ਜਲੰਧਰ, (ਗੁਰਮੀਤ ਨਾਹਲ)-: ਸਮਾਜ ਸੇਵੀ ਭੁਪਿੰਦਰ ਸਿੰਘ ਰਾਜਾ ਖਰਲਾਂ ਵਾਲਿਆਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ ਗਏ। ਇਸ ਮੌਕੇ ਸਮਾਜ ਸੇਵੀ ਭੁਪਿੰਦਰ ਸਿੰਘ ਰਾਜਾ ਨੇ ਜਾਣਕਾਰੀ ਦਿੱਤੀ ਕਿ ਬਹਿਰਾਂਮ ਨਜਦੀਕ ਪੈਂਦੇ ਪਿੰਡ ਮਾਣਕਢੇਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਇਕੱਲੇ ਭੋਗਪੁਰ ਵਿੱਚ ਹੀ ਨਹੀਂ ਜਿੱਥੇ ਜਿੱਥੇ ਵੀ ਲੋੜਵੰਦ ਲੋਕ ਹਨ ਉੱਥੇ ਜਾ ਕੇ ਉਹ ਆਪ ਆਪਣੀ ਹੱਥੀ ਸੇਵਾ ਕਰਦੇ ਹਨ ਅਤੇ ਜਿਨਾਂ ਚਿਰ ਪ੍ਰਮਾਤਮਾ ਜੀ ਨੇ ਇਹ ਸੇਵਾ ਬਖਸ਼ੀ ਹੈ ਕਰਦੇ ਰਹਿਣਗੇ। ਇਸ ਮੌਕੇ ਸੁਰਜੀਤ ਸਿੰਘ ਬੀਰਮਪੁਰ, ਜਗਦੀਪ ਸਿੰਘ ਮਾਣਕਢੇਰੀ, ਰਣਜੀਤ ਸਿੰਘ ਜੌੜਾ, ਸਰਬਜੀਤ ਸਿੰਘ ਯੂ.ਐਸ.ਏ, ਤਿਰਲੋਕ ਸਿੰਘ ਲਾਜਵੰਤੀ ਪੰਪ ਵਾਲੇ, ਅਤੇ ਹੋਰ ਆਦਿ ਸ਼ਾਮਿਲ ਸਨ।