(ਰਛਪਾਲ ਸਿੰਘ ਬਟਾਲਾ)
ਅੱਜ ਫਾਊਂਡਰੀ ਵਰਕਰ ਤੇ ਵਰਕਸਾਪ ਮਜਦੂਰ ਟਰੇਡ ਯੂਨੀਅਨ ਆਫ ਪੰਜਾਬ ਨੇ ਕਾਮਰੇਡ ਕਪਤਾਨ ਸਿੰਘ ਬਾਸਰਪੁਰ ਦੀ ਅਗਵਾਈ ਹੇਠ। ਵਿਧਾਨ ਸਭਾ ਚੋਣਾ ਨੂੰ ਲੈਕੇ ਕੀਤੀਆਂ ਗਈਆ ਵਿਚਾਰ ਚਰਚਾ ਜਿਸ ਵਿਚ ਬੋਲਦਿਆ ਯੂਨੀਅਨ ਦੇ ਜਿਲ੍ਹਾ ਜਨਰਲ ਸੱਕਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਬਟਾਲਾ ਵਿਚ ਫੈਕਟਰੀਆਂ ਦੇ ਮਜਦੂਰਾ ਦਾ ਇੰਨਾ ਬੁਰਾ ਹਾਲ ਹੈ ਕਿ ਉਹਨਾ ਨੂੰ ਆਪਣੀ ਦਿਹਾੜੀ ਲਾਉਣੀ ਵੀ ਔਖੀ ਬਣੀ ਹੋਈ ਹੈ ਤੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਮੋਦੀ ਸਰਕਾਰ ਦੀਆ ਮੇਹਰਬਾਨੀ ਕਾਰਨ ਅੱਜ ਉਹਨਾ ਦੇ ਪਰਿਵਾਰ ਦੋ ਵਕਤ ਦੀ ਰੋਟੀ ਤੇ ਦੂਰ ਸੜਕਾਂ ਤੇ ਰਹਿਣ ਨੂੰ ਮਜਬੂਰ ਹਨ ਉਹਨਾ ਕਿਹਾ ਕਿ ਬਟਾਲਾ ਵਿਚ ਚੋਣ ਲੜ ਰਹੇ ਸਾਬਕਾ ਮੰਤਰੀ ਅਸ਼ਵਨੀ ਕੁਮਾਰ ਸੇਖੜੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੇ ਹੋਰ ਸਬ ਚੋਣ ਲੜਨ ਵਾਲਿਆ ਦਾ ਅਸੀ ਬਾਈਕਾਟ ਕਰਦੇ ਹਾਂ ਤੇ ਕਿਸੇ ਅਜਿਹੇ ਵਿਅਕਤੀ ਨੂੰ ਵੋਟ ਨਹੀ ਪਾਉਣਗੇ ਇਹਨਾ ਲੀਡਰਾਂ ਕਾਰਨ ਹੀ ਅੱਜ ਜੇ ਬਟਾਲਾ ਇੰਡਸਟਰੀ ਤਹਾਬ ਹੋ ਗਈ ਹੈ ਅੱਜ ਦੇਖੀਏ ਤੇ ਬਟਾਲਾ ਵਿੱਚ ਸਿਰਫ 10% ਹੀ ਫੈਕਟਰੀਆ ਚੱਲ ਰਹੀ ਆ ਹਨ ਨਾ ਮਜਦੂਰਾਂ ਨੂੰ ਕੰਮ ਮਿਲ ਰਿਹਾ ਹੈ ਤੇ ਸੈਕੜੇ ਫੈਕਟਰੀਆ ਬੰਦ ਹੋ ਗਈਆ ਹਨ ਇਸੇ ਕਾਰਨ ਜੋ ਮਜਦੂਰ ਕੰਮ ਕਰ ਵੀ ਰਹੇ ਹਨ ਤਾ ਨੂੰ ਉਹਨਾ ਦੀ ਬਣਦੀ ਮਜਦੂਰੀ ਨਹੀ ਮਿਲਦੀ ਕਿਸੇ ਫੈਕਟਰੀ ਵਿਚ ਕਿਰਤ ਕਾਨੂੰਨ ਲਾਗੂ ਨਹੀ ਹਨ ਅੱਜ ਫੈਕਟਰੀ ਮਾਲਕ ਆਪਣੀ ਮਰਜੀ ਨਾਲ ਮਜਦੂਰਾ ਤੋ ਕੰਮ ਕਰਵਾ ਰਹੇ ਹਨ ਤੇ ਮਜਦੂਰ ਜਮਾਤ ਭੁੱਖਮਰੀ ਦਾ ਸ਼ਿਕਾਰ ਹੋ ਰਹੀ ਹੈ ਇਸੇ ਕਾਰਨ ਅਸੀ ਸੱਤਾਧਾਰੀ ਪਾਰਟੀ ਕਾਂਗਰਸ ਦੇ ਉਮੀਦਵਾਰ ਤੇ ਬੀ ਜੇ ਪੀ ਤੇ ਸਾਰੇ ਉਮੀਦਵਾਰਾ ਦਾ ਬਾਈਕਾਟ ਕਰਦੇ ਹਾਂ ਤੇ ਨੋਟਾ ਦਬਾਵਾਂਗੇ ਤੇ ਵੋਟ ਨਹੀ ਪਾਉਣਗੇ ਅੱਗੇ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਬਟਾਲਾ ਫਹਤੇਗੜ ਚੂੜੀਆ ਡੇਰਾ ਬਾਬਾ ਨਾਨਕ ਕਾਦੀਆ ਸ੍ਰੀ ਹਰਗੋਬਿੰਦਪੁਰ ਕਹਾਨੁੰਵਾਨ ਵਿਚ ਵੱਡੀ ਮੀਟਿੰਗਾ ਰੈਲੀਆ ਚੱਲ ਰਹੀਆ ਹਨ ਇਹਨਾ ਤੋ ਪੰਜ ਸਾਲ ਦਾ ਹਿਸਾਬ ਮੰਗਣ ਲਈ ਲੋਕਾ ਨੂੰ ਪ੍ਰੇਰਿਤ ਕਰਨ ਲਈ ਤੁਸੀ ਲੋਕ ਹਰ ਚੋਣ ਪ੍ਰਚਾਰ ਕਰਨ ਵਾਲੇ ਉਮੀਦਵਾਰ ਦਾ ਆਪਣੇ ਆਪਣੇ ਪਿੰਡਾ ਮਹੱਲਿਆਂ ਵਿੱਚ ਵਿਰੋਧ ਕਰੋ ਤੇ ਪੰਜ ਸਾਲ ਦਾ ਹਿਸਾਬ ਮੰਗੋ ਇਸ ਵਿਚ ਨਾਜਰ ਮਸੀਹ ਨਿਰਮਲ ਮਸੀਹ ਪਰਮਜੀਤ ਸਿੰਘ ਮੁਖਤਿਆਰ ਸਿੰਘ ਸਤਨਾਮ ਸਿੰਘ ਜੋਗਿੰਦਰ ਸਿੰਘ ਲਖਵਿੰਦਰ ਸਿੰਘ ਕਸ਼ਮੀਰ ਸਿੰਘ ਹਰਜੀਤ ਸਿੰਘ ਬਲਜੀਤ ਸਿੰਘ ਨੇ ਦਰਜਨਾ ਫੈਕਟਰੀਆ ਵਿੱਚ ਵੀ ਸਬੌਧਨ ਕੀਤਾ।