ਆਦਮਪੁਰ, 3 ਫਰਵਰੀ – (ਰਣਜੀਤ ਸਿੰਘ ਬੈਂਸ) – ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਆਦਮਪੁਰ ਤੋਂ ਸਾਂਝੇ ਉਮੀਦਵਾਰ ਵਿਧਾਇਕ ਪਵਨ ਕੁਮਾਰ ਟੀਨੂੰ ਵੱਲੋਂ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਪਿੰਡ ਨੰਗਲ ਸਲਾਲਾ, ਮੱਲ੍ਹੀ ਨੰਗਲ,ਦਾਰਾਪੁਰ,ਪੂਰਨਪੁਰ, ਸੇਮੀ, ਪਿੰਡ ਤੱਲ੍ਹਣ ਅਲਾਵਲਪੁਰ ਸਾਮੇਤ ਕਈ ਪਿੰਡਾਂ ਦੇ ਤੂਫ਼ਾਨੀ ਦੌਰੇ ਕਰਕੇ ਆਪਣੇ ਸਮਰਥਕਾਂ ਨਾਲ਼ ਮੀਟਿੰਗਾਂ ਕਰਕੇ ਆਪਣੇ ਹੱਕ ‘ਚ ਵੋਟਾਂ ਮੰਗੀਆਂ। ਇਸ ਮੌਕੇ ਲੋਕਾਂ ਵਲੋਂ ਭਾਰੀ ਸਮਰਥਨ ਦਿੱਤਾ ਗਿਆ ਅਤੇ ਪਵਨ ਕੁਮਾਰ ਟੀਨੂੰ ਨੂੰ ਜਿਤਾਉਣ ਦਾ ਪੂਰਨ ਵਿਸ਼ਵਾਸ ਦਿਵਾਇਆ। ਇਸ ਮੌਕੇ ਉਹਨਾਂ ਨਾਲ ਜਥੇਦਾਰ ਹਰਨਾਮ ਸਿੰਘ ਅਲਾਵਲਪੁਰ,ਲਖਵੀਰ ਸਿੰਘ ਹਜ਼ਾਰਾ,ਜਸਵਿੰਦਰ ਸਿੰਘ ਸੋਨੂ, ਦਲਵੀਰ ਸਿੰਘ ਅਲਾਵਲਪੁਰ, ਸੁਖਵਿੰਦਰ ਸਿੰਘ ਖਾਲਸਾ, ਜਥੇਦਾਰ ਦਵਿੰਦਰ ਸਿੰਘ ਬੁਢਿਆਣਾ,ਲਲਿਤ ਅੰਬੇਦਕਰੀ, ਮਦਨ ਲਾਲ ਮੱਦੀ, ਹਰਜਿੰਦਰ ਸਿੰਘ ਬਿੱਲਾ, ਪ੍ਰਗਟ ਸਿੰਘ, ਤੀਰਥ ਰਾਮ ਸਮੇਤ ਕਈ ਆਗੂ ਹਾਜਰ ਸਨ।