ਫਗਵਾੜਾ (ਰੀਤ ਪ੍ਰੀਤ ਪਾਲ ਸਿੰਘ ) ਚੋਣ ਪ੍ਰਚਾਰ ਚ ਵਿਅਸਤ ਹੋਣ ਦੇ ਬਾਵਜੂਦ ਜਰਨੈਲ ਨੰਗਲ਼ ਅੱਜ ਪਿੰਡ ਨਵੀਂ ਆਬਾਦੀ ਪਹੁੰਚੇ ਜਿੱਥੇ ਪਿੱਛਲੇ ਤਕਰੀਬਨ ਇੱਕ ਮਹੀਨੇ ਤੋਂ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਸੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਰਨੈਲ ਨੰਗਲ ਨੇ ਦੱਸਿਆ ਕੇ ਅਸੀਂ ਪਿੰਡ ਨਵੀਂ ਅਬਾਦੀ ਵਿਖੇ ਆਪਣੇ ਚੋਣ ਪ੍ਰਚਾਰ ਲਈ ਸੋਮਵਾਰ ਨੂੰ ਆਏ ਸੀ ਤਾਂ ਸਾਨੂੰ ਪਤਾ ਲੱਗਾ ਸੀ ਕਿ ਪਿੰਡ ਨਵੀਂ ਆਬਾਦੀ ਵਿੱਚ ਪਿੱਛਲੇ ਤਕਰੀਬਨ ਇੱਕ ਮਹੀਨੇ ਤੋਂ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਸੀ ਉਸ ਦਿਨ ਅਸੀਂ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਨੇ ਸਾਡੇ ਕੋਲੋਂ ਇਕ ਦਿਨ ਦਾ ਸਮਾਂ ਮੰਗਿਆ ਸੀ ਕਿ ਪਾਣੀ ਦੀ ਸਪਲਾਈ ਚਾਲੂ ਹੋ ਜਾਵੇਗੀ ਪਰ ਜਦੋਂ ਅੱਜ ਵੀ ਪਾਣੀ ਚਾਲੂ ਨਾ ਹੋਇਆ ਤਾਂ ਅਸੀਂ ਪਿੰਡ ਪੁੱਜ ਕੇ ਤਕਰੀਬਨ 1 ਵਜੇ ਵਾਟਰ ਸਪਲਾਈ ਅਧਿਕਾਰੀਆਂ ਨਾਲ ਫੋਨ ਤੇ ਗੱਲ ਕੀਤੀ ਅਤੇ ਚੇਤਵਾਨੀ ਦਿੱਤੀ ਸੀ ਕਿ ਜੇਕਰ 2 ਘੰਟੇ ਚ ਪਾਣੀ ਚਾਲੂ ਨਾ ਹੋਇਆ ਤਾਂ ਸੰਘਰਸ਼ ਕਰਾਂਗੇ ਜਿਸ ਤੋਂ ਬਾਅਦ ਅਧਿਕਾਰੀ ਹਰਕਤ ਚ ਆਏ ਅਤੇ ਤਕਰੀਬਨ 3 ਵਜੇ ਦੇ ਕਰੀਬ ਪਾਣੀ ਚਾਲੂ ਹੋ ਗਿਆ।ਉਹਨਾਂ ਕਿਹਾ ਕਿ ਅੱਜ ਜਦੋਂ ਚੋਣਾਂ ਦਾ ਦੌਰ ਚੱਲ ਰਿਹਾ ਹੈ ਤਾਂ ਹਰ ਪਾਰਟੀਆਂ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਲਾਲਚ ਅਤੇ ਝੂਠੇ ਵਾਅਦੇ ਕਰ ਰਹੀਆਂ ਹਨ।ਜਦੋਂ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ ਅਤੇ ਵੋਟਾਂ ਲਈ ਘਰ ਘਰ ਸ਼ਰਾਬ ਪਹੁੰਚ ਰਹੀ ਹੈ।ਉਹਨਾਂ ਫਗਵਾੜੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੈਂ ਪਹਿਲਾਂ ਵੀ ਤੁਹਾਡੇ ਨਾਲ਼ ਸੀ ਅੱਜ ਵੀ ਨਾਲ ਹਾਂ ਤੇ ਆਉਣ ਵਾਲੇ ਸਮੇਂ ਚ ਵੀ ਤੁਹਾਡੇ ਨਾਲ ਰਹਾਂਗਾ ਉਹਨਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਮੇਰਾ ਸਾਥ ਦਿਓ ਤਾਂ ਜੋ ਫਗਵਾੜੇ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ।ਇਸ ਮੌਕੇ ਪਿੰਡ ਵਾਸੀ ਹਾਜ਼ਰ ਸਨ।
ਇਸ ਮੌਕੇ ਤੇ ਹਰਭਜਨ ਸਿੰਘ ਬਾਜਵਾ,ਸੁਖਦੇਵ ਚੌਕੜੀਆ,ਬਲਵੀਰ ਠਾਕੁਰ,ਕੇਵਲ ਆਬਾਦੀ,ਗਿਆਨ ਚੰਦ,ਆਤਮਾ ਰਾਮ,ਰਾਜ ਕੁਮਾਰ ਅਤੇ ਪਿੰਡ ਵਾਸੀ ਹਾਜ਼ਰ ਸਨ।