ਮੂਨਕ, 29ਜਨਵਰੀ (ਨਰੇਸ ਤਨੇਜਾ )- ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਹਲਕਾ ਲਹਿਰਾ ਤੋਂ ਉਮੀਦਵਾਰ ਸ੍ਰ. ਪਰਮਿੰਦਰ ਸਿੰਘ ਢੀਂਡਸਾ ਦੀ ਧਰਮ ਪਤਨੀ ਬੀਬੀ ਗਗਨਦੀਪ ਕੌਰ ਢੀਂਡਸਾ ਵੱਲੋਂ ਅੱਜ ਮੂਨਕ ਵਿਖੇ ਡੋਰ-ਟੂ-ਡੋਰ ਚੋਣ ਮੁਹਿੰਮ ਤਹਿਤ ਵਾਰਡ ਨੰਬਰ 4 – 5 ਅਤੇ 6 ਅਧੀਨ ਘਰ ਘਰ ਜਾ ਕੇ ਵੋਟਾਂ ਮੰਗੀਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਗਗਨਦੀਪ ਕੌਰ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਦੇ ਸਾਂਝੇ ਉਮੀਦਵਾਰ ਸ੍ਰ ਪਰਮਿੰਦਰ ਸਿੰਘ ਢੀਂਡਸਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਬੀਬੀ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਲੋਕਾਂ ਦੀ ਆਪਣੀ ਪਾਰਟੀ ਹੈ, ਜਿਸਦਾ ਉਦੇਸ਼ ਸਿਰਫ ਤੇ ਸਿਰਫ਼ ਸੂਬੇ ਦਾ ਵਿਕਾਸ ਅਤੇ ਲੋਕ ਭਲਾਈ ਦੇ ਕੰਮ ਕਰਨਾ ਹੈ | ਉਨ੍ਹਾਂ ਕਿਹਾ ਕਿ ਸ੍ਰ. ਢੀਂਡਸਾ ਨੇ ਹਮੇਸ਼ਾ ਨੌਜਵਾਨਾਂ ਦੀ ਬੇਹਤਰੀ, ਹਲਕੇ ਦੀ ਤਰੱਕੀ ਅਤੇ ਕਿਸਾਨਾਂ, ਮਜਦੂਰਾਂ, ਵਪਾਰੀਆਂ ਅਤੇ ਦੁਕਾਨਦਾਰਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਅਤੇ ਹਮੇਸ਼ਾ ਕਰਦੇ ਰਹਿਣਗੇ,
ਇਸ ਮੌਕੇ ਪ੍ਰਕਾਸ਼ ਮਲਾਣਾ, ਜੈਪਾਲ ਸੈਣੀ, ਭੀਮ ਸੈਨ ਗਰਗ, ਰਾਮਪਾਲ ਸਿੰਘ ਸੂਰਜਣਭੈਣੀ, ਕਾਬਲ ਸੇਖੋਂ, ਕਸ਼ਿਸ਼ ਅਰੌੜਾ, ਸ਼ੀਲਾ ਦੇਵੀ, ਬਲਕਾਰ ਨੰਬਰਦਾਰ, ਪ੍ਰਦੀਪ ਰਾਓ, ਰਕੇਸ਼ ਕੁਮਾਰ,ਮਹਿਕ ਗਰਗ : ਲਕਸ਼ਮੀ ਸਰਮਾ ,ਨਰਿੰਦਰ ਕੌਰ, ਮੰਜੂ ਸਰਮਾ,ਮਨਪ੍ਰੀਤ ਕੌਰ ਬੰਟੂ ਸੈਣੀ ਅਜਮੇਰ ਸਿੰਘ ਕ੍ਰਾਂਤੀ
ਆਦਿ ਪਾਰਟੀ ਆਗੂ ਅਤੇ ਵਰਕਰ ਮੌਜੂਦ ਸਨ
ਫੋਟੋ ਕੈਪਸ਼ਨ- ਮੂਨਕ ਵਿਖੇ ਬੀਬੀ ਗਗਨਦੀਪ ਕੌਰ ਢੀਂਡਸਾ ਡੋਰ-ਟੂ-ਡੋਰ ਮੁਹਿੰਮ ਤਹਿਤ ਵੋਟਰਾਂ ਨੂੰ ਮਿਲਦੇ ਹੋਏ |