ਭੋਗਪੁਰ ਜੋਨ ਦੇ ਪਿੰਡ ਭੁੰਦੀਆ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਮੀਟਿੰਗ ਜੋਨ ਇੰਚਾਰਜ ਬਸਪਾ ਭੋਗਪੁਰ ਅਤੇ ਮੈਂਬਰ ਪੰਚਾਇਤ ਭੁੰਦਿਆਂ ਲਵਪ੍ਰੀਤ ਸਿੰਘ ਦੇ ਘਰ ਵਿਚ ਕੀਤੀ ਗਈ।ਇਸ ਮੌਕੇ ਹਲਕਾ ਵਿਧਾਇਕ ਆਦਮਪੁਰ MLA ਪਵਨ ਕੁਮਾਰ ਟੀਨੂੰ ਜੀ ਵਿਸ਼ੇਸ਼ ਤੌਰ ਉੱਤੇ ਪੁੱਜੇ ਉਨਾ ਨਾਲ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਮਾਸਟਰ ਰਾਮ ਲੁਭਇਆ ਜੀ,ਜਿਲਾ ਸਕੱਤਰ ਮਦਨ ਲਾਲ ਮੱਦੀ,ਹਲਕਾ ਆਦਮਪੁਰ ਬਸਪਾ ਪ੍ਰਧਾਨ ਹਰਜਿੰਦਰ ਬਿੱਲਾ ਜੀ ਪੁੱਜੇ। ਹਲਕਾ ਵਿਧਾਇਕ ਵਲੋ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਗਿਆ ਕਿ ਪੰਜ ਸਾਲਾਂ ਵਿਚ ਕਾਂਗਰਸ ਸਰਕਾਰ ਨੇ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਗਈ ਅਤੇ ਆਮ ਲੋਕਾਂ ਦੀ ਰੱਜ ਕੇ ਲੁੱਟ ਕੀਤੀ ਅਤੇ ਬਦਹਾਲੀ ਦੇ ਰਾਹ ਤੇ ਆਮ ਲੋਕਾਂ ਨੂੰ ਧੱਕਿਆ। ਪੰਜਾਬ ਵਿੱਚ ਅਕਾਲੀ ਬਸਪਾ ਦੀ ਸਾਂਝੀ ਸਰਕਾਰ ਬਣਨ ਜਾ ਰਹੀ ਹੈ ਅਤੇ ਪਹਿਲੇ ਦਿਨ ਤੋਂ ਹੀ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ। ਇਸ ਮੌਕੇ ਬਸਪਾ ਸਕੱਤਰ ਸਤਨਾਮ ਸੋਨੂੰ ਜੀ, ਯੂਥ ਆਗੂ ਜੱਗਾ ਸੋਹਲ ਕੀਂਗਰਾ,ਗੁਰਦੀਪ ਚੰਦ ਜੀ ਰਾਕੇਸ਼ ਬੱਗਾ,ਰਾਜਿੰਦਰ ਰਿਖੀ,ਬਲਵੀਰ ਜੀ ਆਦਿ ਪੁੱਜੇ ।ਇਸ ਮੌਕੇ ਨੰਬਰਦਾਰ ਹਰਿੰਦਰ ਸਿੰਘ ਬੰਗਾ ,ਮੈਂਬਰ ਪੰਚਾਇਤ ਸੁਰਿੰਦਰ ਕੌਰ ਜੀ ਅਤੇ ਪਿੰਡ ਦੇ ਲੋਕ ਵੱਡੀ ਗਿਣਤੀ ਵਿਚ ਪੁੱਜੇ ਅਤੇ ਉਨਾ ਦਾ ਧੰਨਵਾਦ ਕੀਤਾ ਗਿਆ ।