ਗੜ੍ਹਦੀਵਾਲਾ,ਆਦਮਪੁਰ 31 ਜਨਵਰੀ (ਰਣਜੀਤ ਸਿੰਘ ਬੈਂਸ)-ਥਾਣਾ ਗੜ੍ਹਦੀਵਾਲਾ ਦੇ ਅਧੀਨ ਪੈਂਦੇ ਪਿੰਡ ਤੂਰਾਂ ਵਿਖੇ ਗੁਜਰਾਂ ਦੇ ਡੇਰੇ ਤੇ ਬਾਥਰੂਮ ਵਿੱਚ ਪਰਵਾਸੀ ਮਜਦੂਰਾਂ ਦੀ ਇਕ ਨਾਬਾਲਗ ਲੜਕੀ ਦੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸੰਬੰਧੀ ਮਿਰਤਕ ਲੜਕੀ ਦੇ ਪਿਤਾ ਰਾਮ ਲਖਨ ਪੁੱਤਰ ਚੌਧਰੀ ਪਿੰਡ ਬੀਰੂਜੋਰ ,ਥਾਣਾ ਹਰੀਆਵਾਂ,ਜਿਲ੍ਹਾ ਹਰਦੋਈ, ਯੂ ਪੀ ਹਾਲਵਾਸੀ ਪਿੰਡ ਲਿਟਾਂ ਤੇ ਦੱਸਿਆ ਕਿ ਸਾਡਾ ਪੂਰਾ ਪਰਿਵਾਰ ਪਿੰਡ ਲਿਟਾਂ ਮੋੜ ਵਿਖੇ ਲਗਭਗ ਪੰਜ ਸਾਲਾਂ ਤੋਂ ਆਪਣੀਆਂ ਝੁੱਗੀਆਂ ਵਿਚ ਰਹਿ ਰਹੇ ਹਾਂ ਅਤੇ ਅਸੀਂ ਪਿਛਲੇ ਕੁਝ ਸਮੇਂ ਤੋਂ ਰਹਿਮਤ ਅਲੀ ਪੁੱਤਰ ਮੂਸਾ,ਦੇ ਕੋਲ ਕੱਟੇ ਹੋਏ ਰੁੱਖਾਂ ਦੀਆਂ ਟਾਹਣੀਆਂ ਦੀ ਕੁਤਰਾਈ ਕਰਨ ਦਾ ਕੰਮ ਕਰਦੇ ਸੀ ।ਕੱਲ੍ਹ ਮੈਂ ਕੰਮ ਦੇ ਸਿਲਸਲੇ ਵਿੱਚ ਕਿਧਰੇ ਗਿਆ ਹੋਇਆ ਸੀ ਅਤੇ ਮੇਰੀ ਛੋਟੀ ਲੜਕੀ ਨੀਸ਼ੂ (15 ਸਾਲ) ਘਰੋਂ ਕਰੀਬ 11 ਵਜੇ ਸਵੇਰੇ ਦੁਕਾਨ ਲਈ ਸਮਾਨ ਲੈਣ ਗਈ ਲੇਕਿਨ ਜਦੋਂ ਸ਼ਾਮ ਤੱਕ ਘਰ ਵਾਪਸ ਨਾ ਪਹੁੰਚਣ ਕਰਕੇ ਅਸੀਂ ਭਾਲ ਕਰਨੀ ਸ਼ੁਰੂ ਕਰ ਦਿੱਤੀ ਪ੍ਰੰਤੂ ਕਿਧਰੇ ਵੀ ਨਾ ਮਿਲੀ ।ਅੱਜ ਸਵੇਰੇ 11.30 ਵਜੇ ਦੇ ਕਰੀਬ ਤੂਰਾਂ ਤੋਂ ਗੁੱਜਰ ਪਰਿਵਾਰ ਦਾ ਫੋਨ ਆਇਆ ਕਿ ਤੂੰ ਇਕੱਲਾ ਹੀ ਆ ਕੇ ਆਪਣੀ ਲੜਕੀ ਨੂੰ ਲ਼ੇ ਜਾ ।ਜਦ ਮੈਂ ਪਿੰਡ ਤੂਰਾਂ ਗੁੱਜਰਾਂ ਦੇ ਡੇਰੇ ਤੇ ਪਹੁੰਚਾਂ ਤਾਂ ਵੇਖਿਆ ਕਿ ਮੇਰੀ ਲੜਕੀ ਦੀ ਲਾਸ਼ ਗੁੱਜਰਾਂ ਦੇ ਬਾਥਰੂਮ ਦੇ ਵਿਚ ਭੇਤ ਭਰੀ ਹਾਲਤ ਵਿੱਚ ਪਈ ਹੋਈ ਸੀ।ਜਿਸ ਸੰਬੰਧੀ ਤੁਰੰਤ ਮੈਂ ਆਪਣੇ ਪਰਿਵਾਰ ਪਿੰਡ ਲਿਟਾਂ ਨੂੰ ਸੂਚਿਤ ਕੀਤਾ ਅਤੇ ਜਿਸ ਕਰਕੇ ਤੁਰੰਤ ਪਿੰਡ ਲਿਟਾਂ ਦੀ ਪੰਚਾਇਤ ਅਤੇ ਬਾਬਾ ਦੀਪ ਸਿੰਘ ਜੀ ਸੇਵਾ ਦਲ ਐਂਡ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਆਪਣੇ ਸਾਥੀਆਂ ਸਮੇਤ ਅਤੇ ਗੜ੍ਹਦੀਵਾਲਾ ਪੁਲਿਸ ਦੇ ਮੁਖੀ ਐੱਸ ਐੱਚ ਓ ਬਲਵਿੰਦਰ ਸਿੰਘ ਭਾਰੀ ਫੋਰਸ ਸਮੇਤ ਮੌਕੇ ਤੇ ਪਹੁੰਚ ਗਏ ।ਜਿਹਨਾਂ ਨੇ ਮੌਕੇ ਤੇ ਲਾਸ਼ ਆਪਣੇ ਕਬਜੇ ਵਿੱਚ ਲੈਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ।ਇਸ ਮੌਕੇ ਮਨਜੋਤ ਸਿੰਘ ਤਲਵੰਡੀ ਨੇ ਕਿਹਾ ਕਿ ਜੇਕਰ ਪੁਲਿਸ ਨੇ ਇਸ ਲੜਕੀ ਦੀ ਹੱਤਿਆ ਕਾਂਡ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਅਸੀਂ ਇਲਾਕੇ ਦੇ ਸਹਿਯੋਗ ਨਾਲ ਪੁਲਿਸ ਪ੍ਰਸ਼ਾਸਨ ਖਿਲਾਫ ਧਰਨਾ ਦੇਣ ਲਈ ਮਜਬੂਰ ਹੋਵਾਂਗੇ ।ਉਹਨਾ ਕਿਹਾ ਕਿ ਰਜਪਲਾਵਾਂ ਪਿੰਡ ਤੋਂ ਤੂਰਾਂ ਪਿੰਡ ਦਾ ਫਾਲਸਾ ਲਗਭਗ 15 ਕਿਲੋਮੀਟਰ ਦਾ ਹੈ ਭਾਵੇਂ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰ ਗੁੱਜਰਾਂ ਕੋਲ ਮੇਹਨਤ ਕਰਨ ਆਉਂਦੇ ਸਨ ।ਪ੍ਰੰਤੂ ਲੜਕੀ ਦੀ ਹੱਤਿਆ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ।ਇਸ ਮੌਕੇ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਉਕਤ ਘਟਨਾ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ, ਇਸ ਮਾਮਲੇ ਵਿੱਚ ਸ਼ਾਮਿਲ ਦੋਸ਼ੀ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ ।