,
ਦੋ ਪੁੱਤਰਾਂ ਦੀ ਮਾਂ ਖਨੌਰੀ 3 ਫਰਵਰੀ (ਨਰੇਸ ਤਨੇਜਾ ) ਨਜ਼ਦੀਕੀ ਪਿੰਡ ਭੁੱਲਣ ਜਿਸ ਵਿੱਚ ਇੱਕ ਅੌਰਤ ਧੰਨ ਪਤੀ ਪਤਨੀ ਸਵ: ਟੇਕ ਸਿੰਘ ਸੈਣੀ ਪਿਛਲੇ 6 ਮਹੀਨਿਆਂ ਤੋਂ ਛੱਤ ਓੁਪਰ ਹੀ ਆਪਣਾ ਗੁਜ਼ਰ ਬਸਰ ਕਰ ਰਹੀ ਹੈ। ਕੜਾਕੇ ਦੀ ਪੈ ਰਹੀ ਸਰਦੀ ਦੇ ਇਸ ਮੌਸਮ ਤੇ ਨਾਲ ਪੈ ਰਹੀ ਬਰਸਾਤ ਤੇ ਚਲ ਰਹੀ ਠੰਡੀ ਹਵਾ ਵਿੱਚ ਉਹ ਨੀਲੇ ਅੰਬਰ ਥੱਲੇ ਪੈਣ ਲਈ ਮਜ਼ਬੂਰ ਹੈ। ਜਦੋਂ ਇਸ ਬਾਰੇ ਜਾਣਕਾਰੀ ਮਿਲਣ ਤੇ ਜਾ ਦੇਖਿਆ ਤਾਂ ਉਸ ਨੇ ਆਪਣੇ ਬਿਸਤਰੇ ਉੱਤੋਂ ਦੀ ਬਰਸਾਤ ਤੋ ਬਚਣ ਲਈ ਪੋਲਥੀਨ ਪਾਇਆ ਹੋਇਆ ਸੀ। ਜਿਸ ਨੇ ਰੋਂਦੇ ਹੋਏ ਦਸਿਆ ਕਿ ਮੈਂ ਕਿਵੇਂ ਠੰਡੀਆਂ ਰਾਤਾਂ ਇਨਸਾਫ਼ ਮਿਲਣ ਦੀ ਆਸ ਵਿੱਚ ਲੰਘਾ ਰਹੀ ਹਾਂ ਪੰਰਤੂ ਕਿਸੇ ਨੇ ਵੀ ਮੇਰੀ ਪੁਕਾਰ ਨਹੀਂ ਸੁਣੀ।ਉਸ ਨੇ ਆਪਣੇ ਭਾਂਡੇ ਮੰਜੇ ਥਲੇ ਰੱਖੇ ਹੋਏ ਸਨ। ਉਸ ਦੇ ਛੋਟੇ ਪੁੱਤਰ ਨੇ ਦਸਿਆ ਕਿ ਆਪਣੇ ਨਾਲ ਵਾਲਾ ਕਮਰਾ ਦੇਣ ਲਈ ਤਿਆਰ ਸੀ, ਪੰਤੂ ਇਸ ਤੇ ਇਹ ਸਹਿਮਤ ਨਹੀਂ ਹੋਈ।ਧੰਨ ਪਤੀ ਦੇਵੀ ਦੀ ਲੜਕੀ ਨੇ ਦਸਿਆ ਕਿ ਮੈਂ ਵੀ ਆਪਣੇ ਬੱਚੇ ਨੂੰ ਨਾਲ ਲੈ ਕੇ ਇਸ ਨਾਲ ਸੋਣ ਤੇ ਰਹਿਣ ਲਈ ਮਜ਼ਬੂਰ ਹਾਂ। ਸਮਾਜ ਸੇਵਕ ਮਹਾਂਵੀਰ ਸੈਣੀ ਤੇ ਇਸਵਰ ਸਿੰਘ ਨੇ ਦਸਿਆ ਕਿ ਅਸੀਂ ਕਈ ਵਾਰ ਸਮਝੌਤਾ ਕਰਵਾ ਚੁੱਕੇ ਹਾਂ। ਬਾਅਦ ਵਿੱਚ ਫਿਰ ਰੋਲਾ ਪੈ ਜਾਂਦਾ ਹੈ। ਪਰੰਤੂ ਦੇਖਣ ਵਾਲੀ ਗੱਲ ਇਹ ਹੈ ਕਿ ਪਿੱਡ ਦੇ ਵਿਚਕਾਰ ਪ੍ਰਸਾਸਨ ਦੀ ਨੱਕ ਹੇਠਾਂ ਇੱਕ ਬਜ਼ੁਰਗ ਔਰਤ ਆਪਣੇ ਦੋ ਪੁੱਤਰਾਂ, ਨੂੰਹਾਂ ਚੰਗੇ ਮਕਾਨ ਤੇ ਏਡੇ ਵੱਡੇ ਸਮਾਜ ਦੇ ਹੁੰਦੇ ਹੋਏ ਠੰਡੇ ਬਿਸਤਰੇ ਤੇ ਸੋਣ ਲਈ ਮਜ਼ਬੂਰ ਹੈ। ਔਰਤ ਨੇ ਪੈੑਸ ਰਾਹੀ ੫ੑਰਸਾਸਨ ਤੋਂ ਇਨਸਾਫ਼ ਦੀ ਦਿਵਾਉਣ ਦੀ ਮੰਗ ਕੀਤੀ ਹੈ।