ਆਦਮਪੁਰ 31 ਜਨਵਰੀ ( ਰਣਜੀਤ ਸਿੰਘ ਬੈਂਸ)- ਹਲਕਾ ਆਦਮਪੁਰ ਦੇ ਕਸਬਾ ਅਲਾਵਲਪੁਰ ਤੋਂ ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਹਲਕਾ ਪ੍ਰਧਾਨ ਬਿਪਨਦੀਪ ਸਿੰਘ ਉਰਫ਼ ਸੰਨੀ ਢਿੱਲੋਂ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਨੋਜਵਾਨ ਨਰਿੰਦਰ ਸਿੰਘ, ਤਲਜਿੰਦਰ ਸਿੰਘ, ਗੌਰਵ, ਰੋਹਿਤ, ਬਲਵਿੰਦਰ, ਨਵੀਨ ਕਟਾਰੀਆ, ਚੰਦਨ, ਸੌਰਵ, ਤਰੁਣ ਚੱਢਾ ਸ਼ੋਮਣੀ ਅਕਾਲੀ ਬਸਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਵਿਧਾਇਕ ਤੇ ਉਮੀਦਵਾਰ ਪਵਨ ਕੁਮਾਰ ਟੀਨੂੰ ਵਲੋਂ ਸਾਰੇ ਨੌਜਵਾਨਾਂ ਦਾ ਪਾਰਟੀ ਵਿੱਚ ਆਉਣ ਤੇ ਸਿਰੋਪਾਓ ਪਾ ਕੇ ਸੁਆਗਤ ਕੀਤਾ। ਸ਼ਾਮਿਲ ਹੋਏ ਨੌਜਵਾਨਾਂ ਨੇ ਵੀ ਟੀਨੂੰ ਨੂੰ ਤੀਸਰੀ ਵਾਰ ਵੱਧ ਤੋਂ ਵੱਧ ਵੋਟਾਂ ਪਵਾ ਕੇ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।