ਗੁਰਦੀਪ ਕੰਗ ਦੇ ਸਮਾਜ ਸੇਵੀ ਉਪਰਾਲੇ ਸ਼ਲਾਘਾਯੋਗ – ਲਾਇਨ ਅਤੁਲ ਜੈਨ
ਫਗਵਾੜਾ ਫਰਵਰੀ ( ਰੀਤ ਪ੍ਰੀਤ ਪਾਲ ਸਿੰਘ ) ਲਾਇਨਜ ਇੰਟਰਨੈਸ਼ਨਲ 321-ਡੀ (ਆਰ-16) ਦੇ ਰਿਜਨ ਚੇਅਰਪਰਸਨ ਅਤੇ ਸ਼ਹਿਰ ਦੇ ਉੱਘੇ ਸਮਾਜ ਸੇਵਕ ਲਾਇਨ ਗੁਰਦੀਪ ਸਿੰਘ ਕੰਗ ਦੇ ਉਪਰਾਲੇ ਸਦਕਾ ਕੋਵਿਡ ਟੀਕਾਕਰਣ ਦਾ 10ਵਾਂ ਕੈਂਪ ਨਿਊ ਮੰਡੀ ਰੋਡ ਸਥਿਤ ਉਹਨਾਂ ਦੇ ਦਫਤਰ ਕੰਗ ਇੰਟਰਪ੍ਰਾਈਜਿਜ ਦੇ ਬਾਹਰ ਲਗਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੇ ਸਹਿਯੋਗ ਅਤੇ ਸਿਵਲ ਹਸਪਤਾਲ ਫਗਵਾੜਾ ਦੇ ਐਸ.ਐਮ.ਓ. ਲੈਂਬਰ ਰਾਮ ਤੇ ਟੀਕਾਕਰਣ ਇੰਚਾਰਜ ਏ.ਐਨ.ਐਮ. ਮੈਡਮ ਮੋਨਿਕਾ ਵਲੋਂ ਭੇਜੀ ਟੀਮ ਦੇ ਮੈਂਬਰਾਂ ਪ੍ਰਤਿਮਾ, ਸੋਨੀਆ ਤੇ ਅਲੀਸ਼ਾ ਵਲੋਂ ਪੰਦਰਾਂ ਸਾਲ ਤੋਂ ਵੱਧ ਉਮਰ ਦੇ ਕਰੀਬ ਇਕ ਸੌ ਲੋੜਵੰਦ ਨਾਗਰਿਕਾਂ ਨੂੰ ਯੋਗਤਾ ਅਨੁਸਾਰ ਵੈਕਸੀਨ ਦੀ ਪਹਿਲੀ ਤੇ ਦੂਸਰੀ ਡੋਜ ਤੋਂ ਇਲਾਵਾ 60 ਸਾਲ ਤੋਂ ਜਿਆਦਾ ਉਮਰ ਦੇ ਉਹਨਾਂ ਨਾਗਰਿਕਾਂ ਨੂੰ ਬੂਸਟਰ ਡੋਜ ਵੀ ਲਗਾਈ ਗਈ ਜਿਹਨਾਂ ਨੂੰ ਵੈਕਸੀਨ ਦੀ ਦੂਸਰੀ ਡੋਜ ਲਏ ਨੌਂ ਮਹੀਨੇ ਦਾ ਸਮਾਂ ਪੂਰਾ ਹੋ ਚੁੱਕਾ ਹੈ। ਲਾਇਨ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਕੋਰੋਨਾ ਦੀ ਤੀਸਰੀ ਲਹਿਰ ਓਮੀਕ੍ਰੋਨ ਦੇ ਪ੍ਰਕੋਪ ਨੂੰ ਦੇਖਦੇ ਹੋਏ ਹਰੇਕ ਨਾਗਰਿਕ ਨੂੰ ਜਲਦੀ ਤੋਂ ਜਲਦੀ ਟੀਕਾਕਰਣ ਕਰਵਾ ਲੈਣਾ ਚਾਹੀਦਾ ਹੈ। ਉਹਨਾਂ ਸਰਕਾਰ ਵਲੋਂ ਕੋਰੋਨਾ ਤੋਂ ਬਚਾਅ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਲਾਇਨ ਅਤੁਲ ਜੈਨ ਨੇ ਲਾਇਨ ਗੁਰਦੀਪ ਸਿੰਘ ਕੰਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿਡ ਕਾਲ ਵਿੱਚ ਗੁਰਦੀਪ ਕੰਗ ਨੇ ਬੜੀ ਤੱਤਪਰਤਾ ਨਾਲ ਲੋੜਵੰਦਾਂ ਦੀ ਬਹੁਤ ਮੱਦਦ ਕੀਤੀ ਹੈ। ਹਰ ਮਹੀਨੇ ਫਰੀ ਰਾਸ਼ਨ ਤੋਂ ਇਲਾਵਾ ਲਾਕਡਾਊਨ ਵਿਚ ਘਰੋਂ-ਘਰੀਂ ਰਾਸ਼ਨ ਪਹੁੰਚਾਇਆ ਗਿਆ, ਫੇਸ ਮਾਸਕ ਤੇ ਸੈਨੀਟਾਈਜਰ ਵੀ ਵੰਡੇ ਅਤੇ ਫਰੰਟ ਲਾਈਨ ਵਰਕਰਾਂ ਜਿਵੇਂ ਮੈਡੀਕਲ ਸਟਾਫ ਅਤੇ ਸਫਾਈ ਕ੍ਰਮਚਾਰੀਆਂ ਦੀ ਵੀ ਹਰ ਸੰਭਵ ਸਹਾਇਤਾ ਕਰਨ ਦਾ ਪੂਰਾ ਯਤਨ ਕੀਤਾ ਹੈ। ਇਸ ਮੌਕੇ ਲਾਇਨ ਅਮਿਤ ਸ਼ਰਮਾ ਆਸ਼ੂ, ਸੁਨੀਲ ਢੀਂਗਰਾ, ਲਾਇਨ ਜੁਗਲ ਬਵੇਜਾ, ਲਾਇਨ ਸੰਜੀਵ ਲਾਂਬਾ, ਲਾਇਨ ਬਲਵਿੰਦਰ ਸਿੰਘ, ਲਾਇਨ ਸੁਸ਼ੀਲ ਸ਼ਰਮਾ, ਲਾਇਨ ਸਤਪਾਲ ਕੋਛੜ, ਲਾਇਨ ਵਿਪਨ ਕੁਮਾਰ, ਲਾਇਨ ਆਸ਼ੂ ਕਰਵਲ, ਲਾਇਨ ਵਿਨੇ ਕੁਮਾਰ ਬਿੱਟੂ, ਲਾਇਨ ਪਵਨ ਚਾਵਲਾ, ਲਾਇਨ ਅਜੇ ਕੁਮਾਰ ਤੇ ਹਰਵਿੰਦਰ ਸਿੰਘ ਸਿੱਧੂ ਆਦਿ ਹਾਜਰ ਸਨ।
ਤਸਵੀਰ ਸਮੇਤ।