ਪੰਜਾਬ ‘ਚ ਬਣ ਕੇ ਰਹੇਗੀ ‘ਆਪ’ ਦੀ ਸਰਕਾਰ – ਜੋਗਿੰਦਰ ਸਿੰਘ ਮਾਨ
ਫਗਵਾੜਾ ਫਰਵਰੀ ( ਰੀਤ ਪ੍ਰੀਤ ਪਾਲ ਸਿੰਘ ) ਫਗਵਾੜਾ ਦੇ ਮੁਹੱਲਾ ਧਰਮਕੋਟ ਵਿਖਏ ਆਮ ਆਦਮੀ ਪਾਰਟੀ ਨੂੰ ਅੱਜ ਭਾਰੀ ਤਾਕਤ ਮਿਲੀ ਜਦੋਂ ਸੀਨੀਅਰ ਭਾਜਪਾ ਆਗੂ ਪਰਮਜੀਤ ਧਰਮਸੋਤ ਨੇ ਕਰੀਬ ਡੇਢ ਦਰਜਨ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਤੋਂ ਕਿਨਾਰਾ ਕਰਦੇ ਹੋਏ ਆਪ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਪਰਮਜੀਤ ਧਰਮਸੋਤ ਅਤੇ ਉਹਨਾਂ ਦੇ ਸਾਥੀਆਂ ਦਾ ਫਗਵਾੜਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਜੋਗਿੰਦਰ ਸਿੰਘ ਸਾਬਕਾ ਮੰਤਰੀ ਪੰਜਾਬ ਨੇ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵਲੋਂ ਦਿੱਲੀ ਦੀ ਜਨਤਾ ਨੂੰ ਦਿੱਤੀਆਂ ਸਹੂਲਤਾਂ ਨੂੰ ਲੈ ਕੇ ਹਰ ਪੰਜਾਬੀ ਬਹੁਤ ਪ੍ਰਭਾਵਿਤ ਹੈ ਅਤੇ ਸਾਰਾ ਪੰਜਾਬ ਹੀ ਆਪ ਦੇ ਹੱਕ ਵਿਚ ਆਕੇ ਖੜਾ ਹੋ ਰਿਹਾ ਹੈ। ਜਿਸ ਤੋਂ ਸਪਸ਼ਟ ਹੈ ਕਿ ਇਸ ਵਾਰ ਸੂਬੇ ਵਿਚ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਦੀ ਸਰਕਾਰ ਬਣ ਕੇ ਰਹੇਗੀ। ਪਰਮਜੀਤ ਧਰਮਸੋਤ ਦੇ ਨਾਲ ਆਪ ਵਿਚ ਸ਼ਾਮਲ ਹੋਏ ਸੁੱਚਾ ਰਾਮ ਧਰਮਸੋਤ, ਜੀਤ ਨੰਬਰਦਾਰ, ਬਿੰਦਰ ਪਾਲ ਵਿਧਾਨ, ਪਵਨ ਧਰਮਸੋਤ, ਗਾਨਾ ਧਰਮਸੋਤ, ਵਿੱਕੀ ਧਰਮਸੋਤ, ਕਰਨ ਧਰਮਸੋਤ, ਹਰਬੰਸ ਪਾਲ ਬਲਜੋਤ, ਮੋਹਨ ਲਾਲ ਰਾਗੀ, ਅਮਰੀਕ ਚੰਦ ਵਿਧਾਨ, ਟਹਿਲਾ ਰਾਮ ਵਿਧਾਨ, ਮੇਵਾ ਰਾਮ ਵਿਧਾਨ, ਬੀਰਾ ਰਾਮ ਵਿਧਾਨ, ਰੋਸ਼ਨ ਲਾਲ ਵਿਧਾਨ, ਅਰਜਨ ਲਾਲ, ਮਹਿੰਦਰ ਫੌਜੀ ਤੇ ਦਰਸ਼ਨ ਲਾਲ ਨੇ ਕਿਹਾ ਕਿ ਜੋਗਿੰਦਰ ਸਿੰਘ ਮਾਨ 35 ਸਾਲ ਤੋਂ ਵੀ ਜਿਆਦਾ ਸਮੇਂ ਤੋਂ ਫਗਵਾੜਾ ਵਾਸੀਆਂ ਦੇ ਦੁੱਖ ਸੁੱਖ ਵਿਚ ਸ਼ਾਮਲ ਰਹੇ ਹਨ ਤੇ ਬਤੌਰ ਮੰਤਰੀ ਜਾਂ ਵਿਧਾਇਕ ਫਗਵਾੜਾ ਸ਼ਹਿਰ ਦਾ ਭਰਪੂਰ ਵਿਕਾਸ ਵੀ ਕਰਵਾਇਆ ਹੈ ਪਰ ਇਸ ਵਾਰ ਬਾਕੀ ਸਾਰੀਆਂਂ ਪਾਰਟੀਆਂਂ ਨੇ ਬਾਹਰੀ ਉਮੀਦਵਾਰ ਖੜ੍ਹੇ ਕੀਤੇ ਹਨ, ਇਸ ਲਈ ਫਗਵਾੜਾ ਹਲਕੇ ਦੀ ਭਲਾਈ ਚਾਹੁਣ ਵਾਲਾ ਹਰ ਵਿਅਕਤੀ ਜੋਗਿੰਦਰ ਸਿੰਘ ਮਾਨ ਦੇ ਹੱਕ ਵਿਚ ਹੀ ਆਪਣੀ ਵੋਟ ਪਾਵੇਗਾ। ਉਹਨਾਂ ਭਰੋਸਾ ਦਿੱਤਾ ਕਿ ਫਗਵਾੜਾ ਵਿਧਾਨਸਭਾ ਹਲਕੇ ‘ਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਹਰ ਹਾਲ ਵਿਚ ਯਕੀਨੀ ਬਣਾਇਆ ਜਾਵੇਗਾ।
ਤਸਵੀਰ ਸਮੇਤ।