ਮੂਣਕ, 30 ਜਨਵਰੀ
ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਇੱਥੇ ਵੱਖ-ਵੱਖ ਥਾਈਂ ਕੀਤੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਘਰ-ਘਰ ਨੌਕਰੀਆਂ ਦੇਣ ਦੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੱਖਾਂ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਆਉਣ ‘ਤੇ ਇਕ ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਦਸ ਲੱਖ ਨਿੱਜੀ ਉਦਯੋਗਾਂ ਵਿਚ ਰੁਜ਼ਗਾਰ ਮੁਹੱਈਆ ਕਰਵਾਏ ਜਾਣਗੇ।
ਭਾਈ ਲੌਂਗੋਵਾਲ ਨੇ ਇੱਥੋਂ ਨੇੜਲੇ ਪਿੰਡ ਹਮੀਰਗੜ੍ਹ, ਭੂੰਦੜ ਭੈਣੀ, ਬੱਲਰਾਂ ਅਤੇ ਮਕੋਰੜ ਸਾਹਿਬ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਪੰਜਾਬ ‘ਚ ਅਕਾਲੀ-ਬਸਪਾ ਸਰਕਾਰ ਬਣਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਘਰ-ਘਰ ਨੌਕਰੀ ਦੇਣ ਅਤੇ ਬੇਰੁਜ਼ਗਾਰਾਂ ਨੂੰ 2500 ਰੁਪਏ ਭੱਤੇ ਦੇਣ ਦੇ ਝੂਠੇ ਵਾਅਦੇ ਕੀਤੇ ਸਨ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਬੇਰੁਜ਼ਗਾਰੀ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਵਿਚ ਕਿਸੇ ਨੌਜਵਾਨ ਨੂੰ ਰੁਜ਼ਗਾਰ ਖਾਤਰ ਧੱਕੇ ਨਹੀਂ ਖਾਣੇ ਪੈਣਗੇ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਨੂੰ ਰਿਕਾਰਡਤੋੜ ਵੋਟਾਂ ਨਾਲ ਜੇਤੂ ਬਣਾ ਕੇ ਵਿਧਾਨ ਸਭਾ ਵਿਚ ਭੇਜਿਆ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਨਿਰਮਲ ਸਿੰਘ ਕੜੈਲ, ਸੂਰਜ ਮੱਲ ਗੁਲਾੜੀ, ਮਲਕੀਤ ਸਿੰਘ ਸੈਣੀ ਸਾਬਕਾ ਐਮ.ਸੀ., ਸ਼ਮਸ਼ੇਰ ਸਿੰਘ ਸ਼ੇਰਾ ਸਾਬਕਾ ਐਮ.ਸੀ., ਤਰਸੇਮ ਸਿੰਘ ਸਾਬਕਾ ਐਮ.ਸੀ., ਰਜਿੰਦਰ ਸਿੰਘ ਸਾਬਕਾ ਐਮ.ਸੀ., ਰਘੂਨੰਦਨ, ਨਰਿੰਜਣ ਸਿੰਘ ਸਰਾਓ, ਪਵਨ ਕੁਮਾਰ ਸਾਬਕਾ ਐਮ.ਸੀ., ਬਲਜੀਤ ਸਿੰਘ ਗੁੱਡੂ ਸਾਬਕਾ ਐਮ.ਸੀ., ਕਾਲਾ ਰਾਮ ਐਮ.ਸੀ., ਭੋਲਾ ਸਿੰਘ ਭਗਤ ਨਾਮਦੇਵ ਸਭਾ, ਪ੍ਰਿੰਸੀਪਲ ਮੇਘ ਸਿੰਘ, ਹੈਰੀ ਮਾਂਗਟ ਸਾਬਕਾ ਐਮ.ਸੀ., ਸੁਰਿੰਦਰ ਸੰਗਰੋਲੀ ਜ਼ਿਲ੍ਹਾ ਇੰਚਾਰਜ ਬਸਪਾ, ਜਗਜੀਤ ਸਿੰਘ ਖੰਡੇਬਾਦ,ਰਾਮ ਦਾਸ ਭੁੱਕਲ ਜ਼ਿਲ੍ਹਾ ਮੀਤ ਪ੍ਰਧਾਨ, ਰਾਜਵੀਰ ਸਿੰਘ ਹਲਕਾ ਮੀਤ ਪ੍ਰਧਾਨ, ਭੂਰਾ ਸਿੰਘ ਲੇਹਲ ਖੁਰਦ ਹਲਕਾ ਸਕੱਤਰ, ਗੁਰਜੀਤ ਸਿੰਘ ਸ਼ਹਿਰੀ ਇੰਚਾਰਜ, ਰਜਿੰਦਰ ਸਿੰਘ ਸ਼ਹਿਰੀ ਪ੍ਰਧਾਨ, ਕਿਸ਼ਨ ਜੱਸਲ, ਰਿੰਕੂ, ਬੀਰਬਲ, ਰਾਜ ਕੁਮਾਰ ਬਾਪੁਰ ਅਤੇ ਰਾਮ ਰੂਪ ਠਸਕਾ ਆਦਿ ਵੀ ਹਾਜ਼ਰ ਸਨ।