ਫਗਵਾੜਾ, ਫਰਵਰੀ (ਰੀਤ ਪ੍ਰੀਤ ਪਾਲ ਸਿੰਘ )- ਫਗਵਾੜਾ ਵਿਧਾਨਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਜੈ ਸਾਂਪਲਾ ਨੇ ਅੱਜ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਮੱਥਾ ਟੇਕ ਕੇ ਸੰਤਾਂ ਦਾ ਆਸ਼ੀਰਵਾਦ ਹਾਸਿਲ ਕੀਤਾ। ਸਾਂਪਲਾ ਨੇ ਪਿੰਡ ਖਾਟੀ ਸਥਿੱਤ ਭਗਵਾਨ ਪਰਸ਼ੁਰਾਮ ਮੰਦਿਰ ਵਿਚ ਮੱਥਾ ਟੇਕਿਆ, ਜਿਸ ਮੱਗਰੋਂ ਮੰਦਿਰ ਕਮੇਟੀ ਯੋਗੇਸ਼ ਪ੍ਰਭਾਕਰ ਵੱਲੋਂ ਸਾਂਪਲਾ ਨੂੰ ਸਿਰੋਪਾ ਅਤੇ ਭਗਵਾਨ ਪਰਸ਼ੁਰਾਮ ਜੀ ਦੇ ਆਸ਼ੀਰਵਾਦ ਜੀ ਦੇ ਸਵਰੂਪੀ ਚਿੰਨ ਫਰਸਾ ਦੇ ਕੇ ਸਨਮਾਨਿਤ ਕੀਤਾ।
ਇਸ ਤੋਂ ਬਾਅਦ ਸਾਂਪਲਾ ਫਗਵਾੜਾ ਦੇ ਭਗਪੁਰਾ ਖੇਤਰ ਵਿਚ ਸਥਿੱਤ ਸ਼ੀਲਾ ਮਹੰਤ ਗੱਦੀ ਨਸ਼ੀਨ ਬਾਬਾ ਅਸ਼ੋਕ, ਡੇਰਾ ਕੁੱਲੇ ਵਾਲੀ ਸਰਕਾਰ ਦਰਵੇਸ਼ ਪਿੰਡ ਅਤੇ 108 ਸੰਤ ਬਾਬਾ ਮੇਲਾ ਰਾਮ ਜੀ ਭਾਰੋਮਜਾਰਾ ਗੱਦੀ ਨਸ਼ੀਨ ਬਾਬਾ ਕੁਲਵੰਤ ਰਾਮ ਜੀ (ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਈ ਸੋਸਾਇਟੀ) ਫਗਵਾੜਾ ਸਮੇਤ ਹੋਰਨਾਂ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਿਹਾ ਅਤੇ ਸੰਤਾਂ ਦਾ ਆਸ਼ੀਰਵਾਦ ਹਾਸਿਲ ਕੀਤਾ।
ਇਸ ਤੋਂ ਇਲਾਵਾ ਵਿਜੈ ਸਾਂਪਲਾ ਨੇ ਗੁਰੂ ਰਵਿਦਾਸ ਮਹਾਰਾਜ ਦੇ ਡੇਰਿਆਂ ’ਤੇ ਮੱਥਾ ਟੇਕ ਕੇ ਉਥੇ ਦੇ ਗੱਦੀਨਸ਼ੀਨ ਸੰਤਾਂ, ਡੇਰਾ ਬਾਬਾ ਮੇਲਾ ਰਾਮ ਸੰਤ ਦਾਸ ਨਗਰ ਗੱਦੀ ਨਸ਼ੀਨ ਸੰਤ ਪਰਮਜੀਤ ਦਾਸ ਜੀ, 108 ਸੰਤ ਪਰਸ਼ੋਤਮ ਦਾਸ ਗੱਦੀ ਨਸ਼ੀਨ ਡੇਰਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਰਣਜੀਤ ਪਵਾਰ ਅਤੇ ਧੰਨ-ਧੰਨ ਸੰਤ ਸਾਹਿਬ ਸ਼੍ਰੀ ਸਤਗੁਰੂ ਬੰਦੀਛੋੜ ਈਸ਼ਵਰ ਦਾਸ ਜੀ ਮਹਾਰਾਜ ਪਿੰਡ ਜਗਤਪੁਰਾ ਵਿਚ ਮੱਥਾ ਟੇਕ ਕੇ ਗੱਦੀ ਨਸ਼ੀਨ ਸੰਤ ਅਮਰੀਕ ਦਾਸ ਜੀ ਤੋਂ ਆਸ਼ੀਰਵਾਦ ਹਾਸਿਲ ਕੀਤਾ। ਇਸ ਮੌਕੇ ’ਤੇ ਮਨਿੰਦਰ ਬੈਂਸ, ਤੇਜਸਵੀ, ਭਾਰਦਵਾਜ, ਪੰਕਜ ਚਾਵਲਾ, ਨਿਤੇਸ਼ ਜੁਗਨੂ ਮੌਜੁਦ
ਭਾਜਪਾ ਉਮੀਦਵਾਰ ਵਿਜੈ ਸਾਂਪਲਾ ਬਾਬਾ ਅਸ਼ੋਕ ਜੀ ਦੇ ਨਾਲ।