦਰ ਸਿੰਘ ਸੱਗਰਾਂਵਾਲੀ, ਉਂਕਾਰ ਸਿੰਘ, ਕੁਲਵਿੰਦਰ ਸਾਬੀ, ਕੁਲਵੀਰ ਕੌਰ ਸਮੇਤ ਬਹੁਤ ਸਾਰੇ ਆਪ ਆਗੂ ਤੇ ਵਰਕਰ ਹਾਜਰ ਸਨ।